ਕੇਂਦਰ ਸਰਕਾਰ ਦੇ ਇਸ਼ਤਿਹਾਰ ਵਿਚਲੀ ਔਰਤ ਨੇ ਹੀ ਭੰਨਿਆ ਭਾਂਡਾ
Published : Mar 29, 2021, 7:07 am IST
Updated : Mar 29, 2021, 7:07 am IST
SHARE ARTICLE
image
image

ਕੇਂਦਰ ਸਰਕਾਰ ਦੇ ਇਸ਼ਤਿਹਾਰ ਵਿਚਲੀ ਔਰਤ ਨੇ ਹੀ ਭੰਨਿਆ ਭਾਂਡਾ

ਕਿਸੇ ਔਰਤ ਨੂੰ  ਨਹੀਂ ਮਿਲਿਆ ਘਰ : ਲਕਸ਼ਮੀ ਦੇਵੀ
 


ਕੋਲਕਾਤਾ, ਪਛਮੀ ਬੰਗਾਲ, 28 ਮਾਰਚ (ਚਰਨਜੀਤ ਸਿੰਘ ਸੁਰਖ਼ਾਬ) : ਕੋਲਕਾਤਾ ਦੇ ਬਾਹੂਬਹੀ ਬਾਜ਼ਾਰ ਦੇ ਲੋਕਾਂ ਨੇ ਕੇਂਦਰ ਸਰਕਾਰ ਵਲੋਂ ਬੋਲੇ ਗਏ ਝੂਠ ਦਾ ਪਰਦਾਫ਼ਾਸ਼ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਸਾਨੂੰ ਘਰ ਹੀ ਨਹੀਂ ਦਿਤੇ ਤਾਂ ਅਸੀਂ ਨਵੇਂ ਘਰਾਂ ਵਿਚ ਕਿਵੇਂ ਰਹਿ ਸਕਦੇ ਹਾਂ |
ਬਾਬੂਵਹੀ ਬਾਜ਼ਾਰ ਦੀ ਔਰਤ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸਾਨੂੰ ਕੋਈ ਵੀ ਘਰ ਨਹੀਂ ਦਿਤਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਾਡੀ ਅਖ਼ਬਾਰ ਵਿਚ ਤਸਵੀਰ ਛਿਪਵਾ ਕੇ ਝੂਠ ਬੋਲਿਆ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਬਾਹੂਬਹੀ ਇਲਾਕੇ ਦੇ ਗ਼ਰੀਬਾਂ ਨੂੰ  ਮੁਫ਼ਤ ਵਿਚ ਘਰ ਦਿਤੇ ਜਾਣਗੇ  ਜਿਸ ਦੀ ਇਕ ਤਸਵੀਰ ਅਖ਼ਬਾਰ ਵਿਚ ਵੀ ਛਾਪੀ ਗਈ ਸੀ | ਉਨ੍ਹਾਂ ਕਿਹਾ ਕਿ ਅਖ਼ਬਾਰ ਵਿਚ ਮੇਰੇ ਘਰ ਦੀ ਤਸਵੀਰ ਛਾਪੀ ਬਿਲਕੁਲ ਗ਼ਲਤ ਹੈ, ਸਾਨੂੰ ਕੋਈ ਘਰ ਨਹੀਂ ਮਿਲਿਆ | 
ਲਕਸ਼ਮੀ ਦੇਵੀ ਨੇ ਦਸਿਆ ਕਿ ਮੇਰੇ ਪ੍ਰਵਾਰ ਵਿਚ ਅੱਠ ਮੈਂਬਰ ਹਨ, ਸਾਡੇ ਕੋਲ ਇਕੋ ਹੀ ਕਮਰਾ ਹੈ ਜਿਸ ਵਿਚ ਅਸੀਂ ਪਿਛਲੇ ਦਰਜਨਾਂ ਸਾਲਾਂ ਤੋਂ ਅਪਣਾ ਜੀਵਨ ਨਿਰਬਾਹ ਕਰ ਰਹੇ ਹਾਂ | ਕਲਕੱਤਾ ਨਿਵਾਸੀ ਔਰਤ ਨੇ ਦਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਕ ਇਸ਼ਤਿਹਾਰ ਅਖ਼ਬਾਰ ਵਿਚ ਦਿਤਾ ਗਿਆ ਸੀ ਜਿਸ ਵਿਚ ਮੈਨੂੰ ਪ੍ਰਧਾਨ ਮੰਤਰੀ ਤੋਂ ਨਵਾਂ ਘਰ ਲੈਂਦਿਆਂ ਦਿਖਾਇਆ ਗਿਆ ਹੈ | ਉਨ੍ਹਾਂ ਦਸਿਆ ਕਿ ਅਖ਼ਬਾਰ ਵਿਚ ਛਪੀ ਤਸਵੀਰ ਮੇਰੀ ਹੈ ਪਰ ਸਾਨੂੰ ਪ੍ਰਧਾਨ ਮੰਤਰੀ ਵਲੋਂ ਕੋਈ ਵੀ ਘਰ 
ਨਹੀਂ ਦਿਤਾ ਗਿਆ | ਬਜ਼ੁਰਗ ਔਰਤ ਲਕਸ਼ਮੀ ਦੇਵੀ ਨੇ ਸਪੋਕਸਮੈਨ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ  ਅਪੀਲ ਕਰਦਿਆਂ ਕਿਹਾ ਕਿ ਸਾਡੇ ਪ੍ਰਰਵਾਰ ਨੂੰ  ਨਵਾਂ ਘਰ ਜ਼ਰੂਰ ਦਿਤਾ ਜਾਵੇ |  ਜ਼ਿਕਰਯੋਗ ਹੈ ਕਿ ਪਿਛਲੀ 26 ਫ਼ਰਵਰੀ ਨੂੰ  ਕੇਂਦਰ ਸਰਕਾਰ ਵਲੋਂ ਇਕ ਇਸ਼ਤਿਹਾਰ ਛਾਪਿਆ ਗਿਆ ਜਿਸ ਵਿਚ ਇਕ ਗ਼ਰੀਬ ਔਰਤ ਨੂੰ  ਪ੍ਰਧਾਨ ਮੰਤਰੀ ਤੋਂ ਨਵੇਂ ਘਰ ਲੈਂਦਿਆਂ ਦਿਖਾਇਆ ਗਿਆ, ਜਦੋਂ ਇਸ ਦੀ ਸੱਚਾਈ ਬਾਰੇ ਸਪੋਕਸਮੈਨ ਨੇ ਪਤਾ ਕੀਤਾ ਤਾਂ ਪ੍ਰਧਾਨ ਮੰਤਰੀ ਵਲੋਂ ਜਾਰੀ ਕੀਤਾ ਗਿਆ ਇਸ਼ਤਿਹਾਰ ਝੂਠਾ ਨਿਕਲਿਆ ਹੈ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement