ਫ਼ੈਕਟਰੀ ਅੰਦਰ ਚਲਦੀ ਭੱਠੀ 'ਚ ਵੱਡਾ ਧਮਾਕਾ, ਕਈ ਮਜ਼ਦੂਰ ਝੁਲਸੇ
Published : Aug 29, 2020, 11:22 pm IST
Updated : Aug 29, 2020, 11:22 pm IST
SHARE ARTICLE
IMAGE
IMAGE

ਫ਼ੈਕਟਰੀ ਅੰਦਰ ਚਲਦੀ ਭੱਠੀ 'ਚ ਵੱਡਾ ਧਮਾਕਾ, ਕਈ ਮਜ਼ਦੂਰ ਝੁਲਸੇ

ਮੰਡੀ ਗੋਬਿੰਦਗੜ੍ਹ, 29 ਅਗੱਸਤ (ਪਪ): ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਦੀ ਇਕ ਫ਼ੈਕਟਰੀ ਅੰਦਰ ਸਨਿਚਰਵਾਰ ਨੂੰ ਚੱਲਦੀ ਭੱਠੀ ਵਿਚ ਅਚਾਨਕ ਜ਼ਬਰਦਸਤ ਧਮਾਕਾ ਹੋਇਆ ਜਿਸ ਕਾਰਨ ਉੱਥੇ ਕੰਮ ਕਰਦੇ 10 ਦੇ ਕਰੀਬ ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ। ਮੰਡੀ ਗੋਬਿੰਦਗੜ੍ਹ ਦੇ ਸਿਵਲ ਹਸਪਤਾਲ ਵਿਚ ਇਲਾਜ ਅਧੀਨ ਇਕ ਮਜ਼ਦੂਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਜਦੋਂ ਉਹ ਕੰਮ ਕਰ ਰਹੇ ਸਨ ਤਾਂ ਅਚਾਨਕ ਚੱਲਦੀ ਭੱਠੀ ਵਿਚ ਧਮਾਕਾ ਹੋ ਗਿਆ ਜਿਸ ਕਾਰਨ ਭੱਠੀ ਉਤੇ ਕੰਮ ਕਰਨ ਵਾਲੇ 10-12 ਮਜ਼ਦੂਰ ਝੁਲਸ ਗਏ। ਉਸ ਨੇ ਦਸਿਆ ਕਿ ਇਨ੍ਹਾਂ 'ਚੋਂ 5-6 ਦੇ ਕਰੀਬ ਮਜ਼ਦੂਰਾਂ ਬਹੁਤ ਬੁਰੀ ਤਰ੍ਹਾਂ ਸੜੇ ਹਨ। ਫਿਲਹਾਲ ਜ਼ਖ਼ਮੀ ਹੋਏ ਸਾਰੇ ਮਜ਼ਦੂਰਾਂ ਨੂੰ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਸਿਵਲ ਹਸਪਤਾਲ ਦੇ ਮੈਡੀਕਲ ਅਫ਼ਸਰ ਨੇ ਦਸਿਆ ਕਿ ਜ਼ਖ਼ਮੀ ਹੋਏ ਮਜ਼ਦੂਰਾਂ ਵਿਚੋਂ 6 ਮਜ਼ਦੂਰਾਂ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਣ ਦੇ ਚਲਦਿਆਂ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਲਈ ਰੈਫ਼ਰ ਕਰ ਦਿਤਾ ਗਿਆ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement