ਜੇਕਰ 'ਆਪ' ਦੇ ਕੋਰੋਨਾ ਪਾਜ਼ੇਟਿਵ ਵਿਧਾਇਕਾਂ ਨੂੰ ਸਦਨ ਅੰਦਰ ਜਾਣ ਦੀ ਨਹੀਂ ਸੀ ਆਗਿਆ ਤਾਂ ਸੱਤਾਧਾ :ਆਪ
Published : Aug 29, 2020, 11:15 pm IST
Updated : Aug 29, 2020, 11:15 pm IST
SHARE ARTICLE
image
image

ਜੇਕਰ 'ਆਪ' ਦੇ ਕੋਰੋਨਾ ਪਾਜ਼ੇਟਿਵ ਵਿਧਾਇਕਾਂ ਨੂੰ ਸਦਨ ਅੰਦਰ ਜਾਣ ਦੀ ਨਹੀਂ ਸੀ ਆਗਿਆ ਤਾਂ ਸੱਤਾਧਾਰੀ ਵਿਧਾਇਕ

ਖ਼ੁਦ ਮੁੱਖ ਮੰਤਰੀ ਨੂੰ ਵੀ ਹੋਣਾ ਪੈ ਗਿਆ ਇਕਾਂਤਵਾਸ

ਚੰਡੀਗੜ੍ਹ, 29 ਅਗੱਸਤ (ਨੀਲ ਭਲਿੰਦਰ ਸਿੰਘ) : ਪੰਜਾਬ ਵਿਧਾਨ ਸਭਾ ਦਾ ਇਕ ਰੋਜ਼ਾ ਸੰਖੇਪ ਇਜਲਾਸ ਵੱਡੀਆਂ ਚਰਚਾਵਾਂ ਛੇੜ ਗਿਆ ਹੈ। ਸੱਤਾਧਾਰੀ ਧਿਰ ਕਾਂਗਰਸ ਜਿਥੇ ਵਿਰੋਧੀ ਧਿਰਾਂ ਖਾਸਕਰ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਉਨ੍ਹਾਂ ਦੇ ਕੋਰੋਨਾ ਪਾਜ਼ੇਟਿਵ ਆਏ ਮੈਂਬਰਾਂ ਦੇ ਸੰਪਰਕ 'ਚ ਆਉਣ ਵਾਲੇ  ਵਿਧਾਇਕਾਂ ਨੂੰ ਸਦਨ ਵਿਚ ਨਾ ਆਉਣ ਦੇਣ ਲਈ ਕਈ ਤਰ੍ਹਾਂ ਦੇ ਸਵਾਲਾਂ ਵਿਚ ਘਿਰ ਗਈ ਹੈ ਉਥੇ ਹੀ ਅਪਣੇ ਹੀ ਦੋ ਪਾਜ਼ੇਟਿਵ ਰਿਪੋਰਟਾਂ ਵਾਲੇ ਵਿਧਾਇਕਾਂ ਦੀ ਸਦਨ ਅੰਦਰ ਹਾਜ਼ਰੀ ਖਾਸਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨੇੜਤਾ ਹੋਈ ਹੋਣ ਦੇ ਮੁੱਦੇ ਉਤੇ ਇਕ ਵਾਰ ਫਿਰ ਨਿਸ਼ਾਨੇ 'ਤੇ ਆ ਗਈ ਹੈ। ਪਾਰਟੀ ਵਿਧਾਇਕ ਅਤੇ ਸੀਨੀਅਰ ਆਪ ਆਗੂ ਅਮਨ ਅਰੋੜਾ ਨੇ ਇਕ ਮੀਡੀਆ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਅਤੇ ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਉਤੇ ਸਿੱਧੇ ਸਵਾਲ ਦਾਗ਼ ਦਿਤੇ ਹਨ। ਅਰੋੜਾ ਨੇ ਕਿਹਾ ਕਿ ਉਨ੍ਹਾਂ ਦੇ ਵਿਧਾਇਕ ਨੈਗੇਟਿਵ ਰਿਪੋਰਟਾਂ ਹੋਣ ਦੇ ਬਾਵਜੂਦ ਵੀ.ਪੀ.ਪੀ.ਈ ਕਿੱਟਾਂ  ਨਾਲ ਲੈਸ ਹੋ ਕੇ ਵਿਧਾਨ ਸਭਾ ਸੈਸ਼ਨ 'ਚ ਹਿੱਸਾ ਲੈਣ ਲਈ ਪੁੱਜੇ ਸਨ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਉਹ ਕਿਸੇ ਵੀ ਤਰ੍ਹਾਂ ਮੁੱਖ ਮੰਤਰੀ ਜਾਂ ਕਿਸੇ ਵੀ ਹੋਰ ਸਾਥੀ ਮੈਂਬਰ ਲਈ ਨਿੱਕਾ ਮਾਤਰ ਖ਼ਤਰਾ ਵੀ ਸਾਬਤ ਹੋਣ, ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਨੂੰ ਵਿਧਾਨ ਸਭਾ ਦੇ ਅਮਲੇ ਨੇ ਇਹ ਕਹਿ ਕੇ ਅੰਦਰ ਨਹੀਂ ਜਾਣ ਦਿਤਾ ਕਿ ਕਿਸੇ ਦਾ ਪੀਏ, ਕਿਸੇ ਦਾ ਡਰਾਈਵਰ ਜਾਂ ਕਿਸੇ ਦਾ ਪਤੀ ਕੋਰੋਨਾ ਪਾਜ਼ੇਟਿਵ ਜਾਂ ਇਕਾਂਤਵਾਸ ਵਿਚ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement