ਬਹਿਬਲ ਕਾਂਡ : ਗੋਲੀ ਕਾਂਡ ਦੇ ਸ਼ਹੀਦ ਪਰਵਾਰ ਆਈ.ਜੀ ਕੁੰਵਰ ਪ੍ਰਤਾਪ ਦੇ ਹੱਕ 'ਚ ਡਟੇ
Published : Sep 30, 2020, 2:37 am IST
Updated : Sep 30, 2020, 2:37 am IST
SHARE ARTICLE
image
image

ਬਹਿਬਲ ਕਾਂਡ : ਗੋਲੀ ਕਾਂਡ ਦੇ ਸ਼ਹੀਦ ਪਰਵਾਰ ਆਈ.ਜੀ ਕੁੰਵਰ ਪ੍ਰਤਾਪ ਦੇ ਹੱਕ 'ਚ ਡਟੇ

ਪੀੜਤ ਪਵਾਰਾਂ ਨੂੰ ਇਨਸਾਫ਼ ਲਈ ਜਾਂਚ ਟੀਮ ਵਿਚ ਨਾ ਹੋਵੇ ਤਬਦੀਲੀ : ਖਾਰਾ ਤੇ ਸੁਖਰਾਜ
 

ਬਠਿੰਡਾ, 29 ਸਤੰਬਰ (ਸੁਖਜਿੰਦਰ ਮਾਨ) : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ਵਿਚ ਇਨਸਾਫ਼ ਦੀ ਉਮੀਦ ਲੈ ਕੇ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਗਟ ਕਰਨ ਦੌਰਾਨ ਪੁਲਿਸ ਗੋਲੀ ਨਾਲ ਸ਼ਹੀਦ ਹੋਏ ਸਿੱਖਾਂ ਦੇ ਪਰਵਾਰਾਂ ਨੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਮੁਅੱਤਲ ਆਈ.ਜੀ ਪਰਮਰਾਜ ਉਮਰਾਨੰਗਲ ਨੂੰ ਇਸ ਕਾਂਡ 'ਚ ਨਾਮਜ਼ਦ ਕਰਨ ਦੀ ਸ਼ਲਾਘਾ ਕੀਤੀ ਹੈ। ਅੱਜ ਇਥੇ ਉਘੇ ਵਕੀਲ ਹਰਪਾਲ ਸਿੰਘ ਖ਼ਾਰਾ ਦੇ ਚੈਂਬਰ ਵਿਚ ਕੀਤੀ ਇਕ ਪ੍ਰੈਸ ਦੌਰਾਨ ਐਡਵੋਕੇਟ ਖਾਰਾ ਅਤੇ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨੇ ਮਾਮਲੇ ਦੀ ਜਾਂਚ ਕਰ ਰਹੇ ਆਈ.ਜੀ ਕੁੰਵਰਪ੍ਰਤਾਪ ਸਿੰਘ ਦੇ ਹੱਕ ਵਿਚ ਡਟਦੇ ਹੋਏ ਉਨ੍ਹਾਂ ਨੂੰ ਇਸ ਟੀਮ ਵਿਚੋਂ ਹਟਾਉਣ ਦੀ ਮੰਗ ਰੱਦ ਕਰ ਦਿਤੀ ਹੈ। ਇੰਨ੍ਹਾਂ ਨੇ ਦਾਅਵਾ ਕੀਤਾ ਕਿ ਕੁੰਵਰ ਪ੍ਰਤਾਪ ਸਿੰਘ ਹੀ ਇਸ ਕਾਂਡ ਨੂੰ ਅੰਜਾਮ ਤੱਕ ਪਹੁੰਚਾ ਸਕਦੇ ਹਨ ਪ੍ਰੰਤੂ ਕਥਿਤ ਦੋਸ਼ੀ ਜਾਂਚ ਭਟਕਾਉਣ ਲਈ ਅਜਿਹੇ ਹੱਥਕੰਡੇ ਅਪਣਾ ਰਹੇ ਹਨ, ਜਿਨ੍ਹਾਂ ਤੋਂ ਪੰਜਾਬ ਸਰਕਾਰ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਸੁਖਰਾਜ ਸਿੰਘ ਅਤੇ ਉਨ੍ਹਾਂ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਕਿਹਾ ਕਿ ਕਥਿਤ ਦੋਸ਼ੀ ਧਿਰ ਵਲੋਂ ਉਕਤ ਅਧਿਕਾਰੀ ਦੀ ਬਦਲੀ ਕਰਨ ਨਾਲ ਪੀੜਤ ਧਿਰ ਅਤੇ ਸਮੁੱਚੀ ਸਿੱਖ ਸੰਗਤ ਦੇ ਦਿਲਾਂ ਨੂੰ ਬਹੁਤ ਡੂੰਘੀ ਸੱਟ ਲੱਗੇਗੀ। ਉਨ੍ਹਾਂ ਇਸ ਕੇਸ ਦਾ ਨਿਪਟਾਰਾ ਜimageimageਲਦੀ ਤੋਂ ਜਲਦੀ ਕਰਨ ਲਈ ਵੀ ਕਿਹਾ ਤਾਂ ਜਨਤਾ ਦਾ ਨਿਆਂ ਪ੍ਰਣਾਲੀ ਉਪਰ ਵਿਸ਼ਵਾਸ ਬਣਿਆ ਰਹੇ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement