ਹਿਮਾਚਲ ਪ੍ਰਦੇਸ਼ ਦੇ ਸਿਰਮੌਰ 'ਚ ਵਾਹਨ ਖੱਡ 'ਚ ਡਿੱਗਾ, 10 ਮੌਤਾਂ
Published : Jun 30, 2021, 7:10 am IST
Updated : Jun 30, 2021, 7:10 am IST
SHARE ARTICLE
image
image

ਹਿਮਾਚਲ ਪ੍ਰਦੇਸ਼ ਦੇ ਸਿਰਮੌਰ 'ਚ ਵਾਹਨ ਖੱਡ 'ਚ ਡਿੱਗਾ, 10 ਮੌਤਾਂ


ਮੋਦੀ ਨੇ ਦੁੱਖ ਪ੍ਰਗਟਾਇਆ, ਮਿ੍ਤਕਾਂ ਦੇ ਪ੍ਰਵਾਰ ਨੂੰ  ਦੋ ਦੋ ਲੱਖ ਦਾ ਮੁਆਵਜ਼ਾ

ਨਾਹਨ, 29 ਜੂਨ : ਸ਼ਿਲਾਈ ਉਪਮੰਡਲ 'ਚ ਟਿਮਬੀ-ਬਕਰਾਸ ਮਾਰਗ 'ਤੇ ਇਕ ਵਾਹਨ ਦੇ ਖੱਡ 'ਚ ਡਿੱਗਣ ਨਾਲ 10 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ | 
ਸ਼ੁਰੂਆਤੀ ਜਾਣਕਾਰੀ ਮੁਤਾਬਕ, ਇਲਾਕਾ ਵਾਸੀਆਂ ਨੇ ਤੁਰਤ ਹੀ ਬਚਾਅ ਕਾਰਜ ਸ਼ੁਰੂ ਕਰ ਦਿਤਾ ਸੀ ਪਰ ਜ਼ਖ਼ਮੀ ਹੋਏ ਲੋਕਾਂ 'ਚੋਂ ਜ਼ਿਆਦਾਤਰ ਨੇ ਘਟਨਾ ਵਾਲੀ ਥਾਂ 'ਤੇ ਹੀ ਦਮ ਤੋੜ ਦਿਤਾ | ਜਾਣਕਾਰੀ ਮੁਤਾਬਕ, ਚੜੇਊ ਤੋਂ ਬਰਾਤੀਆਂ ਨੂੰ  ਲੈ ਕੇ ਬਲੈਰੋ ਕੈਂਪਰ ਬਕਰਾਸ ਵਲ ਜਾ ਰਹੀ ਸੀ | ਪਸ਼ੋਗ ਨਾਂ ਦੀ ਥਾਂ 'ਤੇ ਵਾਹਨ ਚਾਲਕ ਦੇ ਕਾਬੂ ਤੋਂ ਬਾਹਰ ਹੋ ਗਿਆ ਜਿਸ ਕਾਰਨ ਸਵਾਰੀਆਂ ਸਮੇਤ ਬਲੈਰੋ ਕੈਂਪਰ ਖੱਡ 'ਚ ਜਾ ਡਿੱਗੀ | ਸੂਚਨਾ ਮਿਲਦੇ ਹੀ ਸ਼ਿਲਾਈ ਤੋਂ ਥਾਣਾ ਇੰਚਾਰਜ ਅਤੇ ਐਸ.ਡੀ.ਐਮ. ਘਟਨਾ ਸਥਾਨ 'ਤੇ ਪਹੁੰਚੇ | ਫਿਲਹਾਲ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਪਰ ਦਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਨੌਜਵਾਨ ਹੀ ਇਸ ਵਾਹਨ 'ਚ ਸਵਾਰ ਸਨ | ਪੂਰੀ ਘਾਟੀ 'ਚ ਹਾਦਸੇ ਤੋਂ ਬਾਅਦ ਸ਼ੋਕ ਦੀ ਲਹਿਰ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਹਾਦਸੇ 'ਚ ਜਾਨ ਗੁਆਉਣ ਵਾਲੇ ਲੋਕਾਂ ਲਈ ਦੁੱਖ ਪ੍ਰਗਟਾਇਆ | ਉਨ੍ਹਾਂ ਨੇ ਮਿ੍ਤਕਾਂ ਦੇ ਪ੍ਰਵਾਰਾਂ ਲਈ ਪ੍ਰਧਾਨ ਮੰਤਰੀ ਰਾਹਤ ਫੰਡ 'ਚੋਂ ਦੋ-ਦੋ ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ | 
ਪ੍ਰਧਾਨ ਮੰਤਰੀ ਦਫ਼ਤਰ ਨੇ ਸੋਮਵਾਰ ਨੂੰ  ਟਵੀਟ ਕੀਤਾ,''ਹਿਮਾਚਲ ਪ੍ਰਦੇਸ਼ ਦੇ ਸਿਰਮੌਰ 'ਚ ਇਕ ਦੁਰਘਟਨਾ ਕਾਰਨ ਲੋਕਾਂ ਦੀ ਮੌਤ ਤੋਂ ਦੁਖੀ ਹਾਂ | ਪੀ.ਐਮ.ਐਨ.ਆਰ.ਐਫ਼. 'ਚੋਂ ਮਿ੍ਤਕਾਂ ਦੇ ਪ੍ਰਵਾਰ ਨੂੰ  ਦੋ-ਦੋ ਲੱਖ ਰੁਪਏ ਦੀ ਰਾਸ਼ੀ ਦਿਤੀ ਜਾਵੇਗੀ | ਜ਼ਖ਼ਮੀਆਂ ਨੂੰ  50-50 ਹਜ਼ਾਰ ਰੁਪਏ ਦਿਤੇ ਜਾਣਗੇ, ਪ੍ਰਧਾਨ ਮੰਤਰੀ ਮੋਦੀ |''       (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement