ਜਵਾਹਰਪੁਰ ਤੋਂ ਕੋਰੋਨਾ ਪ੍ਰਭਾਵਤ ਤਿੰਨ ਨਵੇਂ ਕੇਸ, ਕੁਲ ਗਿਣਤੀ ਹੋਈ 43
Published : Apr 30, 2020, 7:56 am IST
Updated : Apr 30, 2020, 7:56 am IST
SHARE ARTICLE
File Photo
File Photo

ਡੇਰਾਬੱਸੀ ਹਲਕੇ ਦੇ ਪਿੰਡ ਜਵਾਹਰਪੁਰ ਵਿਚ ਕੋਰੋਨਾ ਦੇ ਤਿੰਨ ਨਵੇਂ ਕੇਸ ਅੱਜ ਬੁੱਧਵਾਰ ਨੂੰ ਸਾਹਮਣੇ ਆਏ  ਹਨ। ਨਵੇਂ ਕੇਸਾਂ ਵਿਚ ਸਰਪੰਚ ਦੀ ਭਰਜਾਈ, ਭਤੀਜੀ

ਡੇਰਾਬੱਸੀ, 29 ਅਪ੍ਰੈਲ (ਗੁਰਜੀਤ ਈਸਾਪੁਰ) : ਡੇਰਾਬੱਸੀ ਹਲਕੇ ਦੇ ਪਿੰਡ ਜਵਾਹਰਪੁਰ ਵਿਚ ਕੋਰੋਨਾ ਦੇ ਤਿੰਨ ਨਵੇਂ ਕੇਸ ਅੱਜ ਬੁੱਧਵਾਰ ਨੂੰ ਸਾਹਮਣੇ ਆਏ  ਹਨ। ਨਵੇਂ ਕੇਸਾਂ ਵਿਚ ਸਰਪੰਚ ਦੀ ਭਰਜਾਈ, ਭਤੀਜੀ ਅਤੇ ਕਰਮਜੀਤ ਦਾ ਦੋਸਤ ਹੈ ਜਿਸ ਦੀ ਰੀਪੋਰਟ ਮੰਗਲਵਾਰ ਨੂੰ ਪਾਜ਼ੇਟਿਵ ਆਈ ਸੀ। ਜਵਾਹਰਪੁਰ ਤੋਂ ਦੋ ਦਿਨ ਵਿਚ ਹੀ ਪੰਜ ਨਵੇਂ ਕੇਸ ਆਏ ਹਨ। ਸਾਰੀਆਂ ਨੂੰ ਗਿਆਨ ਸਾਗਰ ਹਸਪਤਾਲ ਬਨੂੜ ਸ਼ਿਫਟ ਕੀਤਾ ਗਿਆ ਹੈ। ਇਸ ਪਿੰਡ ਤੋਂ ਹੁਣ ਤਕ ਕੁਲ 43 ਕੇਸ ਸਾਹਮਣੇ ਆ ਚੁੱਕੇ ਹਨ ।  

ਜਾਣਕਾਰੀ ਦਿੰਦਿਆਂ ਐਸ.ਐਮ.ਓ. ਡਾ. ਸੰਗੀਤਾ ਜੈਨ ਨੇ ਦਸਿਆ ਕਿ ਜਵਾਹਰਪੁਰ ਤੋਂ ਮੰਗਲਵਾਰ ਨੂੰ 26 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ।  ਇਨ੍ਹਾਂ ਵਿਚ 43 ਸਾਲਾ ਦੀ ਹਰਜੀਤ ਕੌਰ ਪਤਨੀ ਸਾਹਬ ਸਿੰਘ ਅਤੇ ਉਸ ਦੀ 15 ਸਾਲ ਦੀ ਧੀ ਮਹਿਕ ਤੋਂ ਇਲਾਵਾ 31 ਸਾਲ ਦਾ ਰਾਕੇਸ਼ ਧੀਮਾਨ ਦੀ ਰੀਪੋਰਟ ਪਾਜ਼ੇਟਿਵ ਆਈ ਹੈ। ਰਾਕੇਸ਼ ਐਤਵਾਰ ਤੋਂ ਹੀ ਮੰਗਲਵਾਰ ਨੂੰ ਪਾਜ਼ੇਟਿਵ ਪਾਏ ਗਏ ਕਰਮਜੀਤ ਸਿੰਘ ਦੇ ਨਾਲ ਹਸਪਤਾਲ ਵਿਚ ਦਾਖ਼ਲ ਸੀ। ਇਸ ਵਾਇਰਸ ਚੇਨ ਦੀ ਚਪੇਟ ਵਿਚ ਹੁਣ ਤਕ 43 ਲੋਕ ਆ ਚੁੱਕੇ ਹਨ।

ਇਨ੍ਹਾਂ ਵਿਚ 17 ਲੋਕ ਰਿਕਵਰ ਵੀ ਹੋਏ ਹਨ। ਬੁਧਵਾਰ ਨੂੰ 15 ਵਿਅਕਤੀਆਂ ਦੇ ਕੋਰੋਨਾ ਲਈ ਸੈਂਪਲ ਲਏ ਗਏ। ਇਨ੍ਹਾਂ ਵਿਚ ਪਾਜ਼ੇਟਿਵ ਮਿਲੇ ਸੁਬੇਗ ਦੇ ਘਰ ਤੋਂ ਉਸ ਦੀ ਧੀ ਅਤੇ ਦੋਹਤਾ ਹਨ ਜਿਨ੍ਹਾਂ ਦਾ ਤੀਜੀ ਵਾਰ ਟੈਸਟ ਹੋਇਆ। ਜਵਾਹਰਪੁਰ ਤੋਂ ਚਾਰ ਵਿਅਕਤੀ, ਸ਼ਕਤੀਨਗਰ ਤੋਂ ਪਾਜ਼ੇਟਿਵ ਰਹੇ ਮਨੀਸ਼ ਗੁਪਤਾ ਦੇ ਪਰਵਾਰ ਦੇ ਤਿੰਨ ਮੈਂਬਰਾਂ ਦਾ ਦੁਬਾਰਾ ਟੈਸਟ ਕੀਤਾ ਗਿਆ।

ਗਿਆਨ ਸਾਗਰ ਵਿਖੇ ਮਾਂ-ਧੀ ਸਮੇਤ 9 ਮਰੀਜ਼ ਦਾਖ਼ਲ, ਮਰੀਜ਼ਾਂ ਦੀ ਗਿਣਤੀ 37 ਹੋਈ
ਬਨੂੜ, 29 ਅਪ੍ਰੈਲ (ਅਵਤਾਰ ਸਿੰਘ) ਗਿਆਨ ਸਾਗਰ ਹਸਪਤਾਲ ਵਿਖੇ ਮਾਂ-ਧੀ ਸਮੇਤ 9 ਨਵੇਂ ਕਰੋਨਾ ਪਾਜ਼ੇਟਿਵ ਮਰੀਜ਼ ਦਾਖ਼ਲ ਹੋਣ ਨਾਲ ਮਰੀਜ਼ਾਂ ਦੀ ਗਿਣਤੀ 37 ਹੋ ਗਈ ਹੈ। ਗਿਆਨ ਸਾਗਰ ਮੈਡੀਕਲ ਸੁਪਰਡੈਂਟ ਡਾ. ਐਸਪੀਐਸ ਗੁਰਾਇਆ ਨੇ ਦਸਿਆ ਕਿ ਪਿੰਡ ਜਵਾਹਰਪੁਰ ਤੋਂ ਮਾਂ-ਧੀ, ਸਰਪੰਚ ਗੁਰਵਿੰਦਰ ਸਿੰਘ ਦੀ ਭਰਜਾਈ ਹਰਜੀਤ ਕੌਰ ਤੇ ਭਤੀਜੀ ਮਹਿਕ ਸ਼ਾਮਲ ਹਨ। ਉਨ੍ਹਾਂ ਦਸਿਆ ਕਿ ਇਨ੍ਹਾਂ ਤੋਂ ਇਲਾਵਾ ਮੁਹਾਲੀ ਜ਼ਿਲ੍ਹੇ ਨਾਲ ਸਬੰਧਤ 7 ਹੋਰ ਮਰੀਜ਼ ਦਾਖ਼ਲ ਹੋਏ ਹਨ। ਇਹ ਸਾਰੇ ਹਜੂਰਾ ਸਾਹਿਬ ਤੋਂ ਆਏ ਦੱਸੇ ਜਾ ਰਹੇ ਹਨ। ਜਿਨ੍ਹਾਂ ਵਿਚ ਕਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਉਨ੍ਹਾਂ ਦਸਿਆ ਕਿ ਸਾਰਿਆਂ ਦੀ ਸਿਹਤ ਤੰਦਰੁਸਤ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement