ਜੰਮੂ ਤੋਂ ਲਸ਼ਕਰ ਦਾ ਸ਼ੱਕੀ ਅਤਿਵਾਦੀ ਗਿ੍ਰਫ਼ਤਾਰ, ਦੋ ਗ੍ਰੇਨੇਡ
Published : Dec 29, 2020, 12:26 am IST
Updated : Dec 29, 2020, 12:26 am IST
SHARE ARTICLE
image
image

ਜੰਮੂ ਤੋਂ ਲਸ਼ਕਰ ਦਾ ਸ਼ੱਕੀ ਅਤਿਵਾਦੀ ਗਿ੍ਰਫ਼ਤਾਰ, ਦੋ ਗ੍ਰੇਨੇਡ

ਜੰਮੂ, 28 ਦਸੰਬਰ : ਸੁਰੱਖਿਆ ਬਲਾਂ ਨੇ ਪਾਕਿਸਤਾਨ ਸਥਿਤ ਅਤਿਵਾਦੀਆਂ ਦੀ ਸਰਦੀਆਂ ਦੀ ਰਾਜਧਾਨੀ ਵਿਚ ਹਮਲੇ ਦੀ ਯੋਜਨਾ ਨੂੰ ਨਾਕਾਮ ਕਰਦੇ ਹੋਏ ਲਸ਼ਕਰ-ਏ-ਤੋਇਬਾ ਦੇ ਇਕ ਸ਼ਕੀ ਅਤਿਵਾਦੀ ਨੂੰ ਇਥੇ ਗਿ੍ਰਫ਼ਤਾਰ ਕਰ ਲਿਆ ਗਿਆ। ਉਸ ਕੋਲੋਂ ਦੋ ਗ੍ਰੇਨੇਡ ਬਰਾਮਦ ਕੀਤੇ ਗਏ ਹਨ। ਇਕ ਉੱਚ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ।
ਇਹ ਗਿ੍ਰਫ਼ਤਾਰੀ ਇਕ ਦਿਨ ਬਾਅਦ ਹੋਈ ਜਦੋਂ ਪੁੰਛ ਵਿਚ ਸੁਰੱਖਿਆ ਬਲਾਂ ਨੇ ਅਤਿਵਾਦੀਆਂ ਦੇ ਇਕ ਮੈਡਿਊਲ ਦਾ ਪਰਦਾਫ਼ਾਸ਼ ਕੀਤਾ। ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਤੋਂ ਅਤਿਵਾਦੀਆਂ ਦੇ ਤਿੰਨ ਸਾਥੀਆਂ ਨੂੰ ਗਿ੍ਰਫ਼ਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਛੇ ਗ੍ਰੇਨੇਡ ਬਰਾਮਦ ਕੀਤੇ। 
ਇਸ ਤੋਂ ਇਲਾਵਾ, ਸੁਰੱਖਿਆ ਬਲਾਂ ਨੇ ਪਿਛਲੇ ਹਫ਼ਤੇ ਦੋ ਹੋਰ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਕੋਲੋਂ ਹਥਿਆਰ ਅਤੇ ਕਾਰਤੂਸ ਬਰਾਮਦ ਕੀਤੇ ਸਨ।
ਜੰਮੂ ਦੇ ਇੰਸਪੈਕਟਰ ਜਨਰਲ ਪੁਲਿਸ ਮੁਕੇਸ਼ ਸਿੰਘ ਨੇ ਦਸਿਆ ਕਿ ਐਤਵਾਰ ਸ਼ਾਮ ਕਰੀਬ ਸਾਝੇ ਸੱਤ ਵਜੇ ਜੰਮੂ ਦੇ ਬਾਗ਼-ਏ-ਬਾਹੁ ਇਲਾਕੇ ਵਿਚ ਨੈਸ਼ਨਲ ਹਾਈਵੇ ਬਾਈਪਾਸ ’ਤੇ ਮੁਹੰਮਦ ਅਸ਼ਰਫ਼ ਨਾਮ ਦਾ ਇਕ ਵਿਅਕਤੀ ਸ਼ੱਕੀ ਹਾਲਤ ਵਿਚ ਘੁੰਮਦਾ ਵੇਖਿਆ ਗਿਆ। ਉਹ ਰਿਆਸੀ ਜ਼ਿਲ੍ਹੇ ਦੇ ਲਾਰ ਮਾਹੌਰ ਇਲਾਕੇ ਦਾ ਰਹਿਣ ਵਾਲਾ ਹੈ।
ਉਨ੍ਹਾਂ ਦਸਿਆ ਕਿ ਉਸ ਨੇ ਪੁਲਿਸ ਨੂੰ ਵੇਖਦਿਆਂ ਹੀ ਭੱਜਣਾ ਸ਼ੁਰੂ ਕਰ ਦਿਤਾ, ਪਰ ਉਸ ਦਾ ਫੜ ਲਿਆ ਗਿਆ। ਉਨ੍ਹਾਂ ਦਸਿਆ ਕਿ ਅਸ਼ਰਫ਼ ਦੇ ਬੈਗ ਵਿਚੋਂ ਦੋ ਗ੍ਰੇਨੇਡ ਬਰਾਮਦ ਹੋਏ ਹਨ। ਉਹ ਇਸ ਸਮੇਂ ਸ਼ਹਿਰ ਦੇ ਸੁਜਵਾਨ ਇਲਾਕੇ ਦੇ ਪੀਰਬਾਗ਼ ਕਾਲੋਨੀ ਵਿਚ ਰਹਿੰਦਾ ਹੈ। (ਪੀਟੀਆਈ)

ਪੁਲਿਸ ਅਧਿਕਾਰੀ ਨੇ ਦਸਿਆ ਕਿ ਗÇ੍ਰਫ਼ਤਾਰ ਵਿਅਕਤੀ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਸੰਪਰਕ ਵਿਚ ਹੈ।
ਸਰਹੱਦ ਪਾਰ ਤੋਂ ਉਸ ਦੇ ਮਾਲਕਾਂ ਨੇ ਉਸ ਨੂੰ ਸ਼ਹਿਰ ਵਿਚ ਹੋਏ ਗ੍ਰੇਨੇਡ ਧਮਾਕੇ ਕਰਨ ਦਾ ਕੰਮ ਸੌਂਪਿਆ ਸੀ। ਉਨ੍ਹਾਂ ਨੇ ਦਸਿਆ ਕਿ ਉਸ ਦੇ ਮਾਲਕ ਅਤੇ ਉਹ ਕਿਹੜੇ ਅਤਿਵਾਦੀਆਂ ਨਾਲ ਸੰਪਰਕ ਵਿਚ ਹੈ, ਇਸ ਦਾ ਪਤਾ ਲਗਾਉਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement