ਪਤੀ ਨਾਲ ਲੜੀ ਹੋਈ ਔਰਤ ਨੂੰ ਦੇਹ ਵਪਾਰ ਵਿਚ ਘਸੀਟਿਆ 
Published : Sep 30, 2018, 6:21 pm IST
Updated : Sep 30, 2018, 6:21 pm IST
SHARE ARTICLE
Arrested
Arrested

ਪਤੀ ਨਾਲ ਲੜੀ ਔਰਤ ਨੂੰ 2 ਔਰਤਾਂ ਨੇ ਸਹਾਰਾ ਦੇਣ ਦਾ ਝਾਂਸਾ ਦੇ ਕੇ ਦੇਹ ਵਪਾਰ ਵਰਗੇ ਧੰਦੇ ਵਿਚ ਧਕੇਲ ਦਿਤਾ

ਲੁਧਿਆਣਾ : ਪਤੀ ਨਾਲ ਲੜੀ ਔਰਤ ਅਤੇ ਉਸਦੀ 5 ਸਾਲ ਦੀ ਕੁੜੀ ਨੂੰ 2 ਔਰਤਾਂ ਨੇ ਸਹਾਰਾ ਦੇਣ ਦਾ ਝਾਂਸਾ ਦੇ ਕੇ ਦੇਹ ਵਪਾਰ ਵਰਗੇ ਧੰਦੇ ਵਿਚ ਧਕੇਲ ਦਿਤਾ। 9 ਮਹੀਨੇ ਤਕ ਨਸ਼ੇ ਦੀਆਂ ਗੋਲੀਆਂ ਦੇ ਕੇ ਉਸ ਕੋਲੋਂ ਦੇਹ ਵਪਾਰ ਕਰਵਾਉਂਦੀਆਂ ਰਹੀਆਂ। ਜਦਕਿ ਔਰਤ ਦਾ ਪਤੀ ਅਤੇ ਉਸਦੇ ਪੇਕੇ ਪਰਿਵਾਰ ਵਾਲੇ ਲਾਪਤਾ ਹੋਈ ਦੋਵੇਂ ਮਾਂ-ਧੀ ਨੂੰ ਥਾਂ-ਥਾਂ ਭਾਲਦੇ ਰਹੇ। ਇਨਾਂ ਦੋਸ਼ੀਆਂ ਨੇ ਔਰਤ ਦਾ ਕਿਸੇ ਨਾਲ ਵਿਆਹ ਕਰਵਾਉਣ ਦੀ ਗੱਲ ਕੀਤੀ। ਨਾਂਹ ਕਰਨ ਤੇ ਉਨਾਂ ਨੇ ਔਰਤ ਅਤੇ ਉਸਦੀ 5 ਸਾਲ ਦੀ ਮਾਸੂਮ ਬੱਚੀ ਨਾਲ ਬੁਰੇ ਤਰੀਕੇ ਨਾਲ ਕੱਟ-ਮਾਰ ਕੀਤੀ।

ਔਰਤ ਨੇ ਉਥੇ ਮੁਹੱਲੇ ਵਿਚ ਇਕ ਗੁਆਂਢੀ ਨੂੰ ਸਾਰੀ ਗਲ ਦਸੀ ਜਿਸਤੋ ਬਾਅਦ ਦਰਿੰਦਗੀ ਦਾ ਇਹ ਮਾਮਲਾ ਉਜਾਗਰ ਹੋਇਆ। ਔਰਤ ਅਤੇ ਉਸਦੀ ਧੀ ਨੂੰ ਲੋਕਾਂ ਨੇ ਹਸਪਤਾਲ ਵਿਖੇ ਦਾਖਲ ਕਰਵਾਇਆ ਅਤੇ ਪੁਲਿਸ ਨੂੰ ਸੂਚਨਾ ਦਿਤੀ, ਜਿਸਤੇ ਪੁਲਿਸ ਨੇ ਦੋਹਾ ਔਰਤਾਂ ਨੂੰ ਫਿਲਹਾਲ ਹਿਰਾਸਤ ਵਿਚ ਲੈ ਲਿਆ ਹੈ। ਔਰਤ ਨੇ ਦਸਿਆ ਕਿ ਉਹ ਪਤੀ ਤੋਂ ਵੱਖ ਹੋ ਚੁੱਕੀ ਹੈ। ਉਸਦ 5 ਸਾਲ ਦੀ ਬੇਟੀ ਹੈ। ਪਰਿਵਾਰ ਵਾਲਿਆਂ ਨੇ ਉਸਦਾ ਵਿਆਹ ਹਿਸਾਰ ਵਿਚ ਕਰਵਾਇਆ ਸੀ। ਉਸਦਾ ਦੋਸ਼ ਹੈ ਕਿ ਉਸਦਾ ਪਤੀ ਉਸਨਾਲ ਮਾਰ ਕੁੱਟ ਕਰਦਾ ਸੀ।

ਇਸਲਈ ਇਸ ਸਾਲ ਜਨਵਰੀ ਵਿਚ ਆਪਣੀ ਬੇਟੀ ਨੂੰ ਨਾਲ ਲੈ ਕੇ ਉਹ ਪੇਕੇ ਆ ਗਈ। ਔਰਤ ਨੇ ਕਿਹਾ ਕਿ 18 ਜਨਵਰੀ ਨੂੰ ਉਸਦੇ ਪਿਤਾ ਨੇ ਦੋਹਾਂ ਮਾਂ-ਧੀ ਨੂੰ ਹਿਸਾਰ ਜਾਣ ਵਾਲੀ ਗੱਡੀ ਵਿਚ ਬਿਠਾ ਦਿਤਾ। ਔਰਤ ਦਾ ਕਹਿਣਾ ਹੈ ਕਿ ਪਤੀ ਦੀ ਮਾਰ-ਕੁੱਟ ਕਾਰਨ ਉਹ ਉਥੇ ਨਹੀਂ ਜਾਣਾ ਚਾਹੁੰਦੀ ਸੀ।  ਉਸਨੇ ਅਪਣੀ ਇਕ ਮਹਿਲਾ ਜਾਣਕਾਰ ਨੂੰ ਆਪਸੀ ਸਮੱਸਿਆ ਦਸੀ। ਉਸ ਔਰਤ ਨੇ ਉਸਨੂੰ ਸਹਾਰਾ ਦੇਣ ਦੀ ਗਲ ਕਹੀ ਅਤੇ ਉਸਦੀ ਧੀ ਦਾ ਪਾਲਣ-ਪੋਸ਼ਣ ਕਰਨ ਦਾ ਵਾਦਾ ਵੀ ਕੀਤਾ। ਉਸਦੇ ਕਹਿਣ ਤੇ ਉਹ ਅਹਿਮਦਗੜ ਮੰਡੀ ਰੇਲਵੇ ਸਟੇਸ਼ਨ ਤੇ ਉਤਰ ਗਈ।

ਕੁਝ ਸਮੇਂ ਬਾਅਦ ਉਹ ਮਹਿਲਾ ਅਪਣੀ ਇਕ ਸਹੇਲੀ ਨਾਲ ਆਈ ਤੇ ਉਸਦੀ ਧੀ ਨੂੰ ਅਪਣੇ ਘਰ ਲੈ ਗਈ। ਔਰਤ ਦਾ ਦੋਸ਼ ਹੈ ਕਿ ਇਸਤੋਂ ਬਾਅਦ ਉਨਾਂ ਔਰਤਾਂ ਨੇ ਉਸਨੂੰ ਨਸ਼ੇ ਦੀਆਂ ਗੋਲੀਆਂ ਦੇ ਕੇ ਜ਼ਬਰਦਸਤੀ ਦੇਹ ਵਪਾਰ ਦੇ ਧੰਦੇ ਵਿਚ ਧਕੇਲ ਦਿਤਾ। 9 ਮਹੀਨ ਤੱਕ ਉਸ ਨਾਲ ਇਹ ਸਬ ਕੁਝ ਕਰਵਾਉਂਦੀ ਰਹੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement