ਕੈਨੇਡਾ 'ਚ ਪੰਜਾਬੀ ਸੱਭ ਤੋਂ ਵੱਧ ਬੋਲੀ ਜਾਣ ਵਾਲੀ ਚੌਥੀ ਭਾਸ਼ਾ ਬਣੀ
Published : Oct 29, 2022, 6:33 am IST
Updated : Oct 29, 2022, 6:33 am IST
SHARE ARTICLE
image
image

ਕੈਨੇਡਾ 'ਚ ਪੰਜਾਬੀ ਸੱਭ ਤੋਂ ਵੱਧ ਬੋਲੀ ਜਾਣ ਵਾਲੀ ਚੌਥੀ ਭਾਸ਼ਾ ਬਣੀ


ਟੋਰਾਂਟੋ, 28 ਅਕਤੂਬਰ : ਪੰਜਾਬੀਆਂ ਦੀ ਬਹੁਗਿਣਤੀ ਵਾਲੇ ਦੇਸ਼ ਕੈਨੇਡਾ ਵਿਚ ਪੰਜਾਬ ਦੇ ਲੋਕਾਂ ਦਾ ਦਬਦਬਾ ਅੱਜ ਵੀ ਕਾਇਮ ਹੈ | ਇਥੇ ਬੋਲੀਆਂ ਜਾਣ ਵਾਲੀਆਂ ਕੁੱਲ 450 ਭਾਸ਼ਾਵਾਂ ਵਿਚੋਂ ਪੰਜਾਬੀ ਸਿਖਰਲੇ ਚਾਰ ਵਿਚ ਸ਼ਾਮਲ ਹੋ ਗਈ ਹੈ | ਕੈਨੇਡਾ ਦੀ ਸਰਕਾਰ ਨੇ ਇਹ ਅੰਕੜੇ 2021 ਦੀ ਜਨਗਣਨਾ ਦੇ ਆਧਾਰ 'ਤੇ ਕੀਤੇ ਗਏ ਸਰਵੇਖਣ ਦੇ ਆਧਾਰ 'ਤੇ ਜਾਰੀ ਕੀਤੇ ਹਨ |
ਕੈਨੇਡੀਅਨ ਸਰਕਾਰ ਨੇ ਹਾਲ ਹੀ ਵਿਚ ਪ੍ਰਵਾਸੀ ਨਾਗਰਿਕਾਂ ਅਤੇ ਨਸਲੀ-ਸਭਿਆਚਾਰਕ ਵਿਭਿੰਨਤਾ 'ਤੇ ਇਕ ਸਰਵੇਖਣ ਕੀਤਾ | ਇਸ ਵਿਚ 2021 ਦੀ ਜਨਗਣਨਾ ਵਿਚ 450 ਤੋਂ ਵੱਧ ਭਾਸ਼ਾਵਾਂ ਦੀ ਜਾਣਕਾਰੀ ਦਿਤੀ ਗਈ ਹੈ | ਸਰਵੇਖਣ ਦੇ ਨਤੀਜਿਆਂ ਅਨੁਸਾਰ ਕੈਨੇਡਾ ਵਿਚ 69.4 ਫ਼ੀ ਸਦੀ ਪ੍ਰਵਾਸੀ ਅੰਗਰੇਜ਼ੀ ਜਾਂ ਫ਼ਰੈਂਚ ਨਹੀਂ ਬੋਲਦੇ | ਕੈਨੇਡਾ ਦੀ ਸਰਕਾਰੀ ਭਾਸ਼ਾ ਦੀ ਵਰਤੋਂ ਨਾ ਕਰਨ ਵਾਲੇ ਜ਼ਿਆਦਾਤਰ ਪ੍ਰਵਾਸੀਆਂ ਵਿਚ ਅਰਬੀ 10.3 ਫ਼ੀ ਸਦੀ, ਤਾਗਾਲੋਗ 8.4, ਮੈਂਡਰਿਨ 7.9 ਫ਼ੀ ਸਦੀ ਅਤੇ ਪੰਜਾਬੀ 6.5 ਫ਼ੀ ਸਦੀ ਸ਼ਾਮਲ ਹਨ | ਹਾਲਾਂਕਿ ਇਸ ਸਰਵੇਖਣ ਵਿਚ ਹਰ ਚਾਰ ਨਵੇਂ ਪ੍ਰਵਾਸੀਆਂ ਵਿਚੋਂ ਇਕ ਨੇ ਅੰਗਰੇਜ਼ੀ ਨੂੰ  ਅਪਣੀ ਪਹਿਲੀ ਭਾਸ਼ਾ ਵਜੋਂ ਬੋਲਣ ਦੀ ਗੱਲ ਕੀਤੀ | ਇਹ ਪ੍ਰਵਾਸੀ ਜ਼ਿਆਦਾਤਰ ਭਾਰਤ, ਫ਼ਿਲੀਪੀਨਜ਼ ਜਾਂ ਅਮਰੀਕਾ ਤੋਂ ਹਨ |
ਪ੍ਰਵਾਸੀ ਜੋ ਅਪਣੀ ਮੂਲ ਭਾਸ਼ਾ ਵਜੋਂ ਫ਼੍ਰੈਂਚ ਬੋਲਦੇ ਹਨ, ਹਾਲ ਹੀ ਦੇ ਪ੍ਰਵਾਸੀਆਂ ਦਾ 6.5 ਫ਼ੀ ਸਦੀ ਬਣਦੇ ਹਨ | 30 ਫ਼ੀ ਸਦੀ ਤੋਂ ਵੱਧ ਇਕੱਲੇ ਫ਼ਰਾਂਸ ਦੇ ਹਨ | ਇਸ ਤੋਂ ਬਾਅਦ ਕੈਮਰੂਨ 11.5 ਫ਼ੀ ਸਦੀ, ਸੀਟੀ ਡੀ ਆਈਵਰ 8.4, ਅਲਜੀਰੀਆ 5.8 ਅਤੇ ਕਾਂਗੋ ਦਾ ਲੋਕਤੰਤਰੀ ਗਣਰਾਜ 5.7 ਫ਼ੀ ਸਦੀ ਹੈ | ਸਰਵੇਖਣ ਅਨੁਸਾਰ ਜ਼ਿਆਦਾਤਰ ਪ੍ਰਵਾਸੀ ਅੰਗਰੇਜ਼ੀ ਜਾਂ ਫ਼ਰੈਂਚ ਬੋਲ ਸਕਦੇ ਹਨ, ਜਦਕਿ ਜ਼ਿਆਦਾਤਰ ਨਵੇਂ ਪ੍ਰਵਾਸੀ ਅਪਣੀ ਪਹਿਲੀ ਭਾਸ਼ਾ ਵਜੋਂ ਅੰਗਰੇਜ਼ੀ ਜਾਂ ਫ਼ਰੈਂਚ ਨਹੀਂ ਬੋਲਦੇ | ਹਾਲ ਹੀ ਵਿਚ ਕੈਨੇਡਾ ਵਿਚ ਰਹਿਣ ਵਾਲੇ 1.3 ਮਿਲੀਅਨ ਤੋਂ ਵੱਧ ਪ੍ਰਵਾਸੀਆਂ ਵਿਚੋਂ, 92.7 ਫ਼ੀ ਸਦੀ ਨੇ ਅੰਗਰੇਜ਼ੀ ਜਾਂ ਫ਼ਰੈਂਚ ਵਿਚ ਗੱਲਬਾਤ ਕਰਨ ਦੇ ਯੋਗ ਹੋਣ ਦੀ ਰਿਪੋਰਟ ਕੀਤੀ | ਰਿਪੋਰਟ ਵਿਚ ਪ੍ਰਗਟਾਵਾ ਹੋਇਆ ਕਿ ਕੈਨੇਡਾ ਵਿਚ ਪੰਜ ਪ੍ਰਵਾਸੀਆਂ ਵਿਚੋਂ ਇਕ ਭਾਰਤ ਦਾ ਹੈ, ਜਿਨ੍ਹਾਂ ਵਿਚ ਪੰਜਾਬੀਆਂ ਦੀ ਬਹੁਗਿਣਤੀ ਹੈ | (ਏਜੰਸੀ)

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement