ਸਿੱਧੂ ਨੇ 18 ਸਾਲਾਂ 'ਚ ਕੁੱਝ ਨਹੀਂ ਕੀਤਾ : ਮਜੀਠੀਆ
Published : Jan 31, 2022, 7:57 am IST
Updated : Jan 31, 2022, 7:57 am IST
SHARE ARTICLE
image
image

ਸਿੱਧੂ ਨੇ 18 ਸਾਲਾਂ 'ਚ ਕੁੱਝ ਨਹੀਂ ਕੀਤਾ : ਮਜੀਠੀਆ

ਕਿਹਾ, ਸਿੱਧੂ ਨੂੰ ਹੁਣ ਇਮਰਾਨ ਖ਼ਾਨ ਹੀ ਅਹੁਦਾ ਬਖ਼ਸ਼ੂ

ਅੰਮਿ੍ਤਸਰ, 30 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਮਜੀਠਾ ਤੇ ਪੂਰਬੀ ਅੰਮਿ੍ਤਸਰ ਦੇ 2 ਹਲਕਿਆਂ ਤੋਂ ਚੋਣ ਲੜ ਰਹੇ ਸ਼ੋ੍ਰਮਣੀ ਅਕਾਲੀ ਦਲ ਪਾਰਟੀ ਦੇ ਸਿਆਸਤਦਾਨ  ਬਿਕਰਮ ਸਿੰਘ ਮਜੀਠੀਆ ਨੇ ਵਖ ਵਖ  ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ 18 ਸਾਲਾਂ 'ਚ ਕੋਈ ਵੀ ਵਿਕਾਸ  ਕੰਮ ਨਹੀਂ ਕੀਤਾ | ਉਹ 3 ਵਾਰੀ ਐਮ. ਪੀ., ਮੰਤਰੀ, ਮੁੱਖ ਸੰਸਦੀ  ਸਕੱਤਰ, ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਿਆ ਅਤੇ 3 ਸਰਕਾਰਾਂ ਅਕਾਲੀ ਦਲ, ਭਾਜਪਾ, ਕਾਂਗਰਸ ਦੀਆਂ ਹੰਢਾਈਆਂ | ਪਰ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਨਹੀਂ ਕੀਤੇ | ਬੜੇ ਤਿੱਖੇ ਵਿਅੰਗਮਈ ਸਿਆਸੀ ਹਮਲੇ ਕਰਦਿਆਂ ਮਜੀਠੀਆ ਨੇ ਕਿਹਾ ਕਿ ਉਹ ਕਿਸੇ ਦਾ ਵੀ ਦੁੱਖ ਸੁੱਖ ਦਾ ਭਾਈਵਾਲ ਨਹੀਂ | ਉਹ ਸੋਨੀਆ ਗਾਂਧੀ ਨੂੰ ਮੁੰਨੀ ਤੇ ਰਾਹੁਲ ਗਾਂਧੀ ਨੂੰ ਪੱਪੂ ਆਖ਼ਦਾ ਰਿਹਾ, ਹੁਣ ਸਿੱਧੂ ਸਿਰੇ ਦੀ ਮੌਕਾਪ੍ਰਸਤੀ ਕਰ ਰਿਹਾ | ਪਰ ਲੋਕ ਹੁਣ ਉਸ ਨੂੰ ਤਾਰਾਂ ਪਾਰ (ਪਾਕਿਸਤਾਨ) ਇਮਰਾਨ ਖਾਂ ਕੋਲ ਭੇਜਣਗੇ | ਹੁਣ ਇਮਰਾਨ ਖਾਨ ਹੀ ਸਿੱਧੂ ਨੂੰ ਅਹੁੱਦਾ ਦੇਵੇਗਾ, ਭਾਵੇਂ ਉਹ ਮੁਸਲਿਮ ਲੀਗ ਦਾ ਪ੍ਰਧਾਨ ਹੀ ਬਣਾ ਦੇਵੇ | ਬਿਕਰਮ ਨੇ ਦਾਅਵਾ ਕੀਤਾ ਕਿ ਸਿੱਧੂ ਦੀ ਘਰਵਾਲੀ ਮਜੀਠੀਆ ਨੂੰ ਵੋਟਾਂ ਪਾਵੇਗੀ | ਉਨ੍ਹਾਂ ਨਿੱਜੀ ਹਮਲੇ ਕਰਦਿਆਂ ਕਿਹਾ ਕਿ ਉਸ ਦੀ ਭੈਣ ਦਾ ਮੈਨੂੰ ਬੜਾ ਦੁਖ ਹੈ | ਭੈਣਾ ਦੁਆਵਾਂ ਮੰਗਦੀਆਂ ਹਨ | ਸਿੱਧੂ ਤਾਂ ਅਪਣੀ ਮਾਂ ਦਾ ਵੀ ਨਹੀਂ ਬਣਿਆ | ਉਸ ਦਾ ਦਿਮਾਗ ਅਸਿਥਰ ਹੋ ਚੁੱਕਾ ਹੈ |

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement