Muktsar Sahib News: ਸ੍ਰੀ ਮੁਕਤਸਰ ਸਾਹਿਬ ਦੀ ਤਾਨੀਆ ਗੁਪਤਾ ਬਣੀ ਇਸਰੋ ਵਿਚ ਵਿਗਿਆਨੀ
Published : Sep 29, 2024, 7:11 am IST
Updated : Sep 29, 2024, 7:33 am IST
SHARE ARTICLE
Tania Gupta of Sri Muktsar Sahib became a scientist in ISRO
Tania Gupta of Sri Muktsar Sahib became a scientist in ISRO

Muktsar Sahib News: ਇਸਰੋ ’ਚ ਸੈਟੇਲਾਈਟ ਕਮਿਊਨੀਕੇਸ਼ਨ ਵਿਭਾਗ ਲਈ ਹੋਈ ਚੋਣ

Tania Gupta of Sri Muktsar Sahib became a scientist in ISRO : ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ੍ਰੀ ਮੁਕਤਸਰ ਸਾਹਿਬ ਦੀ ਸ਼ੋਭਾ ਨੂੰ ਚਾਰ ਚੰਨ ਲਗਾਉਂਦੇ ਹੋਏ ਸਾਇੰਸ ਵਿਭਾਗ ਦੀ ਵਿਦਿਆਰਥਣ ਤਾਨੀਆ ਗੁਪਤਾ (ਪੁੱਤਰੀ ਸਾਧੂ ਰਾਮ ਗੁਪਤਾ, ਨਿਸ਼ੂ ਗਰਗ) ਇਸਰੋ ’ਚ ਵਿਗਿਆਨੀ ਵਜੋਂ ਚੁਣੀ ਗਈ ਹੈ। ਇਸ ਵਿਦਿਆਰਥਣ ਨੇ ਮਾਰਚ 2016 ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ’ਚ ਵੀ ਮੈਰਿਟ ਹਾਸਲ ਕੀਤੀ ਸੀ। ਉਪਰੰਤ ਤਾਨੀਆ ਨੇ ਬੀਐਸਸੀ ਦੀ ਡਿਗਰੀ ਦਿੱਲੀ ਯੂਨੀਵਰਸਿਟੀ ਤੋਂ ਅਤੇ ਐਮਐਸਸੀ ਫਿਜ਼ਿਕਸ, ਆਈਆਈਟੀ ਦਿੱਲੀ ਤੋਂ ਪਹਿਲੇ ਸਥਾਨ ਨਾਲ ਪਾਸ ਕੀਤੀ।

ਡਾਟਾ ਸਾਇੰਸ ਵਿਭਾਗ, ਗੁਰੂਗ੍ਰਾਮ ਵਿਖੇ ਦੋ ਸਾਲ ਕਾਰਜ ਕਰਦਿਆਂ ਅਪ੍ਰੈਲ 2024 ’ਚ ਇਸਰੋ ਵਲੋਂ ਕਰਵਾਈ ਜਾਂਦੀ ਭਰਤੀ ਪ੍ਰੀਖਿਆ ’ਚ ਬੈਠੀ ਅਤੇ ਨੈਸ਼ਨਲ ਪੱਧਰ ’ਤੇ 1500 ਉਮੀਦਵਾਰਾਂ ’ਚੋਂ ਚੁਣੇ ਗਏ 10 ਪ੍ਰੀਖਿਆਰਥੀਆਂ ’ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਜੁਲਾਈ 2024 ’ਚ ਇਨ੍ਹਾਂ 10 ਚੁਣੇ ਗਏ ਪ੍ਰੀਖਿਆਰਥੀਆਂ ਦੀ ਇੰਟਰਵਿਊ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਹੁਣ ਤਾਨੀਆ ਗੁਪਤਾ ਨੂੰ ਇਸਰੋ ਵਲੋਂ ਯੂਆਰ ਰਾਉ ਸੈਟੇਲਾਈਟ ਸੈਂਟਰ ਵਿਖੇ ਬਤੌਰ ਵਿਗਿਆਨੀ ਚੁਣਿਆ ਗਿਆ ਹੈ। 

ਤਾਨੀਆ ਅਪਣੀ ਇਸ ਉਪਲਬਧੀ ਦਾ ਸਿਹਰਾ ਅਪਣੇ ਮਾਤਾ ਪਿਤਾ ਤੇ ਕੰਨਿਆ ਸਕੂਲ ਦੇ ਮਿਹਨਤੀ ਅਧਿਆਪਕਾਂ ਨੂੰ ਦਿੰਦੀ ਹੈ। ਸਕੂਲ ਪ੍ਰਿੰਸੀਪਲ ਸੁਭਾਸ਼ ਚੰਦਰ ਝਾਂਬ ਨੇ ਅੱਜ ਤਾਨੀਆ ਨੂੰ ਸਨਮਾਨਤ ਕੀਤਾ ਅਤੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿਤੀਆਂ। ਇਸ ਮੌਕੇ ਤਾਨੀਆ ਦੇ ਗਾਈਡ ਅਧਿਆਪਕ ਪਰਵਿਸ਼ਾ ਸੇਤੀਆ ਅਤੇ ਸੰਤੋਸ਼ ਕੁਮਾਰੀ ਦੇ ਨਾਲ ਬਬੀਤਾ, ਸ਼ਮਿੰਦਰ ਬੱਤਰਾ, ਵਿਵੇਕ ਜੈਨ, ਸਅਮਿਤ ਕੁਮਾਰ, ਰਮਨ ਕੁਮਾਰ , ਅੰਕੁਸ਼ ਕੁਮਾਰ ਤੇ ਸਮੂਹ ਸਟਾਫ਼ ਹਾਜ਼ਰ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement