ਜੀ-7 ਸਮੂਹ ਦੇ ਦੇਸ਼ਾਂ ਨੇ ਯੂਕਰੇਨ ਦੀ ਮਦਦ ਕਰਨ ਦਾ ਸੰਕਲਪ ਲਿਆ
Published : Jun 29, 2022, 6:38 am IST
Updated : Jun 29, 2022, 6:38 am IST
SHARE ARTICLE
image
image

ਜੀ-7 ਸਮੂਹ ਦੇ ਦੇਸ਼ਾਂ ਨੇ ਯੂਕਰੇਨ ਦੀ ਮਦਦ ਕਰਨ ਦਾ ਸੰਕਲਪ ਲਿਆ


ਏਲਮਾਉ, 28 ਜੂਨ : ਵਿਕਸਤ ਅਰਥਚਾਰਿਆਂ ਦਾ ਜੀ-7 ਸਿਖਰ ਸੰਮੇਲਨ ਮੰਗਲਵਾਰ ਨੂੰ  ਸਮਾਪਤ ਹੋਇਆ, ਜਿਸ ਨੇ ਯੂਕ੍ਰੇਨ ਦੇ ਭਵਿੱਖ ਲਈ ਲੰਬੇ ਸਮੇਂ ਦੀ ਵਚਨਬੱਧਤਾ ਦਾ ਸੰਕੇਤ ਦਿਤਾ ਅਤੇ ਰੂਸ ਨੂੰ  ਹਮਲੇ ਦੀ ਭਾਰੀ ਕੀਮਤ ਚੁਕਾਉਣ ਲਈ ਮਜਬੂਰ ਕਰਨ ਦਾ ਸੰਕਲਪ ਲਿਆ | ਇਸ ਦੇ ਨਾਲ ਹੀ ਸੰਮੇਲਨ ਵਿਚ ਵਿਸ਼ਵਵਿਆਪੀ ਭੁੱਖਮਰੀ ਦੇ ਸੰਕਟ ਨੂੰ  ਖ਼ਤਮ ਕਰਨ ਅਤੇ ਜਲਵਾਯੂ ਪਰਿਵਰਤਨ ਵਿਰੁਧ ਇਕਜੁੱਟਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ | ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਵਲੋਂ ਵੀਡੀਉ ਕਾਨਫ਼ਰੰਸ ਜ਼ਰੀਏ ਸੰਬੋਧਨ ਕਰਨ ਤੋਂ ਬਾਅਦ ਅਮਰੀਕਾ, ਜਰਮਨੀ, ਫਰਾਂਸ, ਇਟਲੀ, ਬਿ੍ਟੇਨ, ਕੈਨੇਡਾ ਅਤੇ ਜਾਪਾਨ ਨੇ ਸੋਮਵਾਰ ਨੂੰ  ਸੰਕਲਪ ਲਿਆ ਕਿ 'ਜਦੋਂ ਤਕ ਸੰਭਵ ਹੋਵੇਗਾU ਉਦੋਂ ਤਕ ਯੂਕ੍ਰੇਨ ਦਾ ਸਮਰਥਨ ਕੀਤਾ ਜਾਵੇਗਾ |
ਸੰਮੇਲਨ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਵੱਡੀਆਂ ਅਰਥਵਿਵਸਥਾਵਾਂ ਦੇ ਨੇਤਾ ਰੂਸੀ ਤੇਲ ਦੀਆਂ ਕੀਮਤਾਂ 'ਤੇ ਲਗਾਮ ਲਗਾਉਣ, ਰੂਸੀ ਸਮਾਨ 'ਤੇ ਟੈਕਸ ਦਰ ਵਧਾਉਣ ਅਤੇ ਨਵੀਆਂ ਪਾਬੰਦੀਆਂ ਲਗਾਉਣ ਦੀ ਯੋਜਨਾ ਬਣਾ ਰਹੇ ਹਨ | ਬਾਵੇਰੀਆ ਦੇ ਐਲਪਸ ਪਹਾੜਾਂ ਵਿਚ ਸਕਲੋਸ ਐਲਮਾਉ ਹੋਟਲ ਤੋਂ ਜੀ -7 ਸਮੂਹ ਦੇ ਮੈਂਬਰ ਦੇਸ਼ਾਂ ਦੇ ਨੇਤਾ ਮੈਡਰਿਡ ਵਿਚ ਇਕ ਨਾਟੋ ਮੀਟਿੰਗ ਵਿਚ ਸ਼ਾਮਲ ਹੋਣਗੇ, ਜਿਥੇ ਯੂਕ੍ਰੇਨ ਦਾ ਮੁੱਦਾ ਛਾਏ ਰਹਿਣ ਦੀ ਉਮੀਦ ਹੈ | ਜਾਪਾਨ ਨੂੰ  ਛੱਡ ਕੇ ਜੀ-7 ਸਮੂਹ ਦੇ ਸਾਰੇ ਮੈਂਬਰ ਦੇਸ਼ ਨਾਟੋ ਦੇ ਮੈਂਬਰ ਹਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਨੂੰ  ਮੈਡਿ੍ਡ ਆਉਣ ਦਾ ਸੱਦਾ ਦਿਤਾ ਗਿਆ ਹੈ |     (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement