ਸਿੱਧੂ, ਮੰਤਰੀ ਹੁੰਦਿਆਂ ਚੈਨਲ ਤੋਂ ਕਮਾਈ ਕਰਦਾ ਹੈ : ਮਲਿਕ
Published : Jan 29, 2019, 1:39 pm IST
Updated : Jan 29, 2019, 1:39 pm IST
SHARE ARTICLE
Shwet Malik
Shwet Malik

ਪੰਜਾਬ ਭਾਜਪਾ ਨੇ ਸੀਨੀਅਰ ਮੰਤਰੀ ਨਵਜੋਤ ਸਿੱਧੂ ਵਲੋਂ ਫਿਰ ਲਾਫ਼ਟਰ ਚੈਨਲ 'ਤੇ ਜਾ ਕੇ ਚੋਖੀ ਕਮਾਈ ਕਰਨ ਦਾ ਗੰਭੀਰ ਨੋਟਿਸ ਲਿਆ.......

ਚੰਡੀਗੜ੍ਹ  : ਪੰਜਾਬ ਭਾਜਪਾ ਨੇ ਸੀਨੀਅਰ ਮੰਤਰੀ ਨਵਜੋਤ ਸਿੱਧੂ ਵਲੋਂ ਫਿਰ ਲਾਫ਼ਟਰ ਚੈਨਲ 'ਤੇ ਜਾ ਕੇ ਚੋਖੀ ਕਮਾਈ ਕਰਨ ਦਾ ਗੰਭੀਰ ਨੋਟਿਸ ਲਿਆ ਹੈ। ਪਾਰਟੀ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਜ਼ਬਰਦਸਤ ਵਿਰੋਧ ਕਰਦਿਆਂ ਕਿਹਾ ਕਿ ਸਿੱਧੂ ਇਸ ਵੇਲੇ ਕੈਬਨਿਟ ਮੰਤਰੀ ਹੈ, ਉਸ ਦਾ ਅਹੁਦਾ ਸੰਵਿਧਾਨਿਕ ਹੈ, ਉਸ ਨੂੰ ਨਿਜੀ-ਪ੍ਰਾਈਵੇਟ ਬਿਜ਼ਨਸ ਯਾਨੀ ਕਪਿਲ ਸ਼ਰਮਾ ਦੇ ਚੈਨਲ ਤੇ ਜਾ ਕੇ ਗ਼ੈਰ-ਜ਼ੁੰਮੇਵਾਰੀ ਵਾਲੀ ਭੂਮਿਕਾ ਨਹੀਂ ਨਿਭਾਉਣੀ ਚਾਹੀਦੀ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਵਾਲਾ ਕੰਮ ਕਰਨਾ ਬਣਦਾ ਹੈ।

ਇਹ ਪੁੱਛੇ ਜਾਣ 'ਤੇ ਕਿ ਸਿੱਧੂ ਦੀ ਘਰ ਵਾਲੀ ਡਾ. ਨਵਜੋਤ ਹੁਣ ਚੰਡੀਗੜ੍ਹ ਤੋਂ ਲੋਕ ਸਭਾ ਵਾਸਤੇ ਚੋਣ ਕਿਉਂ ਲੜਨਾ ਚਾਹੁੰਦੀ ਹੈ, ਦੇ ਜਵਾਬ 'ਚ ਸ਼ਵੇਤ ਮਲਿਕ ਨੇ ਸਪੱਸ਼ਟ ਕੀਤਾ ਕਿ ਨਵਜੋਤ ਸਿੱਧੂ 3 ਵਾਰ, ਅੰਮ੍ਰਿਤਸਰ ਤੋਂ ਬੀ.ਜੇ.ਪੀ ਦੇ ਐਮ.ਪੀ ਰਹਿ ਚੁੱਕੇ, ਮਗਰੋਂ ਬੀਜੇਪੀ ਛੱਡ ਕੇ, ਹੁਣ ਕਾਂਗਰਸ ਦੇ ਵਿਧਾਇਕ ਅਤੇ ਮੰਤਰੀ ਹਨ, ਡਾ. ਨਵਜੋਤ ਕੌਰ ਵੀ ਅੰਮ੍ਰਿਤਸਰ ਤੋਂ ਵਿਧਾਇਕ ਅਤੇ ਚੀਫ਼ ਪਾਰਲੀਮਾਨੀ ਸਕੱਤਰ ਰਹੀ ਹੈ ਅਤੇ ਹੁਣ, ਲੋਕਾਂ ਦੀ ਸੇਵਾ ਅਤੇ ਭਲਾਈ ਕਰਨ ਦੀ ਥਾਂ ਮੂੰਹ ਮੋੜ ਕੇ, ਅਕ੍ਰਿਤਘਣਤਾ ਅਤੇ ਮੌਕਾਪ੍ਰਸਤੀ ਵਿਖਾ ਰਹੇ ਹਨ। 

ਸ਼ਵੇਤ ਮਲਿਕ ਨੇ ਇਹ ਵੀ ਕਿਹਾ ਕਿ ਮਨੀਸ਼ ਤਿਵਾੜੀ, ਡਾ. ਨਵਜੋਤ ਤੇ ਹੋਰ ਪੰਜਾਬ ਦੇ ਕਾਂਗਰਸੀ ਨੇਤਾ, ਅਪਣੀ ਹਾਰ ਦਾ ਅੰਦਾਜ਼ਾ ਲਾਉਂਦੇ ਹੋਏ, ਹੁਣ ਚੰਡੀਗੜ੍ਹ ਵਲ ਨੂੰ ਮੂੰਹ ਕਰ ਰਹੇ ਹਨ। ਇਸ ਤਰ੍ਹਾਂ ਦੇ ਨੇਤਾਵਾਂ ਨੂੰ ਮੌਸਮੀ ਪੰਛੀ, ਸਾਇਬੇਰੀਆ ਦੇ ਪ੍ਰਵਾਸੀ ਪੰਛੀ ਆਖਦਿਆਂ ਸ਼ਵੇਤ ਮਲਿਕ ਨੇ ਇਹ ਵੀ ਕਿਹਾ ਕਿ ਇਕ ਪਾਸੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਕੋਈ ਵੀ ਵਾਅਦਾ ਨਹੀਂ ਨਿਭਾਇਆ

ਅਤੇ ਕੇਂਦਰ ਵਲੋਂ ਚਲਾਈਆਂ ਸਿਹਤ, ਲੋਕ ਭਲਾਈ, ਆਯੁਸ਼ ਸਕੀਮਾਂ, ਅਤੇ ਹੋਰ ਰਿਆਇਤਾਂ ਲਾਗੂ ਕਰਨ ਤੋਂ ਟਾਲਾ ਵੱਟ ਰਹੀ ਹੈ। ਬੀਜੇਪੀ ਭਵਨ ਸੈਕਟਰ 37 ਦੇ ਹਾਲ 'ਚ ਕੇਂਦਰੀ ਨੇਤਾ, ਰਾਮ ਲਾਲ ਨੇ  ਲੋਕ ਸਭਾ ਚੋਣਾਂ ਲਈ, ਰਣਨੀਤੀ ਤੈਅ ਕਰਨ ਵਾਸਤੇ, ਬੀਜੇਪੀ ਪ੍ਰਧਾਨ, ਸਾਬਕਾ ਪ੍ਰਧਾਨਾਂ, ਵਿਧਾਇਕਾਂ, ਜ਼ਿਲ੍ਹਾ ਪ੍ਰਧਾਨਾਂ ਅਤੇ ਹੋਰ ਨੇਤਾਵਾਂ ਨਾਲ ਸਲਾਹ ਮਸ਼ਵਰਾ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement