ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਨੂੰ ਹੋਈ ਬਵਾਸੀਰ ਦੀ ਬੀਮਾਰੀ
Published : Jan 30, 2019, 5:19 pm IST
Updated : Jan 30, 2019, 5:19 pm IST
SHARE ARTICLE
Kolianwali
Kolianwali

ਬਾਦਲਾਂ ਦੇ ਖਾਸਮ-ਖਾਸ ਕੋਲਿਆਂਵਾਲੀ ਨੂੰ ਜੇਲ੍ਹ 'ਚ ਹੋਈ ਬਵਾਸੀਰ...

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਆਗੂ ਨੂੰ ਬਵਾਸੀਰ ਹੋ ਗਈ ਹੈ। ਜੀ ਹਾਂ, ਇਹ ਆਗੂ ਕੋਈ ਹੋਰ ਨਹੀਂ ਬਲਕਿ ਬਾਦਲਾਂ ਦੇ ਸਭ ਤੋਂ ਚਹੇਤੇ ਦਿਆਲ ਸਿੰਘ ਕੋਲਿਆਂਵਾਲੀ ਹਨ। ਇਸ ਸਮੇਂ ਨਾਭਾ ਦੀ ਜੇਲ੍ਹ ਵਿਚ ਬੰਦ ਕੋਲਿਆਂਵਾਲੀ 'ਤੇ ਆਮਦਨ ਤੋਂ ਵੱਧ ਜਾਇਦਾਦਾਂ ਇਕੱਠੀਆਂ ਕਰਨ ਦੇ ਇਲਜ਼ਾਮ ਲੱਗੇ ਸਨ। ਕਾਨੂੰਨ ਦੀ ਕੁੜਿੱਕੀ ਵਿਚ ਫਸੇ ਦਿਆਲ ਸਿੰਘ ਕੋਲਿਆਂਵਾਲੀ ਨੇ ਅਦਾਲਤ ਨੂੰ ਅਰਜ਼ੀ ਦੇ ਕੇ ਆਪਣੀ ਬਵਾਸੀਰ ਠੀਕ ਕਰਾਉਣ ਦੀ ਅਰਜ਼ੋਈ ਕੀਤੀ ਹੈ।

Kolianwali Sent in judicial custodyKolianwali

ਇਹੀ ਨਹੀਂ, ਕੋਲਿਆਂਵਾਲੀ ਨੇ ਅਦਾਲਤ ਨੂੰ ਵਾਸਤਾ ਪਾਇਆ ਹੈ ਕਿ ਸਰਕਾਰੀ ਹਸਪਤਾਲ ਦੀ ਬਜਾਏ ਉਹਨਾਂ ਨੂੰ ਇੱਕ ਪ੍ਰਾਈਵੇਟ ਹਸਪਤਾਲ ਤੋਂ ਆਪਣਾ ਇਲਾਜ ਕਰਾਉਣ ਦੀ ਇਜਾਜ਼ਤ ਦਿੱਤੀ ਜਾਵੇ। ਦੱਸ ਦਈਏ ਕਿ ਅਕਾਲੀ ਦਲ ਦਾ ਇਹ ਆਗੂ ਬਾਦਲਾਂ ਦੇ ਗੜ੍ਹ ਬਠਿੰਡਾ ਦਾ ਸਿਰਕੱਢ ਆਗੂ ਮੰਨਿਆ ਜਾਂਦਾ ਹੈ। 

Dyal Singh KolianwaliDyal Singh Kolianwali

ਕੋਲਿਆਂਵਾਲੀ ਦੀ ਅਕਾਲੀ ਸਰਕਾਰ ਦੌਰਾਨ 10 ਸਾਲ ਤੂਤੀ ਬੋਲਦੀ ਰਹੀ, ਪਰ ਕੈਪਟਨ ਸਰਕਾਰ ਦੇ ਆਉਂਦਿਆਂ ਹੀ ਵਿਜੀਲੈਂਸ ਨੇ ਦਿਆਲ ਸਿੰਘ ਕੋਲਿਆਂਵਾਲੀ 'ਤੇ ਆਪਣੀ ਬਾਜ਼ ਵਾਲੀ ਅੱਖ ਰੱਖ ਲਈ ਸੀ। ਕੋਲਿਆਂਵਾਲੀ ਖਿਲਾਫ਼ ਮਾਰੇ ਗਏ ਛਾਪਿਆਂ ਵਿੱਚ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਹੋਣ ਸਬੰਧੀ ਪੁਖਤਾ ਸਬੂਤ ਮਿਲਣ ਦਾ ਦਾਅਵਾ ਕੀਤਾ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement