ਸੈਂਸੈਕਸ 'ਚ 600 ਅੰਕ ਦੀ ਵੱਡੀ ਗਿਰਾਵਟ
Published : Oct 29, 2020, 12:38 am IST
Updated : Oct 29, 2020, 12:38 am IST
SHARE ARTICLE
image
image

ਸੈਂਸੈਕਸ 'ਚ 600 ਅੰਕ ਦੀ ਵੱਡੀ ਗਿਰਾਵਟ

ਮੁੰਬਈ, 28 ਅਕਤੂਬਰ : ਗਲੋਬਲ ਬਾਜ਼ਾਰਾਂ ਤੋਂ ਮਿਲੇ ਖ਼ਰਾਬ ਸੰਕੇਤਾਂ ਕਾਰਨ ਬੁਧਵਾਰ ਨੂੰ ਸੈਂਸੈਕਸ ਤੇ ਨਿਫਟੀ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ। ਅਮਰੀਕਾ ਤੇ ਯੂਰਪ 'ਚ ਕੋਰੋਨਾ ਵਾਇਰਸ ਮਹਾਂਮਾਰੀ ਦੇ ਵੱਧ ਰਹੇ ਮਾਮਲੇ ਅਤੇ ਅਗਲੇ ਹਫ਼ਤੇ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਨਿਵੇਸ਼ਕਾਂ ਦੇ ਸਾਵਧਾਨੀ ਰੁਖ਼ ਕਾਰਨ ਵਿਸ਼ਵ ਭਰ ਦੇ ਬਾਜ਼ਾਰਾਂ 'ਚ ਵਿਕਵਾਲੀ ਦੇਖਣ ਨੂੰ ਮਿਲੀ।
ਉਥੇ ਹੀ ਐਚਡੀਐਫਸੀ ਅਤੇ ਐਚਡੀਐਫਸੀ ਬੈਂਕ, ਆਈਸੀਆਈਸੀਆਈ ਬੈਂਕ, ਆਰਆਈਐਲ., ਇੰਫੋਸਿਸ ਅਤੇ ਕੋਟਕ ਬੈਂਕ 'ਚ ਭਾਰੀ ਵਿਕਵਾਲੀ ਕਾਰਨ ਭਾਰਤੀ ਬਾਜ਼ਾਰ 1 ਫ਼ੀ ਸਦੀ ਤੋਂ ਜ਼ਿਆਦਾ ਹੇਠਾਂ ਆ ਗਏ। ਸੈਂਸੈਕਸ 599.64 ਅੰਕ ਯਾਨੀ 1.48 ਫ਼ੀ ਸਦੀ ਦੀ ਗਿਰਾਵਟ ਨਾਲ 39,922.46 'ਤੇ, ਜਦੋਂ ਕਿ ਨਿਫਟੀ 159.80 ਅੰਕ ਯਾਨੀ 1.34 ਫ਼ੀ ਸਦੀ ਡਿੱਗ ਕੇ 11,729.60 'ਤੇ ਬੰਦ ਹੋਇਆ।
ਸੈਂਸੈਕਸ 'ਚ 30 'ਚੋਂ 25 ਸਟਾਕਸ ਲਾਲ ਨਿਸ਼ਾਨ 'ਤੇ ਬੰਦ ਹੋਏ। ਉੱਥੇ ਹੀ, ਸਭ ਤੋਂ ਵੱਧ ਗਿਰਾਵਟ 3.39 ਫ਼ੀ ਸਦੀ ਐਚਡੀਐਫਸੀ 'ਚ ਦਰਜ ਹੋਈ। ਇੰਡਸਇੰਡ ਬੈਂਕ 'ਚ 3.14 ਫ਼ੀ ਸਦੀ, ਆਈਸੀਆਈਸੀਆਈ ਬੈਂਕ 'ਚ 3.03 ਫ਼ੀ ਸਦੀ ਦੀ ਗਿਰਾਵਟ ਆਈ। ਇਸ ਤੋਂ ਇਲਾਵਾ ਏਅਰਟੈਲ ਨੇ 3.39 ਫ਼ੀ ਸਦੀ, ਮਹਿੰਦਰਾ ਐਂਡ ਮਹਿੰਦਰਾ ਨੇ 1.18 ਫ਼ੀ ਸਦੀ ਅਤੇ ਐੱਲ. ਐਂਡ ਟੀ. ਨੇ 0.53 ਫ਼ੀ ਸਦੀ ਦੀ ਤੇਜ਼ੀ ਦਰਜ ਕੀਤੀ। ਟੈਲੀਕਾਮ ਤੇ ਕੈਪੀਟਲ ਗੁੱਡਜ਼ ਨੂੰ ਛੱਡ ਕੇ ਸਾਰੇ ਸੈਕਟਰਲ ਸੂਚਕ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ।        
(ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement