ਕੇਂਦਰ ਦੇ ਕਾਲੇ ਕਾਨੂੰਨਾਂ ਵਿਰੁਧ ਕਾਰਗਰ ਹਥਿਆਰ ਹਨ ਗ੍ਰਾਮ ਸਭਾ ਇਜਲਾਸ : ਭਗਵੰਤ ਮਾਨ
Published : Oct 29, 2020, 12:43 am IST
Updated : Oct 29, 2020, 12:43 am IST
SHARE ARTICLE
image
image

ਕੇਂਦਰ ਦੇ ਕਾਲੇ ਕਾਨੂੰਨਾਂ ਵਿਰੁਧ ਕਾਰਗਰ ਹਥਿਆਰ ਹਨ ਗ੍ਰਾਮ ਸਭਾ ਇਜਲਾਸ : ਭਗਵੰਤ ਮਾਨ

ਨਿਹਾਲ ਸਿੰਘ ਵਾਲਾ, 28 ਅਕਤੂਬਰ (ਸੱਤਪਾਲ ਭਾਗੀਕੇ/ਹਰਦੀਪ ਧੰਮੀ) : ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਗ੍ਰਾਮ ਸਭਾਵਾਂ ਨੂੰ ਪਿੰਡ ਦੀ ਪਾਰਲੀਮੈਂਟ ਅਤੇ ਲੋਕਤੰਤਰ ਦੀ ਨੀਂਹ ਕਰਾਰ ਦਿੰਦੇ ਹੋਏ ਪਾਸ ਕੀਤੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਵਿਰੁਧ ਕਾਰਗਰ ਹਥਿਆਰ ਦਸਿਆ।
ਭਗਵੰਤ ਮਾਨ ਨੇ ਅੱਜ ਜ਼ਿਲ੍ਹਾ ਮੋਗਾ ਦੇ ਪਿੰਡ ਰਣਸੀਂਹ ਕਲਾਂ ਦੀ ਗ੍ਰਾਮ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਪ੍ਰੋਗਰਾਮ ਕੋਈ ਰਾਜਨੀਤਕ ਪ੍ਰੋਗਰਾਮ ਨਹੀਂ ਹੈ ਇਸ ਵਿਚ ਸਾਰੀਆਂ ਪਾਰਟੀਆਂ, ਸਮੂਹ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਹਿੱਸਾ ਲੈਂਦੇ ਹਨ। ਇਸ ਗ੍ਰਾਮ ਸਭਾ ਵਿਚ ਪਿੰਡ ਦਾ ਹਰ ਵੋਟਰ ਜਿਸ ਦੀ ਉਮਰ 18 ਸਾਲ ਤੋਂ ਉਪਰ ਹੁੰਦੀ ਹੈ, ਅਪਣੇ ਆਪ ਹੀ ਇਸ ਦਾ ਮੈਂਬਰ ਨਾਮਜ਼ਦ ਹੋ ਜਾਂਦਾ ਹੈ। ਮਾਨ ਨੇ ਦਸਿਆ ਕਿ ਗ੍ਰਾਮ ਸਭਾ ਦੀ ਇਸ ਸਾਰੀ ਪ੍ਰਕਿਰਿਆ ਨੂੰ ਪੰਚਾਇਤ ਦੇ ਕਾਰਵਾਈ ਰਜਿਸਟਰ ਵਿਚ ਲਿਖਿਆ ਜਾਂਦਾ ਹੈ ਜੋ ਇਕ ਕਾਨੂੰਨੀ ਦਸਤਾਵੇਜ਼ ਬਣ ਜਾਂਦਾ ਹੈ ਅਤੇ ਸੁਪਰੀਮ ਕੋਰਟ ਤਕ ਇਹ ਦਸਤਾਵੇਜ਼ ਪ੍ਰਵਾਨ ਹੁੰਦਾ ਹੈ, ਕਿਉਂਕਿ ਇਹ ਸਿੱਧੇ ਤੌਰ 'ਤੇ ਲੋਕਾਂ ਦੀ ਰਾਇ ਹੁੰਦੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕਿਸੇ ਪਿੰਡ ਦੀ ਪੰਚਾਇਤ ਦਾ ਫ਼ੈਸਲਾ ਪਿੰਡ ਵਾਸੀਆਂ ਨੂੰ ਸਹੀ ਨਹੀਂ ਲਗਦਾ ਜਾਂ ਪੰਚਾਇਤ ਨੇ ਗ਼ਲਤ ਮਤਾ ਪਾਸ ਕਰ ਦਿਤਾ ਹੈ ਤਾਂ ਪਿੰਡ ਵਾਸੀ ਗ੍ਰਾਮ ਸਭਾ ਬੁਲਾ ਕੇ ਮਤੇ 'ਤੇ ਵਿਚਾਰ-ਚਰਚਾ ਕਰ ਸਕਦੇ ਹਨ ਅਤੇ ਜੇਕਰ ਮਤੇ ਵਿਰੁਧ ਜ਼ਿਆਦਾ ਗਿਣਤੀ ਵਿਚ ਪਿੰਡ ਵਾਸੀ ਵਿਰੁਧ ਹਨ ਤਾਂ ਪੰਚਾਇਤ ਦਾ ਫ਼ੈਸਲਾ ਬਦਲਿਆ ਜਾ ਸਕਦਾ ਹੈ। ਮਾਨ ਕਿਹਾ ਕਿ ਗ੍ਰਾਮ ਸਭਾ ਪੰਚਾਇਤ ਤੋਂ ਵੱਡੀ ਹੈ। ਇਸ ਨੂੰ ਕੋਈ ਵੀ ਅਣਦੇਖਿਆ ਨਹੀਂ ਕਰ ਸਕਦਾ। ਪਿੰਡਾਂ ਵਿਚ ਗਰਾਮ ਸਭਾਵਾਂ ਦੇ ਇਜਲਾਸ ਬੁਲਾਏ ਜਾਣ ਅਤੇ ਖੇਤੀ ਵਿਰੋਧੀ ਤਿੰਨੋਂ ਕਾਲੇ ਕਾਨੂੰਨਾਂ ਵਿਰੁਧ ਮਤੇ ਪਾਉਣ ਤਾਂ ਕਿ ਦੇਸ਼ ਦੇ ਅੰਨਦਾਤਾ ਕਿਸਾਨਾਂ ਨੂੰ ਬਚਾਇਆ ਜਾ ਸਕੇ।
ਇਸ ਮੌਕੇ ਜਤਿੰਦਰ ਭੱਲਾ ਕੋਠਾ ਗੁਰੂ, ਗੁਰਵਿੰੰਦਰ ਸਿੰਘ ਡਾਲਾ,ਸੁੱਖੀ ਰਾਉਕੇ, ਪਿਆਰਾ ਸਿੰਘ ਬੱਧਨੀ ਕਲਾਂ, ਜਗਵੰਤ ਸਿੰਘ ਬੈਂਸ, ਅੰਮ੍ਰਿਤਪਾਲ ਸਿੰੰਘ ਸੁਖਾਨੰਦ ਤੋਂ ਇਲਾਵਾ ਰਣਸੀਂਹ ਕਲਾਂ ਦੀ ਸਮੂਹ ਗ੍ਰਾਮ ਪੰਚਾਇਤ ਅਤੇ ਪਿੰੰਡ ਦੇ ਪਤਵੰਤੇ ਹਾਜ਼ਰ ਸਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement