ਪਟਿਆਲਾ ਘਟਨਾਕ੍ਰਮ ਤੋਂ ਬਾਅਦ IG, SSP ਅਤੇ SP ਹਟਾਏ, ਸ਼ਹਿਰ ਵਿੱਚ ਇੰਟਰਨੈੱਟ ਬੰਦ
Published : Apr 30, 2022, 11:51 am IST
Updated : Apr 30, 2022, 12:07 pm IST
SHARE ARTICLE
Punjab Police
Punjab Police

ਮੁਖਵਿੰਦਰ ਛੀਨਾ ਬਣੇ ਨਵੇਂ IG, ਦੀਪਕ ਪਰਿਕ SSP ਅਤੇ ਵਜ਼ੀਰ ਸਿੰਘ ਨੂੰ ਮਿਲਿਆ SP ਦਾ ਚਾਰਜ

ਪਟਿਆਲਾ : ਪਟਿਆਲਾ ਵਿਚ ਹੋਏ ਘਟਨਾਕ੍ਰਮ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਵਿਚ ਵੱਡਾ ਫੇਰਬਦਲ ਕੀਤਾ ਗਿਆ ਹੈ। ਸਰਕਾਰ ਨੇ ਪਟਿਆਲਾ ਦੇ ਆਈਜੀ ਰਾਕੇਸ਼ ਅਗਰਵਾਲ ਅਤੇ ਐੱਸਐੱਸਪੀ ਨਾਨਕ ਸਿੰਘ ਨੂੰ ਹਟਾ ਦਿੱਤਾ ਹੈ।

Mukhwinder Singh Chhina IGMukhwinder Singh Chhina IG

ਹੁਣ ਮੁਖਵਿੰਦਰ ਸਿੰਘ ਛੀਨਾ ਨਵੇਂ ਆਈਜੀ ਅਤੇ ਦੀਪਕ ਪਰਿਕ ਨਵੇਂ ਐਸਐਸਪੀ ਹੋਣਗੇ। ਇਸ ਤੋਂ ਇਲਾਵਾ ਸਿਟੀ ਐਸਪੀ ਨੂੰ ਹਟਾ ਕੇ ਵਜ਼ੀਰ ਸਿੰਘ ਖਹਿਰਾ ਨੂੰ ਐਸਪੀ ਲਗਾਇਆ ਗਿਆ ਹੈ। ਡੀਐਸਪੀ ਅਸ਼ੋਕ ਕੁਮਾਰ ਨੂੰ ਵੀ ਹਟਾ ਦਿੱਤਾ ਗਿਆ ਹੈ।

Deepak Parik SSPDeepak Parik SSP

ਇਸ ਪੂਰੇ ਮਾਮਲੇ ਨੂੰ ਲੈ ਕੇ ਸੀਐਮ ਭਗਵੰਤ ਮਾਨ ਵੀ ਡੀਜੀਪੀ ਵੀਕੇ ਭਾਵਰਾ ਤੋਂ ਨਾਰਾਜ਼ ਹਨ। ਉਧਰ ਕਾਲੀ ਮਾਤਾ ਦੇ ਮੰਦਰ 'ਤੇ ਹਮਲੇ ਦੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਹਿੰਦੂ ਸੰਗਠਨਾਂ ਨੇ ਅੱਜ ਪਟਿਆਲਾ 'ਚ ਬੰਦ ਦਾ ਸੱਦਾ ਦਿੱਤਾ ਸੀ।

Wazir Singh SPWazir Singh SP

ਹਾਲਾਤ ਹੋਰ ਵਿਗੜਨ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਅੱਜ ਸਵੇਰੇ 9.30 ਵਜੇ ਤੋਂ ਸ਼ਾਮ 6 ਵਜੇ ਤੱਕ ਸ਼ਹਿਰ ਵਿੱਚ ਇੰਟਰਨੈੱਟ ਅਤੇ ਐਸਐਮਐਸ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਜਾਣਕਾਰੀ ਅਨੁਸਾਰ ਡੋਂਗਲ ਤੋਂ ਵੀ ਇੰਟਰਨੈੱਟ ਨਹੀਂ ਚੱਲੇਗਾ। ਪਟਿਆਲਾ ਵਿੱਚ ਸੁਰੱਖਿਆ ਲਈ ਡੇਢ ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement