ਆਓ ਮਿਲ ਕੇ ਬਾਬੇ ਨਾਨਕ ਦਾ ਸੰਦੇਸ਼ ਉਨ੍ਹਾਂ ਤੱਕ ਪਹੁੰਚਾਈਏ ਜੋ ਕੌਮ ਨੂੰ ਤੋੜਨਾ ਚਾਹੁੰਦੇ ਨੇ - ਕੈਪਟਨ
Published : Nov 30, 2020, 12:03 pm IST
Updated : Nov 30, 2020, 12:12 pm IST
SHARE ARTICLE
Captain Amarinder Singh
Captain Amarinder Singh

ਦੇਸ਼ ਦਾ ਕੋਈ ਵੀ ਅਜਿਹਾ ਕੋਨਾ ਨਹੀਂ ਹੈ ਜਿੱਥੇ ਸਿੱਖ ਨਾ ਵੱਸਦੇ ਹੋਣ - ਮੁੱਖ ਮੰਤਰੀ

ਸੁਲਤਾਨਪੁਰ ਲੋਧੀ - ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ 550 ਸਾਲਾ ਸਮਾਗਮਾਂ ਦੀ ਸਮਾਪਤੀ ਮੌਕੇ ਕਰਵਾਏ ਜਾ ਧਾਰਮਿਕ ਸਮਾਗਮ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੰਗਤਾਂ ਦੇ ਦਰਸ਼ਨ ਕਰਨ ਲਈ ਸੁਲਤਾਨਪੁਰ ਲੋਧੀ ਪਹੁੰਚੇ ਹਨ।

Captain Amarinder Singh Captain Amarinder Singh

ਸੁਲਤਾਨਪੁਰ ਲੋਧੀ ਵਿਕੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਅਸੀਂ ਸਾਰੇ ਬਾਬੇ ਨਾਨਕ ਦੇ ਰਾਹ 'ਤੇ ਚੱਲ ਕੇ ਸਿੱਖ ਕੌਮ ਨੂੰ ਇਕ ਜੁੱਟ ਕਰੀਏ ਤੇ ਜੋ ਕੌਮ ਨੂੰ ਤੋੜਨਾ ਚਾਹੁੰਦੇ ਨੇ ਉਹਨਾਂ ਤੱਕ ਵੀ ਬਾਬੇ ਨਾਨਕ ਦਾ ਸੰਦੇਸ਼ ਪਹੁੰਚਾਈਏ ਤਾਂ ਕਿ ਅਸੀਂ ਦੇਸ਼ ਨੂੰ ਮਜ਼ਬੂਤ ਦੇਸ਼ ਬਣਾ ਸਕੀਏ। ਉਹਨਾਂ ਕਿਹਾ ਕਿ ਦੇਸ਼ ਨੂੰ ਮਜ਼ਬੂਤ ਵੀ ਤਾਂ ਹੀ ਬਣਾਇਆ ਜਾ ਸਕਦਾ ਹੈ

ਜੇ ਕੌਮ ਇਕ ਜੁੱਟ ਹੋਵੇ। ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਵੱਲੋਂ ਚਲਾਏ ਗਏ ਪ੍ਰੋਜੈਕਟਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਤੇ ਪ੍ਰੋਜੈਕਟਾਂ 'ਤੇ ਲੱਗੀ ਰਾਸ਼ੀ ਵੀ ਜਨਤਕ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਉਹ ਗੁਰੂ ਸਾਹਿਬ ਜੀ ਦੀ ਯਾਦ ਨੂੰ ਮਨਾਉਣ ਲਈ ਕੋਈ ਵੀ ਕੰਮ ਕਰਨਾ ਪਵੇ ਉਸ ਲਈ ਪਿੱਛੇ ਨਹੀਂ ਹਟਣਗੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਅੱਜ ਦੇਸ਼ ਦਾ ਕੋਈ ਵੀ ਅਜਿਹਾ ਕੋਨਾ ਨਹੀਂ ਹੈ ਜਿੱਥੇ ਸਿੱਖ ਨਾ ਵੱਸਦੇ ਹੋਣ ਤੇ ਅੱਜ ਹਰ ਇਕ ਖੇਤਰ ਵਿਚ ਸਿੱਖ ਬਾਬੇ ਨਾਨਕ ਦਾ ਜਨਮ ਦਿਹਾੜਾ ਧੂਮ-ਧਾਮ ਨਾਲ ਮਨਾ ਰਹੇ ਹਨ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement