ਟਰੱਕ ਅਤੇ ਘੜੁੱਕੇ ਦੀ ਟੱਕਰ 'ਚ ਚਾਰ ਮੌਤਾਂ, 9 ਜ਼ਖ਼ਮੀ
Published : May 29, 2018, 12:43 am IST
Updated : May 29, 2018, 12:43 am IST
SHARE ARTICLE
Truck Collision
Truck Collision

ਪੱਟੀ ਹਰੀਕੇ ਮਾਰਗ ਪਿੰਡ ਸੰਗਵਾਂ ਨੇੜੇ ਸਵੇਰੇ ਹੋਏ ਸੜਕੀ ਹਾਦਸੇ ਵਿਚ ਚਾਰ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਛੇ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ....

 ਪੱਟੀ ਹਰੀਕੇ ਮਾਰਗ ਪਿੰਡ ਸੰਗਵਾਂ ਨੇੜੇ ਸਵੇਰੇ ਹੋਏ ਸੜਕੀ ਹਾਦਸੇ ਵਿਚ ਚਾਰ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਛੇ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ।ਜਾਣਕਾਰੀ ਮੁਤਾਬਕ ਇਕ ਘੜੁੱਕੇ 'ਤੇ ਸਵਾਰ ਕੁੱਝ ਲੋਕ ਬੀਤੇ ਦਿਨੀਂ ਸ਼ਾਮ ਨੂੰ ਪੀਰ ਨਿਗਾਹੇ ਵਾਲਾ ਨਕੋਦਰ ਵਿਖੇ ਗਿਆਰਵੀਂ ਵੇਖਣ ਲਈ ਗਏ ਸਨ ਅਤੇ ਅੱਜ ਸਵੇਰੇ ਉਥੋਂ ਵਾਪਸੀ ਲਈ ਚਲੇ ਅਤੇ ਜਦ ਉਹ ਹਰੀਕੇ ਤੋਂ ਪੱਟੀ ਰੋਡ 'ਤੇ ਆ ਰਹੇ ਸਨ ਤਾਂ ਪੱਟੀ ਨਜ਼ਦੀਕ ਹੀ ਪਂੈਦੇ ਪਿੰਡ ਸੰਗਵਾਂ ਨੇੜੇ ਪੱਟੀ ਮੋੜ ਵਲੋਂ ਜਿਪਸਮ ਨਾਲ ਭਰਿਆ ਇਕ ਟਰੱਕ ਹਰੀਕੇ ਵਲ ਨੂੰ ਜਾ ਰਿਹਾ ਸੀ।

ਟਰੱਕ ਅਚਾਨਕ ਬੇਕਾਬੂ ਹੋਣ ਨਾਲ ਸਿੱਧਾ ਘੜੁੱਕੇ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿਚ ਘੜੁੱਕੇ 'ਚ ਸਵਾਰ ਵਿਅਕਤੀਆਂ ਵਿਚੋਂ ਚਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਿਨ੍ਹਾਂ ਦੀ ਪਛਾਣ ਹਰਪ੍ਰੀਤ ਸਿੰਘ ਹੈਪੀ (32), ਕਾਲੀ (32), ਰਾਜਾ (25), ਗੁਰਦੇਵ ਸਿੰਘ ਵਜੋਂ ਹੋਈ ਜਦਕਿ ਗੰਭੀਰ ਰੂਪ ਵਿਚ ਜ਼ਖ਼ਮੀ ਸੰਨੀ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿਤਾ ਗਿਆ। ਟਰੱਕ ਕੰਡਕਟਰ ਬਚਿੱਤਰ ਸਿੰਘ ਜ਼ਖ਼ਮੀ ਹੋ ਗਿਆ ਅਤੇ ਟਰੱਕ ਡਰਾਈਵਰ ਸ਼ਮਸੇਰ ਸਿੰਘ ਘਟਨਾ ਸਥਾਨ ਤੋਂ ਫ਼ਰਾਰ ਹੋ ਗਿਆ।

ਇਸ ਮੌਕੇ ਪੁਲਿਸ ਥਾਣਾ ਸਦਰ ਪੱਟੀ ਦੇ ਮੁਖੀ ਪ੍ਰੀਤਇੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਘਟਨਾ ਸਥਾਨ 'ਤੇ ਪੁੱਜ ਕੇ ਜੇਸੀਬੀ ਨਾਲ ਟਰੱਕ ਅਤੇ ਘੜੁੱਕੇ ਨੂੰ ਪਾਸੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਥਾਣੇਦਾਰ ਗੁਰਬਖ਼ਸ਼ ਸਿੰਘ ਵਲੋਂ ਘਟਨਾ ਦੀ ਜਾਂਚ ਕਰ ਕੇ ਦੋਸ਼ੀ ਟਰੱਕ ਡਰਾਈਵਰ ਸ਼ਮਸੇਰ ਸਿੰਘ ਵਿਰੁਧ ਪਰਚਾ ਦਰਜਾ ਕੀਤਾ ਜਾ ਰਿਹਾ ਹੈ ਅਤੇ ਮ੍ਰਿਤਕਾਂ ਦਾ ਸਰਕਾਰੀ ਹਸਪਤਾਲ ਪੱਟੀ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਨੂੰ ਸੌਂਪੀਆਂ ਜਾ ਰਹੀਆਂ ਹਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement