ਲੱਕੜ ਦੇ ਕਾਰੀਗਰ ਦੀ ਧੀ ਨੇ ਜੜਿਆ ਸਫ਼ਲਤਾ ਦਾ ਕੋਕਾ, ਭਾਰਤ ਦੀ ਸੀਨੀਅਰ ਮਹਿਲਾ ਕਿ੍ਕਟ ਟੀਮ 'ਚ ਬਣਾਈ ਥਾਂ
Published : Dec 30, 2022, 7:12 am IST
Updated : Dec 30, 2022, 7:12 am IST
SHARE ARTICLE
IMAGE
IMAGE

ਲੱਕੜ ਦੇ ਕਾਰੀਗਰ ਦੀ ਧੀ ਨੇ ਜੜਿਆ ਸਫ਼ਲਤਾ ਦਾ ਕੋਕਾ, ਭਾਰਤ ਦੀ ਸੀਨੀਅਰ ਮਹਿਲਾ ਕਿ੍ਕਟ ਟੀਮ 'ਚ ਬਣਾਈ ਥਾਂ

 


ਖ਼ੁਸ਼ੀ 'ਚ ਖੀਵੀ ਹੋਈ ਅਮਨਜੋਤ ਨੇ ਕਿਹਾ, Tਹਾਲੇ ਤਾਂ ਸਫ਼ਰ ਸ਼ੁਰੂ ਹੋਇਐ''


ਚੰਡੀਗੜ੍ਹ, 29 ਦਸੰਬਰ : ਚੰਡੀਗੜ੍ਹ ਸੀਨੀਅਰ ਮਹਿਲਾ ਕਿ੍ਕਟ ਟੀਮ ਦੀ ਕਪਤਾਨੀ ਛੱਡ ਕੇ ਪੰਜਾਬ ਕਿ੍ਕਟ ਐਸੋਸੀਏਸ਼ਨ ਨਾਲ ਜੁੜਨਾ, ਆਲ-ਰਾਊਾਡਰ ਕਿ੍ਕਟਰ ਅਮਨਜੋਤ ਕੌਰ ਲਈ ਕੋਈ ਆਸਾਨ ਫ਼ੈਸਲਾ ਨਹੀਂ ਸੀ | ਹਾਲਾਂਕਿ, ਉਸ ਵਲੋਂ ਚੁੱਕੇ ਜੋਖ਼ਮ ਦਾ ਉਸ ਨੂੰ  ਚੰਗਾ ਫ਼ਲ ਮਿਲਿਆ, ਕਿਉਂਕਿ ਹੁਣ ਉਸ ਦੀ ਚੋਣ ਰਾਸ਼ਟਰੀ ਟੀਮ ਵਿਚ ਹੋ ਗਈ ਹੈ |
ਭਾਵੇਂ ਕਿ 22 ਸਾਲਾਂ ਦੀ ਅਮਨਜੋਤ ਨੂੰ  ਪਤਾ ਸੀ ਕਿ ਪੰਜਾਬ ਕੋਲ ਸਟਾਰ ਖਿਡਾਰੀਆਂ ਨਾਲ ਭਰੀ ਟੀਮ ਹੈ ਅਤੇ ਉਸ ਦੇ ਇਸ ਦਲੇਰਾਨਾ ਫ਼ੈਸਲੇ ਬਦਲੇ ਉਸ ਨੂੰ  ਵੱਡੀ ਕੀਮਤ ਤਾਰਨੀ ਪੈ ਸਕਦੀ ਹੈ | ਪਰ ਅਪਣੇ ਕੋਚ ਨਾਗੇਸ਼ ਗੁਪਤਾ ਅਤੇ ਲੱਕੜ ਦਾ ਕੰਮ ਕਰਨ ਵਾਲੇ ਪਿਤਾ ਭੁਪਿੰਦਰ ਸਿੰਘ ਦੀ ਦਿਤੀ ਹੱਲਾਸ਼ੇਰੀ ਨਾਲ ਅਮਨਜੋਤ ਨੇ ਸਵੈ-ਵਿਸ਼ਵਾਸ ਨਾਲ ਅੱਗੇ ਕਦਮ ਵਧਾਇਆ |
ਪਹਿਲਾਂ ਪੰਜਾਬ ਲਈ ਅਤੇ ਫੇਰ ਉੱਤਰੀ ਜ਼ੋਨ ਲਈ ਖੇਡਦਿਆਂ ਅਮਨਜੋਤ ਨੇ ਅਪਣੀ ਕਾਬਲੀਅਤ ਦਾ ਸਬੂਤ ਦਿਤਾ | ਕਾਮਯਾਬੀਆਂ ਦੀਆਂ ਪੌੜੀਆਂ ਚੜ੍ਹਦੇ ਹੋਏ, ਅਮਨਜੋਤ ਨੂੰ  ਭਾਰਤ ਦੀ ਸੀਨੀਅਰ ਮਹਿਲਾ ਟੀਮ ਵਿਚ ਚੁਣਿਆ ਗਿਆ ਹੈ, ਜੋ ਦਖਣੀ ਅਫ਼ਰੀਕਾ ਅਤੇ ਵੈਸਟਇੰਡੀਜ਼ ਦੀ ਸ਼ਮੂਲੀਅਤ ਵਾਲੀ ਤਿਕੋਣੀ ਲੜੀ ਵਿਚ ਹਿੱਸਾ ਲੈ ਰਹੀ ਹੈ ਅਤੇ ਇਹ ਸੀਰੀਜ਼ 19 ਜਨਵਰੀ ਤੋਂ ਦੱਖਣੀ ਅਫ਼ਰੀਕਾ ਵਿਚ ਖੇਡੀ ਜਾਵੇਗੀ |
ਚੰਡੀਗੜ੍ਹ ਮਹਿਲਾ ਟੀਮ ਦੀ ਕਪਤਾਨ ਹੋਣ ਦੇ ਨਾਤੇ, ਕਈ ਮੈਚਾਂ ਦੀ ਜਿੱਤ ਦਾ ਸਿਹਰਾ ਅਮਨਜੋਤ ਦੀ ਸ਼ਾਨਦਾਰ ਖੇਡ ਕਾਰਗੁਜ਼ਾਰੀ ਨੂੰ  ਜਾਂਦਾ ਹੈ | ਇਕ ਵਾਰ ਉਹ ਇੰਡੀਆ ਕੈਂਪ ਵਿਚ ਵੀ ਜਾ ਚੁੱਕੀ ਹੈ | ਅਪਣੀ ਚੋਣ ਤੋਂ ਖ਼ੁਸ਼ੀ 'ਚ ਖੀਵੀ ਹੋਈ ਅਮਨਜੋਤ ਨੇ ਕਿਹਾ, Tਮੈਂ ਦੱਸ ਨਹੀਂ ਸਕਦੀ ਕਿ ਮੈਂ ਖ਼ੁਸ਼ੀ ਨਾਲ ਕਿੰਨੀ ਭਰੀ ਹੋਈ ਹਾਂ | ਲੰਮੇ ਸਮੇਂ ਤੋਂ ਮੈਂ ਅਪਣੇ ਦੇਸ਼ ਦੀ ਨੁਮਾਇੰਦਗੀ ਕਰਨ ਦਾ ਸੁਪਨਾ ਵੇਖ ਰਹੀ ਸੀ ਅਤੇ ਆਖ਼ਰਕਾਰ ਮੇਰਾ ਉਹ ਸੁਪਨਾ ਪੂਰਾ ਹੋ ਰਿਹਾ ਹੈ |'' ਅਮਨਜੋਤ ਦਾ ਕਹਿਣਾ ਹੈ ਕਿ ਉਸ ਦਾ ਇਹ ਸਫ਼ਰ ਐਨਾ ਸ਼ਾਨਦਾਰ ਕਦੇ ਨਾ ਹੁੰਦਾ, ਜੇਕਰ ਉਸ ਦੇ ਮਾਪੇ ਉਸ ਨੂੰ  ਹਰ ਪੱਖ ਤੋਂ ਐਨੀ ਹੱਲਾਸ਼ੇਰੀ ਨਾ ਦਿੰਦੇ |
ਅਮਨਜੋਤ ਨੇ ਕਿਹਾ, Tਮੈਂ ਕਦੇ ਨਹੀਂ ਭੁੱਲ ਸਕਦੀ ਕਿ ਕਿਵੇਂ ਮੇਰੇ ਪਿਤਾ ਨੇ ਤਿੰਨ ਸਾਲ ਪਹਿਲਾਂ ਮੈਨੂੰ ਇਕ ਸਕੂਟਰ ਲੈ ਕੇ ਦਿਤਾ ਸੀ, ਤਾਂ ਜੋ ਮੈਂ ਸਮੇਂ ਸਿਰ ਅਪਣੀ ਅਕੈਡਮੀ ਸੈਕਟਰ 16 ਵਿਚ ਪਹੁੰਚ ਸਕਾਂ |'' ਇਹ ਉਸ ਦੇ ਪਿਤਾ ਹੀ ਸੀ, ਜਿਨ੍ਹਾਂ ਨੇ ਅਪਣੀ ਧੀ ਦੀ ਖੇਡ ਪ੍ਰਤੀ ਜਨੂਨ ਨੂੰ  ਵੇਖਦੇ ਹੋਏ, 15 ਸਾਲ ਦੀ ਉਮਰ 'ਚ ਉਸ ਦਾ ਕਿ੍ਕੇਟ ਅਕੈਡਮੀ ਵਿਚ ਦਾਖ਼ਲ ਕਰਵਾਇਆ | ਉਦੋਂ ਤੋਂ ਅਮਨਜੋਤ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ | ਪਹਿਲਾਂ, ਉਸ ਦੀ ਚੋਣ ਅੰਡਰ-19 ਟੀਮ ਵਿਚ ਪੰਜਾਬ ਵਲੋਂ ਖੇਡਣ ਲਈ ਹੋਈ | 2019 ਵਿਚ ਜਦੋਂ ਭਾਰਤੀ ਕਿ੍ਕੇਟ ਕੰਟਰੋਲ ਬੋਰਡ ਨੇ ਚੰਡੀਗੜ੍ਹ ਟੀਮ ਨੂੰ  ਮਾਨਤਾ ਦਿਤੀ, ਤਾਂ ਉਹ ਯੂ.ਟੀ. ਕਿ੍ਕੇਟ ਐਸੋਸੀਏਸ਼ਨ ਵਿਚ ਸ਼ਾਮਲ ਹੋ ਗਈ | ਅਮਨਜੋਤ ਨੇ ਕਿਹਾ, Tਚੰਡੀਗੜ੍ਹ ਦੀ ਅਗਵਾਈ ਕਰਨਾ ਮੇਰੇ ਲਈ ਸਨਮਾਨ ਵਾਲੀ ਗੱਲ ਸੀ | ਇਸ ਨਾਲ ਮੈਨੂੰ ਇਕ ਪਲੇਟਫ਼ਾਰਮ ਮਿਲਿਆ | ਪਰ, ਫਿਰ ਮੈਂ ਪੰਜਾਬ ਵਾਪਸ ਜਾਣ ਦਾ ਫ਼ੈਸਲਾ ਕੀਤਾ ਕਿਉਂਕਿ ਇਥੇ ਬਿਹਤਰ ਬੁਨਿਆਦੀ ਢਾਂਚਾ ਸੀ | ਮੈਨੂੰ ਉਮੀਦ ਹੈ ਕਿ ਮੈਂ ਭਾਰਤ ਲਈ ਚੰਗਾ ਪ੍ਰਦਰਸ਼ਨ ਕਰਾਂਗੀ, ਅਤੇ ਅਪਣੇ ਮਾਤਾ-ਪਿਤਾ ਦਾ ਮਾਣ ਵਧਾਵਾਂਗੀ | ਹਾਲੇ ਤਾਂ ਸਫ਼ਰ ਸ਼ੁਰੂ ਹੋਇਆ ਹੈ, ਅਤੇ ਮੈਂ ਜਾਣਦੀ ਹਾਂ ਕਿ ਟੀਮ ਵਿਚ ਅਪਣੀ ਥਾਂ ਪੱਕੀ ਕਰਨ ਲਈ ਮੈਨੂੰ ਸਖ਼ਤ ਮਿਹਨਤ ਕਰਨੀ ਪਵੇਗੀ |''
ਚੰਡੀਗੜ੍ਹ ਲਈ ਖੇਡਦੇ ਹੋਏ ਅਮਨਜੋਤ ਦੋ ਸੈਂਕੜੇ ਜੜ ਚੁੱਕੀ ਹੈ, ਅਤੇ ਅਪਣੀ ਗੇਂਦਬਾਜ਼ੀ ਨਾਲ ਅਨੇਕਾਂ ਵਿਕਟਾਂ ਹਾਸਲ ਕਰ ਚੁੱਕੀ ਹੈ | ਜੇਕਰ ਉਸ ਨੂੰ  ਪੁਛਿਆ ਜਾਵੇ ਕਿ ਉਸ ਦਾ ਰੋਲ ਮਾਡਲ ਕੌਣ ਹੈ, ਤਾਂ ਉਹ ਤੁਰਤ ਜਵਾਬ ਦਿੰਦੀ ਹੈ - ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ | ਅਮਨਜੋਤ ਦੇ ਪਿਤਾ ਭੁਪਿੰਦਰ ਸਿੰਘ ਨੇ ਕਿਹਾ, ''ਅਪਣੀ ਧੀ ਨੂੰ  ਰਾਹ ਵਿਖਾਉਣ ਲਈ ਅਮਨਜੋਤ ਦੇ ਪਿਤਾ ਪਰਮਾਤਮਾ ਅਤੇ ਉਸ ਦੇ ਕੋਚ ਦਾ ਸ਼ੁਕਰਾਨਾ ਕਰਦੇ ਨਹੀਂ ਥੱਕਦੇ | Tਇਹ ਸਾਡੇ ਪਰਵਾਰ ਲਈ ਬੜਾ ਖ਼ਾਸ ਦਿਨ ਹੈ | ਮੈਨੂੰ ਪੂਰੀ ਉਮੀਦ ਹੈ ਕਿ ਉਹ ਕਈ ਸਾਲਾਂ ਤਕ ਭਾਰਤ ਲਈ ਖੇਡੇਗੀ |''

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement