ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਦੇ ਸਫ਼ਰ 'ਤੇ ਨਿਕਲੀ 8 ਸਾਲਾ ਬੱਚੀ ਦਾ ਹੋਇਆ ਐਕਸੀਡੈਂਟ
Published : Nov 30, 2022, 11:52 am IST
Updated : Nov 30, 2022, 2:47 pm IST
SHARE ARTICLE
photo
photo

ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਤੱਕ 1269 ਕਿਲੋਮੀਟਰ ਦਾ ਸਫਰ ਤੈਅ ਕਰ ਚੁੱਕੀ ਸੀ ਰਾਵੀ

 

ਚੰਡੀਗੜ੍ਹ: ਪਟਿਆਲਾ ਦੇ ਪਿੰਡ ਤ੍ਰਿਪੜੀ ਤੋਂ 8 ਸਾਲਾ ਬੱਚੀ ਆਪਣੇ ਪਿਤਾ ਨਾਲ ਕਸ਼ਮੀਰ ਤੋਂ ਕੰਨਿਆਕੁਮਾਰੀ ਤਕ ਸਾਈਕਲ ਰਾਈਡ ਕਰ ਕੇ ਵਰਲਡ ਰਿਕਾਰਡ ਬਣਾਉਣ ਦੇ ਮਿਸ਼ਨ 'ਤੇ ਨਿਕਲੀ ਸੀ ਪਰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਵਿਚ ਟੈਂਕਰ ਨੇ ਦੋਵਾਂ ਨੂੰ ਟੱਕਰ ਮਾਰ ਦਿੱਤੀ। ਟੈਂਕਰ ਦੀ ਟੱਕਰ ਨਾਲ ਦੋਵੇਂ ਪਿਓ-ਧੀ ਨੂੰ ਸੱਟਾਂ ਲੱਗੀਆਂ ਹਨ ਅਤੇ ਮਿਸ਼ਨ ਵਿਚ ਹੀ ਰੋਕਣਾ ਪਿਆ ਹੈ।

ਪਿਤਾ ਸਿਮਰਨਜੀਤ ਸਿੰਘ ਦੇ ਮੋਢੇ 'ਤੇ ਸੱਟ ਲੱਗੀ ਹੈ ਅਤੇ ਉਨ੍ਹਾਂ ਦਾ ਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਉਥੇ ਹੀ ਬੇਟੀ ਰਾਵੀ ਨੂੰ ਵੀ ਸੱਟਾਂ ਲੱਗੀਆਂ ਹਨ। ਦੋਵੇਂ 1 ਦਸੰਬਰ ਨੂੰ ਪਟਿਆਲਾ ਵਾਪਸ ਚਲੇ ਜਾਣਗੇ। ਰਾਵੀ ਦਾ ਕਹਿਣਾ ਹੈ ਕਿ ਉਸ ਨੂੰ ਬਹੁਤ ਦੁੱਖ ਹੈ ਕਿ ਉਸ ਦਾ ਸੁਪਨਾ ਅਧੂਰਾ ਰਹਿ ਕਰ ਗਿਆ ਪਰ ਉਹ ਜਲਦੀ ਹੀ ਫਿਰ ਇਸ ਲਈ ਤਿਆਰ ਹੋਵੇਗੀ। ਉਹ ਕਸ਼ਮੀਰ ਦੇ ਲਾਲ ਚੌਕ ਤੋਂ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਤਕ 1269 ਕਿਲੋਮੀਟਰ ਆ ਚੁੱਕੀ ਸੀ।

ਰਾਵੀ ਪਟਿਆਲਾ ਦੇ ਤ੍ਰਿਪੜੀ ਸਥਿਤ ਮਾਈਲ ਸਟੋਨ ਸਮਾਰਟ ਸਕੂਲ ਦੀ ਵਿਦਿਆਰਥਣ ਹੈ। ਉਸ ਨੇ ਆਪਣੇ  ਸੁਪਨੇ ਨੂੰ ਪੂਰਾ ਕਰਨ ਲਈ ਸਕੂਲ ਚੋਂ ਦੋ ਮਹੀਨਿਆਂ ਦੀ ਛੁੱਟੀਆਂ ਲਈਆਂ ਸਨ। ਜ਼ਿਕਰਯੋਗ ਹੈ ਕਿ ਸਿਰਫ਼ ਚਾਰ ਸਾਲ ਦੀ ਉਮਰ ਵਿੱਚ ਰਾਵੀ ਨੇ ਆਪਣੇ ਪਿਤਾ ਤੋਂ ਸਾਈਕਲ ਚਲਾਉਣਾ ਸਿੱਖਿਆ। ਜਦੋਂ ਉਹ ਛੇ ਸਾਲ ਦੀ ਹੋਈ ਤਾਂ ਉਸਨੇ ਆਪਣੇ ਪਿਤਾ ਨਾਲ ਵੀਹ ਦਿਨਾਂ ਵਿੱਚ 800 ਕਿਲੋਮੀਟਰ ਦਾ ਸਾਈਕਲ ਸਫ਼ਰ ਪੂਰਾ ਕੀਤਾ। ਹੁਣ ਅੱਠ ਸਾਲਾ ਰਵੀ ਨੇ 'ਬੇਟੀ ਬਚਾਓ ਅਤੇ ਬੇਟੀ ਪੜ੍ਹਾਓ, ਵਾਤਾਵਰਣ ਦੀ ਸੁਰੱਖਿਆ ਅਤੇ ਸਿਹਤਮੰਦ ਰਹਿਣ' ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੇ ਪਿਤਾ ਨਾਲ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ 5000 ਕਿਲੋਮੀਟਰ ਦੀ ਸਾਈਕਲ ਯਾਤਰਾ ਸ਼ੁਰੂ ਕੀਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement