ਸਭਿਆਚਾਰਕ ਪਾਰਕ ਦਾ ਨਵੀਨੀਕਰਨ ਸ਼ੁਰੂ
Published : Jun 30, 2018, 3:51 pm IST
Updated : Jun 30, 2018, 3:51 pm IST
SHARE ARTICLE
DC Reviewing the Progress of the Work
DC Reviewing the Progress of the Work

ਕੋਟਕਪੂਰਾ-ਫਰੀਦਕੋਟ ਰੋਡ ਜੋੜੀਆਂ ਨਹਿਰ 'ਤੇ ਸਥਿਤ ਬਾਬਾ ਫਰੀਦ ਸਭਿਆਚਾਰਕ ਕੇਂਦਰ ਦਾ ਨਵੀਨੀਕਰਣ.........

ਫ਼ਰੀਦਕੋਟ : ਕੋਟਕਪੂਰਾ-ਫਰੀਦਕੋਟ ਰੋਡ ਜੋੜੀਆਂ ਨਹਿਰ 'ਤੇ ਸਥਿਤ ਬਾਬਾ ਫਰੀਦ ਸਭਿਆਚਾਰਕ ਕੇਂਦਰ ਦਾ ਨਵੀਨੀਕਰਣ ਕੀਤਾ ਜਾ ਰਿਹਾ ਹੈ, ਜਿਸ ਨੂੰ ਵਧੀਆਂ ਸੈਰਗਾਹ ਦੇ ਤੌਰ ਵਿਕਸਿਤ ਕੀਤਾ ਜਾਵੇਗਾ। ਸਭਿਆਚਾਰਕ ਕੇਂਦਰ 'ਚ ਚੱਲ ਰਹੇ ਕੰਮਾਂ ਦਾ ਜਾਇਜਾ ਲੈਂਦਿਆਂ ਡੀ.ਸੀ. ਰਾਜੀਵ ਪਰਾਸ਼ਰ ਨੇ ਦਸਿਆ ਕਿ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ਹਿਰ ਵਾਸੀਆਂ ਨੂੰ ਵਧੀਆ ਕੁਦਰਤੀ ਵਾਤਾਵਰਣ ਅਤੇ ਲੋਕਾਂ ਨੂੰ ਸਿਹਤਯਾਬ ਰੱਖਣ ਦੇ ਮਕਸਦ ਨਾਲ  ਬਾਬਾ ਫਰੀਦ ਕੇਂਦਰ 'ਚ ਬਣੇ ਬੱਚਿਆਂ ਦੇ ਮਨੋਰੰਜਨ ਪਾਰਕ ਦੀ ਮੁਰੰਮਤ ਕਰਵਾਈ ਜਾ ਰਹੀ ਹੈ।

ਕੇਂਦਰ 'ਚ ਬਣੇ  ਵਾਟਰ ਫਾਲ ਅਤੇ ਫੁਹਾਰਾ ਦੀ ਮੁਰੰਮਤ ਦਾ ਕੰਮ ਸ਼ੁਰੂਆਤੀ ਦੌਰ 'ਚ ਹੈ।  ਉਹਨਾਂ ਦੱਸਿਆ ਕਿ ਇਸ ਵਿੱਚ ਰੰਗ ਬਿਰੰਗੀਆਂ ਲਾਈਟਾਂ, ਸੁੰਦਰ ਫੁੱਲ ਅਤੇ ਘਾਹ ਆਦਿ ਲਗਾਇਆ ਜਾਵੇਗਾ। ਸਭਿਆਚਾਰਕ ਦੇ ਆਡੀਟੋਰੀਅਮ ਹਾਲ ਅਤੇ ਓਪਨ ਏਅਰ ਥੀਏਟਰ ਦਾ ਨਵੀਨੀਕਰਣ ਕਰਕੇ ਇਥੇ ਪ੍ਰੋਗਰਾਮ ਕਰਵਾਏ ਜਾ ਸਕਣਗੇ। ਲਾਇਬਰੇਰੀ ਦੀ ਸਾਫ਼ ਸਫ਼ਾਈ ਆਦਿ ਕਰਵਾ ਕੇ ਇਸ ਨੂੰ ਮੁੜ ਚਾਲੂ ਕੀਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਸਭਿਆਚਾਰਕ ਕੇਂਦਰ 'ਚ ਸੈਰ ਗਾਹ ਬਣਨ ਨਾਲ ਹਰਿੰਦਰਾ ਨਗਰ, ਪੁਲਿਸ ਲਾਈਨ, ਕਾਲੋਨੀ ਮਾਈ ਗੋਦੜੀ ਸਾਹਿਬ, ਡੋਗਰ ਬਸਤੀ ਅਤੇ ਗਰੀਨ ਐਵਨਿਊ ਦੇ ਲੋਕ ਕੁਦਰਤੀ ਮਾਹੌਲ ਮਾਣ ਸਕਣਗੇ। ਇਸ ਮੌਕੇ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਹਰਦੀਪ ਸਿੰਘ, ਅਮਨਦੀਪ ਕੇਸ਼ਵ, ਸੁਭਾਸ਼ ਕੁਮਾਰ, ਮਹਿੰਦਰ ਪਾਲ ਆਦਿ ਵੀ ਹਾਜ਼ਰ ਸਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement