ਪ੍ਰਵਾਰਕ ਵਿਵਾਦ 'ਚ ਸਿੱਧੂ ਵਿਰੁਧ ਅਮਰੀਕਾ ਤੋਂ ਆਈ ਭੈਣ ਨੇ ਲਾਏ ਕਈ ਦੋਸ਼
Published : Jan 29, 2022, 12:02 am IST
Updated : Jan 29, 2022, 12:02 am IST
SHARE ARTICLE
image
image

ਪ੍ਰਵਾਰਕ ਵਿਵਾਦ 'ਚ ਸਿੱਧੂ ਵਿਰੁਧ ਅਮਰੀਕਾ ਤੋਂ ਆਈ ਭੈਣ ਨੇ ਲਾਏ ਕਈ ਦੋਸ਼


ਡਾ. ਨਵਜੋਤ ਕੌਰ ਸਿੱਧੂ ਨੇ ਲਾਏ ਦੋਸ਼ਾਂ ਨੂੰ  ਪੂਰੀ ਤਰ੍ਹਾਂ ਨਕਾਰਿਆ

ਚੰਡੀਗੜ੍ਹ, 28 ਜਨਵਰੀ (ਭੁੱਲਰ) : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਚੋਣਾਂ ਤੋਂ ਪਹਿਲਾਂ ਪ੍ਰਵਾਰਕ ਵਿਵਾਦ ਵਿਚ ਘਿਰ ਗਏ ਹਨ | ਅਮਰੀਕਾ ਤੋਂ ਆਈ ਸਿੱਧੂ ਦੀ ਭੈਣ ਸੁਮਨ ਤੂਰ ਨੇ ਵੱਡੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਿਤਾ ਭਗਵੰਤ ਸਿੰਘ ਸਿੱਧੂ ਦੀ ਮੌਤ ਤੋਂ ਬਾਅਦ ਮਾਂ ਨਿਰਮਲ ਭਗਵੰਤ ਅਤੇ ਵੱਡੀ ਭੈਣ ਨੂੰ  ਘਰੋਂ ਕੱਢ ਦਿਤਾ ਸੀ | ਇਥੇ ਹੀ ਬਸ ਨਹੀਂ ਸ਼ੈਰੀ (ਨਵਜੋਤ ਸਿੱਧੂ) ਨੇ ਮੀਡੀਆ ਵਿਚ ਬਿਆਨ ਦੇ ਕੇ ਝੂਠ ਬੋਲਿਆ ਕਿ ਮੇਰੇ ਮਾਤਾ-ਪਿਤਾ ਨਿਆਇਕ ਤੌਰ 'ਤੇ ਵੱਖ ਹੋਏ ਹਨ | ਸਿੱਧੂ ਉਸ ਸਮੇਂ ਅਪਣੀ ਉਮਰ 2 ਸਾਲ ਦਸ ਰਹੇ ਹਨ ਪਰ ਇਹ ਸੱਭ ਝੂਠ ਹੈ |
ਐੱਨ. ਆਰ. ਆਈ. ਭੈਣ ਸੁਮਨ ਤੂਰ ਨੇ ਕਿਹਾ ਕਿ ਉਹ ਸ਼ੈਰੀ (ਨਵਜੋਤ ਸਿੱਧੂ) ਤੋਂ 15 ਸਾਲ ਵੱਡੀ ਹੈ ਅਤੇ ਅਮਰੀਕਾ ਵਿਚ ਰਹਿੰਦੀ ਹੈ | ਸਿੱਧੂ ਨੇ ਬਿਆਨ ਦਿਤਾ ਸੀ ਕਿ ਮਾਂ ਦੀ ਜੁਡੀਸ਼ੀਅਲ ਸੈਪਰੇਸ਼ਨ ਹੋਈ ਹੈ, ਉਸ ਸਮੇਂ ਮੈਂ ਦੋ ਸਾਲ ਦਾ ਸੀ | ਮੇਰੀਆਂ ਮਾਵਾਂ ਭੈਣਾਂ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਹੈ, ਇਸ ਕਰ ਕੇ ਮੇਰੀ ਮਾਂ ਕਚਹਿਰੀ ਵਿਚ ਵੀ ਗਈ | ਸੁਮਨ ਨੇ ਕਿਹਾ,''ਮੈਂ ਸੋਚਦੀ ਹਾਂ ਕਿ ਇਹ ਬਿਆਨ ਸ਼ੈਰੀ ਨੇ ਸਿਰਫ਼ ਪੈਸੇ ਪਿੱਛੇ ਦਿਤਾ ਸੀ, ਇਸ ਲਈ ਸ਼ੈਰੀ ਨੇ ਮਾਂ ਨੂੰ  ਜਾਇਦਾਦ 'ਚੋਂ ਕਢਿਆ ਸੀ |'' ਸੁਮਨ ਨੇ ਕਿਹਾ ਕਿ ਉਹ ਇਸ ਮਾਮਲੇ 'ਤੇ ਸਿੱਧੂ ਨੂੰ  ਮਿਲਣ ਉਨ੍ਹਾਂ ਦੇ ਅੰਮਿ੍ਤਸਰ ਸਥਿਤ ਘਰ ਵੀ ਗਈ ਸੀ ਪਰ ਉਨ੍ਹਾਂ ਨੇ ਗੇਟ ਹੀ ਨਾ ਖੋਲਿ੍ਹਆ | ਇਥੋਂ ਤਕ ਕਿ ਉਸ ਨੂੰ  ਵਟਸਐਪ ਤੋਂ ਵੀ ਬਲਾਕ ਕੀਤਾ ਹੋਇਆ ਹੈ |

ਸੁਮਨ ਨੇ ਇਕ ਤਸਵੀਰ ਜਾਰੀ ਕਰਦੇ ਹੋਏ ਕਿਹਾ ਕਿ ਸਿੱਧੂ ਦਾਅਵਾ ਕਰਦਾ ਹੈ ਕਿ ਦੋ ਸਾਲ ਦੀ ਉਮਰ ਵਿਚ ਉਨ੍ਹਾਂ ਦੇ ਮਾਤਾ-ਪਿਤਾ ਕਾਨੂੰਨੀ ਤੌਰ 'ਤੇ ਵੱਖ ਹੋ ਗਏ ਸਨ ਪਰ ਇਸ ਤਸਵੀਰ ਵਿਚ ਸਿੱਧੂ 2 ਸਾਲ ਦਾ ਨਹੀਂ ਲੱਗ ਰਿਹਾ ਹੈ | ਸਾਨੂੰ ਸ਼ੈਰੀ ਦੇ ਘਰ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਸੀ | 1990 ਵਿਚ ਮੈਂ ਅਮਰੀਕਾ ਚਲੇ ਗਈ | ਸ਼ੈਰੀ ਨੇ ਮਾਂ ਨਾਲ ਬੇਇਨਸਾਫੀ ਕੀਤੀ ਹੈ |

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement