ਸਕੇ ਭਰਾਵਾਂ ਦੀ ਮੌਤ ਹੋਣ ਕਾਰਨ ਘਰ ਵਿਚ ਪਿਆ ਚੀਕ-ਚਿਹਾੜਾ
Published : Mar 29, 2021, 8:03 am IST
Updated : Mar 29, 2021, 8:03 am IST
SHARE ARTICLE
brother
brother

ਮ੍ਰਿਤਕ ਭਰਾ ਦੀ ਲਾਸ਼ ਲੈ ਕੇ ਆ ਰਿਹਾ ਵੱਡਾ ਭਰਾ ਵੀ ਹੋਇਆ ਹਾਦਸੇ ਦਾ ਸ਼ਿਕਾਰ

ਫ਼ਿਲੌਰ: ਫ਼ਿਲੌਰ ਤੋਂ ਅਜਿਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ ਜਿਸ ਬਾਰੇ ਸੁਣ ਤੁਹਾਡੀਆਂ ਵੀ ਅੱਖਾਂ ਨਮ ਹੋ ਜਾਣਗੀਆਂ। ਇਥੇ ਇਕ ਪਰਵਾਰ ’ਚ ਦੋ ਸਕੇ ਭਰਾਵਾਂ ਦੀ ਮੌਤ ਹੋਣ ਨਾਲ ਘਰ ਵਿਚ ਚੀਕ-ਚਿਹਾੜਾ ਪੈ ਗਿਆ। ਵੱਡੇ ਭਰਾ ਦੇ ਮੂੰਹ ਵਿਚੋਂ ਝੱਗ ਨਿਕਲ ਰਹੀ ਸੀ, ਜਦਕਿ ਦੂਜਾ ਭਰਾ ਉਸ ਦੇ ਕੋਲ ਹੀ ਮ੍ਰਿਤਕ ਪਿਆ ਸੀ। ਦੋਵਾਂ ਨੂੰ ਮੌਕੇ ’ਤੇ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਉਥੇ ਹੀ ਜਦੋਂ ਤੀਜਾ ਵੱਡਾ ਭਰਾ ਮ੍ਰਿਤਕ ਦੀ ਲਾਸ਼ ਲੈ ਕੇ ਆ ਰਿਹਾ ਸੀ ਤਾਂ ਰਸਤੇ ’ਚ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਪਰ ਉਕਤ ਭਰਾ ਦੀ ਜਾਨ ਵਾਲ-ਵਾਲ ਬਚੀ। 

ਮਿਲੀ ਜਾਣਕਾਰੀ ਮੁਤਾਬਕ ਧਨੀਆ ਸਬਜ਼ੀ ਮੰਡੀ ਦੇ ਰਹਿਣ ਵਾਲੇ ਗਗਨ ਬੱਤੀ ਦੀ ਘਰ ’ਚ ਬੈਠੇ ਅਚਾਨਕ ਸਿਹਤ ਖ਼ਰਾਬ ਹੋ ਗਈ ਅਤੇ ਉਹ ਅਪਣੇ ਕਮਰੇ ’ਚ ਹੀ ਡਿੱਗ ਪਿਆ। ਇਸ ਦੌਰਾਨ ਉਸ ਦੇ ਮੂੰਹ ’ਚੋਂ ਝੱਗ ਨਿਕਲਣ ਲੱਗੀ। ਮੌਕੇ ’ਤੇ ਛੋਟਾ ਭਰਾ ਦੀਪੂ (30) ਅਪਣੇ ਭਰਾ ਦੇ ਕਮਰੇ ’ਚ ਗਿਆ ਅਤੇ ਗਗਨ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਉਠਿਆ। ਇਸੇ ਦੌਰਾਨ ਹੀ ਛੋਟਾ ਭਰਾ ਦੀਪੂ ਗਗਨ ਦੀ ਮੌਤ ਦਾ ਵਿਛੋੜਾ ਸਹਾਰ ਨਾ ਸਕਿਆ ਅਤੇ ਉਸ ਦੇ ਕੋਲ ਹੀ ਡਿੱਗ ਗਿਆ। 

ਪਰਵਾਰ ਵਾਲਿਆਂ ਵਲੋਂ ਦੋਹਾਂ ਨੂੰ ਨਿਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਡੀ.ਐਮ.ਸੀ. ਲੁਧਿਆਣਾ ਰੈਫ਼ਰ ਕਰ ਦਿਤਾ। ਡਾਕਟਰਾਂ ਨੇ ਦੋਵੇਂ ਭਰਾਵਾਂ ਨੂੰ ਮ੍ਰਿਤਕ ਐਲਾਨ ਦਿਤਾ।  ਜਦੋਂ ਦੋਵੇਂ ਭਰਾਵਾਂ ਨੂੰ ਦਯਾਨੰਦ ਹਸਪਤਾਲ ਦੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿਤਾ ਤਾਂ ਉਨ੍ਹਾਂ ਨੇ ਇਕ ਭਰਾ ਦੀ ਲਾਸ਼ ਜਾਂਚ ਲਈ ਅਪਣੇ ਕਬਜ਼ੇ ’ਚ ਲੈ ਲਈ ਅਤੇ ਦੂਜੇ ਦੀ ਲਾਸ਼ ਵੱਡੇ ਭਰਾ ਅਜੇ ਨੂੰ ਦੇ ਦਿਤੀ। ਜਿਵੇਂ ਹੀ ਅਜੇ ਮ੍ਰਿਤਕ ਭਰਾ ਨੂੰ ਲੈ ਕੇ ਫ਼ਿਲੌਰ ਲਈ ਰਵਾਨਾ ਹੋਇਆ ਤਾਂ ਰਸਤੇ ’ਚ ਉਸ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ’ਚ ਉਹ ਵਾਲ-ਵਾਲ ਬੱਚ ਗਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement