ਅਗ਼ਵਾ ਕੀਤੀ ਸਿੱਖ ਲੜਕੀ ਦਾ ਸਿੱਖ ਮੁੰਡੇ ਨਾਲ ਵਿਆਹ ਹੋਇਆ
Published : Jun 30, 2021, 7:17 am IST
Updated : Jun 30, 2021, 7:17 am IST
SHARE ARTICLE
image
image

ਅਗ਼ਵਾ ਕੀਤੀ ਸਿੱਖ ਲੜਕੀ ਦਾ ਸਿੱਖ ਮੁੰਡੇ ਨਾਲ ਵਿਆਹ ਹੋਇਆ


ਜੰਮੂ, 29 ਜੂਨ (ਸਰਬਜੀਤ ਸਿੰਘ) : ਦੋ ਦਿਨ ਪਹਿਲਾਂ ਜਬਰੀ ਧਰਮ ਪਰਿਵਰਤਨ ਅਤੇ ਵਿਆਹ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਪੀੜਤ ਲੜਕੀ ਵਿਆਹ ਦੇ ਬੰਧਨਾਂ ਵਿਚ ਬੱਝ ਗਈ | ਅਗਵਾ ਹੋਈ 18 ਸਾਲਾ ਸਿੱਖ ਲੜਕੀ ਦਾ ਵਿਆਹ ਇਕ ਸਥਾਨਕ ਗੁਰਦੁਆਰੇ ਵਿਖੇ ਪੂਰੀ ਸਿੱਖ ਰਹਿਤ ਮਰਿਆਦਾ ਅਨੁਸਾਰ ਕੀਤਾ ਗਿਆ | ਸਿੱਖ ਭਾਈਚਾਰੇ ਵਲੋਂ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਹੋਏ ਵਿਆਹ ਦੀ ਤਸਵੀਰ ਵੀ ਜਾਰੀ ਕੀਤੀ ਗਈ ਹੈ | ਸਿੱਖ ਭਾਈਚਾਰੇ ਨੇ ਦੋਸ਼ ਲਾਇਆ ਸੀ ਕਿ ਸ਼ਾਹਿਦ ਨਜ਼ੀਰ ਅਹਿਮਦ ਨਾਮ ਦੇ ਇਕ ਸਥਾਨਕ ਵਿਅਕਤੀ ਨੇ ਲੜਕੀ ਨੂੰ  ਅਗ਼ਵਾ ਕਰ ਕੇ ਉਸ ਨੂੰ  ਇਸਲਾਮ ਧਰਮ ਵਿਚ ਆਉਣ ਲਈ ਮਜਬੂਰ ਕੀਤਾ ਸੀ | ਬਾਅਦ ਵਿਚ ਅਹਿਮਦ ਨੂੰ  ਗਿ੍ਫ਼ਤਾਰ ਕਰ ਲਿਆ ਗਿਆ | ਲੜਕੀ ਦੇ ਪ੍ਰਵਾਰ ਦਾ ਦਾਅਵਾ ਹੈ ਕਿ ਉਸ ਦਾ ਵਿਆਹ ਨਹੀਂ ਹੋਇਆ ਸੀ | ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਇਹ ਦੋਸ਼ ਲਾਇਆ ਸੀ ਕਿ ਕਸ਼ਮੀਰ ਵਿਚ ਹਾਲ ਹੀ ਵਿਚ ਚਾਰ ਸਿੱਖ ਲੜਕੀਆਂ ਦੇ ਜ਼ਬਰਦਸਤੀ ਵਿਆਹ ਕਰਵਾਏ ਗਏ ਸਨ ਅਤੇ ਜ਼ਬਰਦਸਤੀ ਇਸਲਾਮ ਧਰਮ ਧਾਰਨ ਕਰਵਾਇਆ ਗਿਆ ਸੀ | 
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਵਿਚ ਸਿੱਖ ਲੜਕੀਆਂ ਦੀ ਜਬਰੀ ਧਰਮ ਪਰਿਵਰਤਨ, ਜਬਰੀ ਵਿਆਹ ਤੋਂ ਬਾਅਦ ਹੋਏ ਹੰਗਾਮੇ ਨੂੰ  ਦੇਖ ਲੜਕੀ ਨੂੰ  ਦੋ ਦਿਨ ਪਹਿਲਾਂ ਪ੍ਰਵਾਰ ਦੇ ਹਵਾਲੇ ਕਰ ਦਿਤਾ ਗਿਆ ਸੀ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement