ਭੋਜਨ ਲਈ ਬੱਚੇ, ਸਰੀਰ ਦੇ ਅੰਗ ਤਕ ਵੇਚਣ ਲਈ ਮਜਬੂਰ ਹਨ ਅਫ਼ਗਾਨੀ
Published : Jan 30, 2022, 12:02 am IST
Updated : Jan 30, 2022, 12:02 am IST
SHARE ARTICLE
image
image

ਭੋਜਨ ਲਈ ਬੱਚੇ, ਸਰੀਰ ਦੇ ਅੰਗ ਤਕ ਵੇਚਣ ਲਈ ਮਜਬੂਰ ਹਨ ਅਫ਼ਗਾਨੀ

ਬਰਲਿਨ, 29 ਜਨਵਰੀ : ਸੰਯੁਕਤ ਰਾਸ਼ਟਰ ਦੇ ਵਿਸ਼ਵ ਖ਼ੁਰਾਕ ਪ੍ਰੋਗਰਾਮ (ਡਬਲਯੂਐਫ਼ਪੀ) ਮੁਖੀ ਡੇਵਿਡ ਬੀਸਲੀ ਨੇ ਅਫ਼ਗ਼ਾਨਿਸਤਾਨ ’ਚ ਮਨੁੱਖੀ ਸੰਕਟ ’ਤੇ ਅਪਣੀ ਚਿੰਤਾ ਦੁਹਰਾਉਂਦੇ ਹੋਏ ਕਿਹਾ ਹੈ ਕਿ ਜਿਊਂਦੇ ਰਹਿਣ ਲਈ ਅਫ਼ਗਾਨੀ ਅਪਣੇ ਬੱਚਿਆਂ ਤੇ ਅਪਣੀ ਕਿਡਨੀ ਤਕ ਵੇਚਣ ਲਈ ਮਜਬੂਰ ਹਨ। ਅਫ਼ਗਾਨਿਸਤਾਨ ਸੋਕਾ, ਮਹਾਂਮਾਰੀ, ਆਰਥਕ ਤੰਗੀ ਤੇ ਸਾਲਾਂ ਤੋਂ ਜੰਗ ਦੇ ਪ੍ਰਭਾਵਾਂ ਨਾਲ ਜੂਝ ਰਿਹਾ ਹੈ। ਲਗਭਗ 2.3 ਕਰੋੜ ਲੋਕ ਗੰਭੀਰ ਖ਼ੁਰਾਕੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਸ਼ੰਕਾ ਹੈ ਕਿ ਦੇਸ਼ ਦੀ 97 ਫ਼ੀ ਸਦੀ ਆਬਾਦੀ ਇਸ ਸਾਲ ਗ਼ਰੀਬੀ ਰੇਖਾ ਤੋਂ ਹੇਠਾਂ ਆ ਸਕਦੀ ਹੈ।
ਬੀਸਲੀ ਨੇ ਜਰਮਨ ਪ੍ਰਸਾਰਕ ਡਾਇਚੇ ਵੇਲੇ (ਡੀਡਬਲਯੂ) ਨੂੰ ਦਸਿਆ, ‘ਘੱਟੋ ਘੱਟ 20 ਸਾਲ ਤੋਂ ਤਾਲਿਬਾਨ ਨਾਲ ਸੰਘਰਸ਼ ਕਰ ਰਿਹਾ ਅਫ਼ਗਾਨਿਸਤਾਨ ਪਹਿਲਾਂ ਤੋਂ ਹੀ ਦੁਨੀਆਂ ਦੇ ਸੱਭ ਤੋਂ ਗ਼ਰੀਬ ਦੇਸ਼ਾਂ ’ਚੋਂ ਇਕ ਸੀ। ਹੁਣ ਅਸੀਂ ਜੋ ਦੇਖ ਰਹੇ ਹਾਂ, ਉਹ ਤਬਾਹਕਾਰੀ ਹੈ। ਦੇਸ਼ ਦੀ ਕਰੀਬ ਚਾਰ ਕਰੋੜ ਆਬਾਦੀ ’ਚੋਂ 2.3 ਕਰੋੜ ਲੋਕ ਭੁੱਖਮਰੀ ਦੀ ਕਗਾਰ ’ਤੇ ਹਨ।’ ਉਨ੍ਹਾਂ ਅਫ਼ਗਾਨਿਸਤਾਨ ਦੀ ਇਕ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ, ‘ਇਕ ਮਹਿਲਾ ਨੇ ਦਸਿਆ ਸੀ ਕਿ ਉਸ ਨੂੰ ਅਪਣੀ ਬੇਟੀ ਦੂਜੇ ਪ੍ਰਵਾਰ ਨੂੰ ਇਸ ਲਈ ਵੇਚਣੀ ਪਈ, ਤਾਕਿ ਮਾਸੂਮ ਨੂੰ ਚੰਗਾ ਖਾਣਾ ਨਸੀਬ ਹੋ ਸਕੇ।’ ਡਬਲਯੂਐਫ਼ਪੀ ਮੁਖੀ ਨੇ ਦੁਨੀਆਂ ਦੇ ਅਮੀਰ ਲੋਕਾਂ ਨੂੰ ਅਫ਼ਗਾਨੀਆਂ ਦੀ ਮਦਦ ਦੀ ਅਪੀਲ ਕੀਤੀ। ਉਨ੍ਹਾਂ ਕਿਹਾ,‘ਕੋਵਿਡ ਦੀ ਇਸ ਮਹਾਂਮਾਰੀ ਦਰਮਿਆਨ ਦੁਨੀਆਂ ਭਰ ਦੇ ਅਰਬਪਤੀਆਂ ਨੇ ਬਹੁਤ ਜ਼ਿਆਦਾ ਕਮਾਈ ਕੀਤੀ। ਰੋਜ਼ਾਨਾ 5.2 ਅਰਬ ਡਾਲਰ ਦੀ ਜਾਇਦਾਦ ਦਾ ਵਾਧਾ ਹੋਇਆ। ਸਾਨੂੰ ਇਸ ਅਣਕਿਆਸੀ ਸਮੱਸਿਆ ਦੇ ਹੱਲ ਲਈ ਸਿਰਫ਼ ਉਨ੍ਹਾਂ ਦੀ ਇਕ ਦਿਨ ਦੀ ਕਮਾਈ ਦੀ ਲੋੜ ਹੈ।’                     (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement