ਬਠਿੰਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, ਕੰਮ 'ਤੇ ਜਾ ਰਹੇ ਤਿੰਨ ਮਨਰੇਗਾ ਮਜ਼ਦੂਰਾਂ ਦੀ ਗਈ ਜਾਨ
Published : Apr 30, 2022, 4:07 pm IST
Updated : Apr 30, 2022, 4:07 pm IST
SHARE ARTICLE
 photo
photo

ਚਾਰ ਲੋਕ ਗੰਭੀਰ ਜ਼ਖਮੀ

 

ਬਠਿੰਡਾ : ਬਠਿੰਡਾ ਦੇ ਨਾਲ ਲੱਗਦੇ ਪਿੰਡ ਜਗ੍ਹਾ ਰਾਮ ਤੀਰਥ ਕੋਲ ਅੱਜ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਾਣਕਾਰੀ ਅਨੁਸਾਰ ਮਜ਼ਦੂਰ  ਮੋਟਰਸਾਈਕਲ ਰੇਹੜੀ ’ਤੇ ਬੈਠ ਕੇ ਦਿਹਾੜੀ ਕਰਨ ਜਾ ਰਹੇ ਸਨ ਕਿ ਅਚਾਨਕ ਸਾਹਮਣਿਓਂ ਆ ਰਹੀ ਇਕ ਪਿਕਅੱਪ ਗੱਡੀ ਤੋਂ ਬਚਣ ਦੇ ਚੱਕਰ ਵਿਚ ਮੋਟਰਸਾਈਕਲ ਰੇਹੜੀ ਬੇਕਾਬੂ ਹੋ ਗਈ ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿਚ ਦੋ ਔਰਤਾਂ ਸਮੇਤ ਤਿੰਨ ਮਨਰੇਗਾ ਮਜ਼ਦੂਰਾਂ ਦੀ ਮੌਤ ਹੋ ਗਈ ਜਦੋਂਕਿ ਪੰਜ ਮਜ਼ਦੂਰ ਜ਼ਖ਼ਮੀ ਹੋ ਗਏ।

 

PHOTOPHOTO

 

ਹਾਦਸੇ ਵਿਚ ਸੁਖਪ੍ਰੀਤ ਕੌਰ (35) ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਬੱਗੜ ਸਿੰਘ(70) ਤੇ ਪਰਮਜੀਤ ਕੌਰ ਵਾਸੀ ਜਗਾਰਾਮ ਤੀਰਥ ਦੀ ਸਰਕਾਰੀ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਇਸ ਹਾਦਸੇ ਵਿਚ ਗੰਭੀਰ ਰੂਪ ’ਚ ਜ਼ਖਮੀ ਹੋਏ ਮਜ਼ਦੂਰ ਅਜੈਬ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਗਿਆ। ਉਕਤ ਮਜ਼ਦੂਰ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।

 

PHOTOPHOTO

 

ਜਾਣਕਾਰੀ ਦਿੰਦਿਆਂ ਮ੍ਰਿਤਕ ਬੱਗੜ ਸਿੰਘ ਦੇ ਲੜਕੇ ਰਾਮ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਸਮੇਤ ਸੱਤ ਮਨਰੇਗਾ ਮਜ਼ਦੂਰ ਦਿਹਾੜੀ ਕਰਨ ਲਈ ਮੋਟਰਸਾਈਕਲ ਰੇਹੜੀ ’ਤੇ ਜਾ ਰਹੇ ਸਨ। ਇਸ ਦੌਰਾਨ ਪਿੰਡ ਜਗ੍ਹਾ ਰਾਮ ਤੀਰਥ ਕੋਲ ਇਕ ਮੈਰਿਜ ਪੈਲੇਸ ਦੇ ਕੋਲ ਸਾਹਮਣਿਓਂ ਆ ਰਹੀ ਇਕ ਗੱਡੀ ਤੋਂ ਬਚਣ ਦੇ ਚੱਕਰ ਵਿਚ ਮੋਟਰਸਾਈਕਲ ਰੇਹੜੀ ਬੇਕਾਬੂ ਹੋ ਗਈ ਤੇ ਹਾਦਸਾ ਵਾਪਰ ਗਿਆ।

 

PHOTOPHOTO

 

ਹਾਦਸੇ ਵਿਚ ਉਸਦੇ ਪਿਤਾ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਦੁਰਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕਿ ਹਾਦਸੇ ਦੇ ਚਸ਼ਮਦੀਦਾਂ ਦੇ ਬਿਆਨ ਦਰਜ ਕੀਤੇ ਅਤੇ ਪੀੜਤ ਪਰਿਵਾਰਾਂ ਦੇ ਬਿਆਨ ਲੈਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

PHOTOPHOTO

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement