ਦੁਬਈ 'ਚ ਬਾਲਕਨੀ 'ਚ ਕੱਪੜੇ ਸੁਕਾਉਣ 'ਤੇ ਲਗੇਗਾ ਜੁਰਮਾਨਾ
Published : Dec 30, 2021, 7:47 am IST
Updated : Dec 30, 2021, 7:47 am IST
SHARE ARTICLE
image
image

ਦੁਬਈ 'ਚ ਬਾਲਕਨੀ 'ਚ ਕੱਪੜੇ ਸੁਕਾਉਣ 'ਤੇ ਲਗੇਗਾ ਜੁਰਮਾਨਾ

ਦੁਬਈ, 29 ਦਸੰਬਰ : ਦੁਬਈ ਦੀ ਨਗਰਪਾਲਿਕਾ ਨੇ ਸ਼ਹਿਰ ਨੂੰ  ਸਾਫ਼-ਸੁਥਰਾ ਰੱਖਣ ਲਈ ਕੁੱਝ ਨਵੇਂ ਨਿਯਮ ਬਣਾਏ ਹਨ, ਜਿਨ੍ਹਾਂ ਦੀ ਉਲੰਘਣਾ ਕਰਨ 'ਤੇ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ | ਇਹ ਨਿਯਮ ਖ਼ਾਸ ਤੌਰ 'ਤੇ ਦੁਬਈ ਵਿਚ ਰਹਿਣ ਵਾਲੇ ਭਾਰਤੀਆਂ ਲਈ ਜਾਨਣੇ ਬਹੁਤ ਜ਼ਰੂਰੀ ਹਨ, ਕਿਉਂਕਿ ਭਾਰਤ ਵਿਚ ਇਹ ਚੀਜ਼ਾਂ ਆਮ ਹਨ | ਉਦਾਹਰਣ ਲਈ ਦੁਬਈ ਵਿਚ ਹੁਣ ਬਾਲਕਨੀ ਵਿਚ ਕੱਪੜੇ ਸੁਕਾਉਣ ਦੀ ਮਨਾਹੀ ਹੋਵੇਗੀ | ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ  ਜੁਰਮਾਨਾ ਕੀਤਾ ਜਾਵੇਗਾ | ਜਦੋਂਕਿ ਭਾਰਤ ਵਿਚ ਜ਼ਿਆਦਾਤਰ ਲੋਕ ਆਪਣੇ ਕੱਪੜੇ ਬਾਲਕਨੀ ਵਿਚ ਹੀ ਸੁਕਾਉਂਦੇ ਹਨ | ਸੋਮਵਾਰ ਨੂੰ  ਇਕ ਟਵੀਟ ਵਿਚ ਦੁਬਈ ਨਗਰਪਾਲਿਕਾ ਨੇ ਲੋਕਾਂ ਨੂੰ  ਅਪੀਲ ਕਰਦੇ ਹੋਏ ਕਿਹਾ ਕਿ ਆਪਣੀ ਬਾਲਕਨੀ ਦਾ 'ਗਲਤ ਇਸਤੇਮਾਲ' ਨਾ ਕਰੋ | ਲੋਕਾਂ ਨੂੰ  ਕਿਹਾ ਗਿਆ ਹੈ ਕਿ ਉਹ ਅਜਿਹਾ ਕੁੱਝ ਨਾ ਕਰਨ ਜਿਸ ਨਾਲ ਉਨ੍ਹਾਂ ਦੀ ਬਾਲਕਨੀ 'ਗੰਦੀ' ਦਿਖੇ | ਟਵੀਟ ਵਿਚ ਲਿਖਿਆ ਹੈ ਕਿ ਵਾਤਾਵਰਣ ਜ਼ਰੂਰਤਾਂ ਅਤੇ ਮਾਪਦੰਡਾਂ ਨੂੰ  ਲੈ ਕੇ ਜਾਗਰੂਕਤਾ ਵਧਾਉਣ ਲਈ ਦੁਬਈ ਨਗਰਪਾਲਿਕਾ ਯੂ.ਏ.ਈ. ਦੇ ਸਾਰੇ ਨਿਵਾਸੀਆਂ ਨੂੰ  ਸ਼ਹਿਰ ਦੀ ਸੁੰਦਰਤਾ ਅਤੇ ਸਭਿਅਕ ਸੁਭਾਅ ਨੂੰ  ਵਿਗਾੜਨ ਤੋਂ ਬਚਣ ਦੀ ਅਪੀਲ ਕਰਦੀ ਹੈ | ਇਸ ਟਵੀਟ ਵਿਚ ਉਨ੍ਹਾਂ ਨਿਯਮਾਂ ਦੇ ਬਾਰੇ ਵਿਚ ਜਾਣਕਾਰੀ ਦਿਤੀ ਗਈ ਹੈ, ਜਿਨ੍ਹਾਂ ਦੀ ਉਲੰਘਣਾਂ ਕਰਨ 'ਤੇ ਜੁਰਮਾਨਾ ਲੱਗੇਗਾ |
ਨਵੇਂ ਨਿਯਮਾਂ ਮੁਤਾਬਕ ਬਾਲਕਨੀ ਜਾਂ ਖਿੜਕੀ 'ਤੇ ਕੱਪੜੇ ਸੁਕਾਉਣ 'ਤੇ, ਬਾਲਕਨੀ ਵਿਚ ਸਿਗਰਟ ਦੀ ਰਾਖ ਝਾੜਨ 'ਤੇ, ਬਾਲਕਨੀ ਤੋਂ ਕੂੜਾ ਸੁੱਟਣ 'ਤੇ, ਬਾਲਕਨੀ ਧੋਂਦੇ ਸਮੇਂ ਪਾਣੀ ਹੇਠਾਂ ਗਿਡੱਣ 'ਤੇ, ਬਾਲਕਲੀ ਵਿਚ ਚਿੜੀਆਂ ਨੂੰ  ਦਾਣਾ ਪਾਉਣ 'ਤੇ ਕਿਉਂਕਿ ਉਹ ਗੰਦਗੀ ਫੈਲਾਉਂਦੀਆਂ ਹਨ ਅਤੇ ਬਾਲਕਨੀ ਵਿਚ ਕਿਸੇ ਤਰ੍ਹਾਂ ਦਾ ਐਂਟੀਨਾ ਜਾਂ ਡਿੱਸ਼ ਲਗਾਉਣ 'ਤੇ ਜੁਰਮਾਨਾ ਦੇਣਾ ਪਵੇਗਾ |

 ਖ਼ਬਰਾਂ ਮੁਤਾਬਕ ਇਨ੍ਹਾਂ ਨਿਯਮਾਂ ਨੂੰ  ਤੋੜਨ 'ਤੇ 500 ਤੋਂ 1500 ਦਿਰਹਮ ਯਾਨੀ 10 ਹਜ਼ਾਰ ਤੋਂ 30 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਦੇਣਾ ਪਵੇਗਾ |     (ਏਜੰਸੀ)

 

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement