ਕੱੁਝ ਨੇਤਾ ਏਜੰਸੀਆਂ ਦੇ ਦਬਾਅ ਹੇਠ ਪਾਰਟੀ ਛੱਡ ਰਹੇ ਨੇ : ਨਵਜੋਤ ਸਿੱਧੂ
Published : Dec 30, 2021, 7:38 am IST
Updated : Dec 30, 2021, 7:38 am IST
SHARE ARTICLE
image
image

ਕੱੁਝ ਨੇਤਾ ਏਜੰਸੀਆਂ ਦੇ ਦਬਾਅ ਹੇਠ ਪਾਰਟੀ ਛੱਡ ਰਹੇ ਨੇ : ਨਵਜੋਤ ਸਿੱਧੂ

ਚੰਡੀਗੜ੍ਹ, 29 ਦਸੰਬਰ (ਪ.ਪ.) : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ 'ਚ 'ਮੁਫ਼ਤ' ਐਲਾਨ ਕਰਨ ਵਾਲਿਆਂ 'ਤੇ ਨਿਸ਼ਾਨਾ ਸਾਧਿਆ ਹੈ | ਇਕ ਨਿਜੀ ਚੈਨਲ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਆਰਥਕ ਸਥਿਤੀ ਦੇ ਹਿਸਾਬ ਨਾਲ ਐਲਾਨ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਜਾਂਚ ਏਜੰਸੀਆਂ 'ਤੇ ਪੰਜਾਬ ਦੇ ਆਗੂਆਂ 'ਤੇ ਦਬਾਅ ਬਣਾਉਣ ਦਾ ਦੋਸ਼ ਵੀ ਲਗਾਇਆ ਹੈ | ਪੰਜਾਬ ਵਿਚ 2022 ਵਿਚ ਚੋਣਾਂ ਹੋਣੀਆਂ ਹਨ | ਕਾਂਗਰਸ ਵਲੋਂ ਉਮੀਦਵਾਰਾਂ ਵਿਚ ਟਿਕਟਾਂ ਦੀ ਵੰਡ ਨੂੰ  ਲੈ ਕੇ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ |
ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਵੀ ਜ਼ਿਕਰ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਹਨ ਕਿ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ | ਕਾਂਗਰਸ ਨੂੰ  ਸੀਐਮ ਚਿਹਰੇ ਦਾ ਐਲਾਨ ਕਰਨਾ ਚਾਹੀਦਾ ਹੈ | ਪਾਰਟੀ ਨੇ ਹਾਲੇ ਤਕ ਸੀਐਮ ਚਿਹਰੇ ਦਾ ਐਲਾਨ ਨਹੀਂ ਕੀਤਾ |
ਨਿਊਜ਼ ਏਜੰਸੀ ਏਐਨਆਈ ਦੀ ਰੀਪੋਰਟ ਮੁਤਾਬਕ ਸੂਬਾ ਚੋਣਾਂ ਲਈ ਕਾਂਗਰਸ ਦੇ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਦੀ ਕੋਈ ਸੰਭਾਵਨਾ ਨਹੀਂ | ਰੀਪੋਰਟ ਵਿਚ ਕਿਹਾ ਗਿਆ ਹੈ ਕਿ ਪਾਰਟੀ ਇਕ ਸਮੂਹਕ ਲੀਡਰਸ਼ਿਪ ਦੀ ਚੋਣ ਕਰ ਸਕਦੀ ਹੈ | ਫ਼ਤਿਹ ਸਿੰਘ ਬਾਜਵਾ ਦੇ ਭਾਜਪਾ 'ਚ ਸ਼ਾਮਲ ਹੋਣ ਬਾਰੇ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ  ਕਾਂਗਰਸ 'ਚ ਟਿਕਟ ਨਹੀਂ ਮਿਲ ਰਹੀ, ਇਸ ਲਈ ਉਹ ਭਾਜਪਾ 'ਚ ਸ਼ਾਮਲ ਹੋਏ ਹਨ | ਕਾਂਗਰਸ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਸਾਡੇ ਕੋਲ ਬਿਹਤਰ ਵਿਕਲਪ ਹਨ | ਉਨ੍ਹਾਂ ਦੋਸ਼ ਲਾਇਆ ਕਿ ਕੁੱਝ ਆਗੂ ਈਡੀ ਤੇ ਹੋਰ ਏਜੰਸੀਆਂ ਦੇ ਦਬਾਅ ਹੇਠ ਪਾਰਟੀ ਛੱਡ ਰਹੇ ਹਨ | ਸਾਬਕਾ ਭਾਰਤੀ ਕਿ੍ਕਟਰ ਹਰਭਜਨ ਸਿੰਘ ਦੇ ਸਿਆਸੀ ਡੈਬਿਊ ਬਾਰੇ ਸਿੱਧੂ ਨੇ ਕਿਹਾ, ''ਉਹ ਸ਼ਾਮਲ ਹੋ ਸਕਦੇ ਹਨ, ਇਸ ਦੀ ਅਜੇ ਪੁਸ਼ਟੀ ਨਹੀਂ ਕੀਤੀ ਜਾ ਸਕਦੀ |'' ਨਵਜੋਤ ਸਿੰਘ ਸਿੱਧੂ ਨੇ ਅੱਜ ਪੁਲਿਸ ਵਾਲਿਆਂ ਵਿਰੁਧ ਦਿਤੇ ਅਪਣੇ ਬਿਆਨ ਤੇ ਮੁਆਫ਼ੀ ਮੰਗ ਲਈ ਹੈ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement