30 ਜੁਲਾਈ ਨੂੰ ਬੰਦ ਰਹਿਣਗੀਆਂ ਦਵਾਈਆਂ ਦੀਆਂ ਦੁਕਾਨਾਂ
Published : Jul 29, 2018, 9:40 am IST
Updated : Jul 29, 2018, 9:40 am IST
SHARE ARTICLE
Chemist shop
Chemist shop

ਪਿਛਲੇ ਕੁਝ ਦਿਨਾਂ ਤੋਂ ਨਸ਼ੇ ਦੇ ਵਧਦੇ ਹੋਏ ਕਹਿਰ ਨੂੰ ਮੱਦੇਨਜ਼ਰ ਰੱਖਦਿਆਂ ਸੂਬੇ ਸਿਆਂ ਸਰਕਾਰਾਂ ਨੇ ਕਈ ਅਹਿਮ ਕਦਮ ਚੁਕੇ ਹਨ।  ਉਹਨਾਂ ਨੇ ਨਸ਼ੇ

ਲੁਧਿਆਣਾ: ਪਿਛਲੇ ਕੁਝ ਦਿਨਾਂ ਤੋਂ ਨਸ਼ੇ ਦੇ ਵਧਦੇ ਹੋਏ ਕਹਿਰ ਨੂੰ ਮੱਦੇਨਜ਼ਰ ਰੱਖਦਿਆਂ ਸੂਬੇ ਸਿਆਂ ਸਰਕਾਰਾਂ ਨੇ ਕਈ ਅਹਿਮ ਕਦਮ ਚੁਕੇ ਹਨ।  ਉਹਨਾਂ ਨੇ ਨਸ਼ੇ ਨੂੰ ਖਤਮ ਕਰਨ ਦੇ ਲਈ ਸੂਬੇ `ਚ ਅਨੇਕਾਂ ਹੀ ਸਕੀਮਾਂ ਬਣਾਈਆਂ ਹਨ। ਸਰਕਾਰਾਂ ਨੇ ਸੂਬੇ `ਚ ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਹੈ। ਜੋ ਕੇ ਨਸ਼ੇ ਨੂੰ ਠੱਲ ਪਾਉਣ `ਚ ਕੁਝ ਹੱਦ ਤਕ ਸਫਲ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਇਸੇ ਹੀ ਤਰਾਂ ਮਿਸ਼ਨ ਤੰਦੁਰੁਸਤ ਪੰਜਾਬ ਦੇ ਤਹਿਤ ਦਵਾਈਆਂ ਦੀਆਂ ਦੁਕਾਨਾਂ ਉੱਤੇ ਹੋ ਰਹੀ ਛਾਪੇਮਾਰੀ ਅਤੇ ਸੈਂਪਲਿੰਗ  ਦੇ ਖਿਲਾਫ ਸੂਬੇ ਭਰ ਦੇ ਡਰਗ ਸਟੋਰ 30 ਜੁਲਾਈ ਨੂੰ ਬੰਦ ਰਹਿਣਗੇ ।

chemist shopchemist shop

ਕਿਹਾ ਜਾ ਰਿਹਾ ਹੈ ਕੇ ਕੇਮਿਸਟਾ ਦੀ ਇੱਕ ਦਿਨਾਂ ਹੜਤਾਲ 29 ਜੁਲਾਈ ਰਾਤ 12 ਵਜੇ ਸ਼ੁਰੂ ਹੋਵੇਗੀ ਅਤੇ 30 ਜੁਲਾਈ ਰਾਤ 12 ਵਜੇ ਤੱਕ ਚੱਲੇਗੀ ।  ਇਸੇ ਦੌਰਾਨ ਹੀ ਐਸੋਸੀਏਸ਼ਨ ਨੇ ਆਈਏਮਏ ਵਲੋਂ ਵੀ ਹੜਤਾਲ ਨੂੰ ਸਫਲ ਬਣਾਉਣ ਲਈ ਸਹਿਯੋਗ ਮੰਗਿਆ ਹੈ। ਦਸਿਆ ਜਾ ਰਿਹਾ ਹੈ ਕੇ ਮਾਡਲ ਟਾਉਨ ਸਥਿਤ ਹੋਟਲ ਵਿਚ ਆਯੋਜਿਤ ਮੀਟਿੰਗ ਦੇ ਦੌਰਾਨ ਪੰਜਾਬ ਕੇਮਿਸਟ ਐਸੋਸੀਏਸ਼ਨ  ਦੇ ਕਾਰਜਕਾਰੀ ਪ੍ਰਧਾਨ ਜੀਐਸ ਚਾਵਲਾ ਅਤੇ ਜਨਰਲ ਸੈਕਟਰੀ ਸੁਰਿੰਦਰ ਦੁੱਗਲ  ਨੇ ਕਿਹਾ ਕਿ ਨਸ਼ੇ  ਦੇ ਖਿਲਾਫ ਚੱਲ ਰਹੇ ਅਭਿਆਨ  ਦੇ ਤਹਿਤ ਉਨ੍ਹਾਂ ਨੂੰ ਸ਼ਕ ਦੀ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ । 

chemist shopchemist shop

ਮਿਸ਼ਨ ਤੰਦੁਰੁਸਤ ਦੀ ਆੜ ਵਿਚ ਛਾਪੇਮਾਰੀ ਕਰਕੇ ਕੇਮਿਸਟਾ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਉਹਨਾਂ ਦਾ ਕਹਿਣਾ ਹੈ ਕੇ ਅਸੀਂ ਲੋੜੀਦਾਂ ਲਾਇਸੇਂਸ ਲੈ ਕੇ ਹੀ ਦੁਕਾਨ ਚਲਾਉਂਦੇ  ਹਾਂ।  ਇਸ ਦੇ ਬਾਵਜੂਦ ਕੇਵਲ ਸਰਕਾਰ  ਦੇ ਕੋਲ ਨੰਬਰ ਬਣਾਉਣ ਲਈ ਉਨ੍ਹਾਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ । ਉਹਨਾਂ ਦਾ ਕਹਿਣਾ ਹੈ ਕੇ ਸਰਕਾਰ ਵਲੋਂ ਜੋ ਛਾਪੇਮਾਰੀ ਕੀਤੀ ਜਾ ਰਹੀ ਹੈ ਉਹ ਇਕ ਦਮ ਨਜਾਇਜ ਹੈ। ਇਸ ਮੌਕੇ ਜੀ ਐਸ ਚਾਵਲਾ ਨੇ ਕਿਹਾ ਕਿ ਜੇਕਰ ਕੋਈ ਦੁਕਾਨ ਖੁੱਲੀ ਪਾਈ ਗਈ ਤਾਂ ਐਸੋਸੀਏਸ਼ਨ ਦੇ ਲੋਕ ਰੈਲੀ ਦੇ ਰੂਪ ਵਿੱਚ ਉੱਥੇ ਜਾ ਕੇ ਉਸ ਨੂੰ ਬੰਦ ਕਰਵਾ ਦੇਣਗੇ।

chemist shopchemist shop

ਜੇਕਰ ਕੋਈ ਦੁਕਾਨਦਾਰ ਇਸ ਹੜਤਾਲ ਵਿੱਚ ਉਹਨਾਂ ਦਾ ਸਹਿਯੋਗ ਨਹੀਂ ਕਰੇਗਾ ਤਾਂ ਉਸ ਦੇ ਖਿਲਾਫ ਹੋਣ ਵਾਲੀ ਕਿਸੇ ਵੀ ਕਾਰਵਾਈ ਵਿੱਚ ਐਸੋਸੀਏਸ਼ਨ ਉਸ ਦਾ ਸਹਿਯੋਗ ਨਹੀਂ ਕਰੇਗੀ ਅਤੇ ਉਸ ਦਾ ਬਾਇਕਾਟ ਕੀਤਾ ਜਾਵੇਗਾ।  ਉਨ੍ਹਾਂ ਨੇ ਆਈਏਮਏ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਨਿਜੀ ਨਰਸਿੰਗ ਹੋਮ ਵਿੱਚ ਮੌਜੂਦ ਕੇਮਿਸਟ ਦੀਆਂ ਦੁਕਾਨਾਂ ਬੰਦ ਕਰਕੇ ਉਨ੍ਹਾਂ ਦਾ ਸਹਿਯੋਗ ਕਰਨ। ਕਿਹਾ ਜਾ ਰਿਹਾ ਹੈ ਕੇ ਇਸ ਮੀਟਿੰਗ ਵਿਚ ਪੰਜਾਬ ਦੇ 22 ਜਿਲਿਆ ਦੇ ਕੇਮਿਸਟ ਪ੍ਰਤਿਨਿਧੀ ਮੌਜੂਦ ਰਹੇ। ਜਿਲ੍ਹੇ ਦੇ  ਸਾਰੇ ਪ੍ਰਤੀਨਿਧੀ ਨੇ ਇਸ ਹੜਤਾਲ `ਚ ਸਾਥ ਦੀ ਮੰਗ ਕੀਤੀ। ਉਹਨਾਂ ਨੇ ਕਿਹਾ ਹੈ ਕੇ ਅਸੀਂ ਆਪਣੇ ਆਪਣੇ ਜਿਲੇ ਦੀ ਜਿੰਮੇਵਾਰੀ ਲੈਂਦੇ ਹਾਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement