Punjab News: ਧਾਰਮਕ ਯਾਤਰਾ ਲਈ ਗਏ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ; 2 ਔਰਤਾਂ ਦੀ ਮੌਤ ਤੇ 13 ਜ਼ਖਮੀ
Published : Dec 28, 2023, 12:56 pm IST
Updated : Dec 28, 2023, 3:22 pm IST
SHARE ARTICLE
2 died in accident with pilgrims went on religious pilgrimage
2 died in accident with pilgrims went on religious pilgrimage

ਸੀਮਾ ਤੇ ਮਨਦੀਪ ਕੌਰ ਵਜੋਂ ਹੋਈ ਮ੍ਰਿਤਕਾਂ ਦੀ ਪਛਾਣ

Punjab News:  ਉੱਤਰ ਪ੍ਰਦੇਸ਼ ਦੇ ਸ਼ਹਿਰ ਬਾਗਪੁਰ ਨੇੜੇ ਭਿਆਨਕ ਸੜਕ ਹਾਦਸੇ ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਚੌਰ ਨਾਲ ਸਬੰਧਤ ਦੋ ਅੋਰਤਾਂ ਦੀ ਮੌਤ ਹੋ ਗਈ। ਇਸ ਮਗਰੋਂ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।

ਮਿਲੀ ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਬਲਾਚੌਰ ਤੋਂ 13 ਸ਼ਰਧਾਲੂ ਟੈਂਪੂ ਟਰੈਵਲਰ ਰਾਹੀ ਵਰਿੰਦਾਵਨ ਅਤੇ ਹੋਰ ਧਾਰਮਕ ਅਸਥਾਨਾਂ ਤੇ ਮੱਥਾ ਟੇਕਣ ਲਈ ਗਏ ਸਨ, ਇਨ੍ਹਾਂ ਵਿਚ ਜ਼ਿਆਦਾਤਰ ਗਿਣਤੀ ਔਰਤਾਂ ਦੀ ਸੀ।

ਬੀਤੇ ਦਿਨੀਂ ਜਦੋਂ ਸ਼ਰਧਾਲੂ ਵਾਪਸ ਪਰ ਰਹੇ ਸੀ ਤਾਂ ਇਸਟਰਨ ਪੇਰੀਫੇਰਲ ਐਕਸਪ੍ਰੈਸ ਵੇਅ ’ਤੇ ਲੱਕੜੀ ਨਾਲ ਭਰੇ ਟੱਰਕ ਨਾਲ ਟੈਂਪੂ ਟਰੈਵਲਰ ਟਕਰਾ ਗਿਆ, ਜਿਸ ਕਾਰਨ ਸੀਮਾ (45) ਪਤਨੀ ਰਾਣਾ ਸਤੀਸ਼ ਕੁਮਾਰ ਵਾਸੀ ਬਲਾਚੌਰ, ਮਨਦੀਪ ਕੌਰ ਪੁੱਤਰੀ ਬਖਸ਼ੀਸ਼ ਸਿੰਘ, ਅਤੇ ਡਰਾਇਵਰ ਸਣੇ 13 ਸਵਾਰੀਆਂ ਜ਼ਖ਼ਮੀ ਹੋ ਗਈਆਂ। ਗੰਭੀਰ ਹਾਲਤ ਦੇ ਚੱਲਦਿਆਂ  ਸੀਮਾ ਅਤੇ ਮਨਦੀਪ ਕੌਰ ਦੀ ਮੌਤ ਹੋ ਗਈ। ਪਰਵਾਰਕ ਮੈਂਬਰਾਂ ਮੁਤਾਬਕ ਦੋਹਾਂ ਔਰਤਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਾ ਕੇ ਐਂਬੂਲੈਂਸ ਰਾਹੀ ਬਲਾਚੌਰ ਰਵਾਨਾ ਕਰ ਦਿਤਾ ਗਿਆ।

(For more Punjabi news apart from 2 died in accident with pilgrims went on religious pilgrimage, stay tuned to Rozana Spokesman)

Tags: balachaur

Location: India, Punjab, Nawan Shahr

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement