ਰੇਮਡੇਸੀਵਿਰ ਦੇ ਨਵੇਂ ਪ੍ਰੋਟੋਕਾਲ 'ਤੇ ਹਾਈ ਕੋਰਟ ਸਖ਼ਤ
Published : Apr 29, 2021, 7:00 am IST
Updated : Apr 29, 2021, 7:01 am IST
SHARE ARTICLE
image
image

ਰੇਮਡੇਸੀਵਿਰ ਦੇ ਨਵੇਂ ਪ੍ਰੋਟੋਕਾਲ 'ਤੇ ਹਾਈ ਕੋਰਟ ਸਖ਼ਤ


'ਅਜਿਹਾ ਲਗਦੈ ਕੇਂਦਰ ਚਾਹੁੰਦਾ ਹੈ ਲੋਕ ਮਰਦੇ ਰਹਿਣ'

ਨਵੀਂ ਦਿੱਲੀ, 28 ਅਪ੍ਰੈਲ : ਦਿੱਲੀ ਹਾਈ ਕੋਰਟ ਨੇ ਬੁਧਵਾਰ ਨੂੰ  ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕੇਂਦਰ ਚਾਹੁੰਦਾ ਹੈ ਕਿ ਲੋਕ ਮਰਦੇ ਰਹਿਣ, ਕਿਉਂਕਿ ਕੋਰੋਨਾ ਦੇ ਇਲਾਜ 'ਚ ਰੇਮਡੇਸੀਵਿਰ ਦੇ ਇਸਤੇਮਾਲ ਨੂੰ  ਲੈ ਕੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਰਫ਼ ਆਕਸੀਜਨ 'ਤੇ ਨਿਰਭਰ ਮਰੀਜ਼ਾਂ ਨੂੰ  ਹੀ ਇਹ ਦਵਾਈ ਦਿਤੀ ਜਾ ਸਕਦੀ ਹੈ | 
ਜੱਜ ਪ੍ਰਤਿਭਾ ਐਮ. ਸਿੰਘ ਨੇ ਕੇਂਦਰ ਸਰਕਾਰ ਨੂੰ  ਕਿਹਾ,''ਇਹ ਗ਼ਲਤ ਹੈ | ਅਜਿਹਾ ਲਗਦਾ ਹੈ ਕਿ ਦਿਮਾਗ ਦਾ ਇਸਤੇਮਾਲ ਬਿਲਕੁਲ ਨਹੀਂ ਹੋਇਆ | ਹੁਣ ਜਿਨ੍ਹਾਂ ਕੋਲ ਆਕਸੀਜਨ ਦੀ ਸਹੂਲਤ ਨਹੀਂ ਹੈ, ਉਨ੍ਹਾਂ ਨੂੰ  ਰੇਮਡੇਸੀਵਿਰ ਦਵਾਈ ਨਹੀਂ ਮਿਲੇਗੀ | ਅਜਿਹਾ ਲਗਦਾ ਹੈ ਕਿ ਤੁਸੀਂ ਚਾਹੁੰਦੇ ਹੋ ਲੋਕ ਮਰਦੇ ਰਹਿਣ |'' ਹਾਈ ਕੋਰਟ ਨੇ ਕਿਹਾ ਕਿ ਅਜਿਹਾ ਲਗਦਾ ਹੈ ਕੇਂਦਰ ਨੇ ਰੇਮਡੇਸੀਵਿਰ ਦੀ ਘਾਟ ਦੀ ਭਰਪਾਈ ਲਈ ਪ੍ਰੋਟੋਕਾਲ ਹੀ ਬਦਲ ਦਿਤਾ ਹੈ | ਕੋਰਟ ਨੇ ਕਿਹਾ,''ਇਹ ਕੁਪ੍ਰਬੰਧਨ ਹੈ |'' ਅਦਾਲਤ ਕੋਵਿਡ-19 ਨਾਲ ਪੀੜਤ ਇਕ ਵਕੀਲ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ | ਉਨ੍ਹਾਂ ਰੇਮਡੇਸੀਵਿਰ ਦੀਆਂ 6 ਖ਼ੁਰਾਕਾਂ 'ਚ ਸਿਰਫ਼ 3 ਖ਼ੁਰਾਕਾਂ ਹੀ ਮਿਲ ਸਕੀਆਂ ਸਨ | ਅਦਾਲਤ ਦੀ ਦਖ਼ਲਅੰਦਾਜ਼ੀ ਕਾਰਨ imageimageਵਕੀਲ ਨੂੰ  ਮੰਗਲਾਵਰ ਰਾਤ (27 ਅਪ੍ਰੈਲ) ਬਾਕੀ ਖ਼ੁਰਾਕ ਮਿਲ ਗਈ |     (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement