ਸਿੰਘੂ ਬਾਰਡਰ ਦੀਆਂ ਟਰਾਲੀਆਂ 'ਤੇ ਵੀ ਮਕਬੂਲ ਹੈ 'ਰੋਜ਼ਾਨਾ ਸਪੋਕਸਮੈਨ' 
Published : Dec 28, 2020, 1:15 am IST
Updated : Dec 28, 2020, 1:15 am IST
SHARE ARTICLE
image
image

ਸਿੰਘੂ ਬਾਰਡਰ ਦੀਆਂ ਟਰਾਲੀਆਂ 'ਤੇ ਵੀ ਮਕਬੂਲ ਹੈ 'ਰੋਜ਼ਾਨਾ ਸਪੋਕਸਮੈਨ' 

'ਸਪੋਕਸਮੈਨ' ਦੀਆਂ ਨਿਰਪੱਖ ਰੀਪੋਰਟਾਂ ਦੀ ਹੁੰਦੀ ਹੈ ਤਾਰੀਫ਼ 

ਸਿੰਘੂ ਬਾਰਡਰ, 27 ਦਸੰਬਰ : ਸਿੰਘੂ ਬਾਰਡਰ 'ਤੇ ਚਲ ਰਹੇ ਕਿਸਾਨੀ ਸੰਘਰਸ਼ ਵਿਚ 'ਰੋਜ਼ਾਨਾ ਸਪੋਕਸਮੈਨ' ਵੀ ਮਕਬੂਲ ਹੈ ਅਤੇ ਆਮ ਹੀ ਕਿਸਾਨ ਟਰਾਲੀਆਂ 'ਤੇ ਪੜ੍ਹਦੇ ਵੇਖੇ ਗਏ | 
ਇਸ ਸਬੰਧੀ ਸਪੋਕਸਮੈਨ ਵਲੋਂ ਜਦੋਂ ਮੋਗੇ ਦੇ ਭਿੰਡਰ ਕਲਾਂ ਤੋਂ ਆਏ ਕਿਸਾਨ ਸ਼ਮਸ਼ੇਰ ਸਿੰਘ, ਰਣਧੀਰ ਸਿੰਘ, ਤੇ ਸੁਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ 'ਰੋਜ਼ਾਨਾ ਸਪੋਕਸਮੈਨ' ਨੇ ਕਿਸਾਨੀ ਸੰਘਰਸ਼ ਵਿਚ ਕਿਸਾਨਾਂ ਦਾ ਡਟ ਕੇ ਸਾਥ ਹੀ ਨਹੀਂ ਦਿੱਤਾ ਸਗੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਪਣੀਆਂ ਨਿਰਪੱਖ  ਰੀਪੋਰਟਾਂ ਪੇਸ਼ ਕਰ ਕੇ ਅਪਣੇ ਆਜ਼ਾਦ ਹੋਣ ਦਾ ਸਬੂਤ ਵੀ ਦਿਤਾ ਹੈ¢ ਉਨ੍ਹਾਂ ਦਸਿਆ ਕਿ ਸਿੰਘੂ ਬਾਰਡਰ 'ਤੇ ਰੋਜ਼ਾਨਾ ਹੀ 'ਸਪੋਕਸਮੈਨ ਅਖ਼ਬਾਰ' ਬਹੁਤ ਆਰਾਮ ਨਾਲ ਮਿਲ ਜਾਂਦਾ ਹੈ ਕਿਉਂਕਿ ਕੁੱਝ ਸੱਜਣ 'ਰੋਜ਼ਾਨਾ ਸਪੋਕਸਮੈਨ' ਟਰਾਲੀਆਂ ਵਿਚ ਵੰਡਣ ਦੀ ਸੇਵਾ ਕਰਦੇ ਹਨ¢ ਕਿਸਾਨੀ ਸੰਘਰਸ਼ ਬਾਰੇ ਗੱਲ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਜਦੋਂ ਤਕ ਇਹ ਸੰਘਰਸ਼ ਮੁਕੰਮਲ ਨਹੀਂ ਹੋ ਜਾਂਦਾ ਅਤੇ ਤਿੰਨ ਖੇਤੀ ਕਾਨੂੰਨ ਵਾਪਸ ਨਰਿੰਦਰ ਮੋਦੀ ਵਲੋਂ ਨਹੀਂ ਲਏ ਜਾਂਦੇ ਉਹ ਵਾਪਸ ਪਿੰਡਾਂ ਨੂੰ ਨਹੀਂ ਜਾਣਗੇ | ਉਨ੍ਹਾਂ ਕਿਹਾ ਕਿ ਉਹ ਹਾਰ ਕੇ ਪਿੰਡ ਨਹੀਂ ਜਾਣਗੇ ਕਿਉਂਕਿ ਉਹ ਅਪਣੇ ਬੱਚਿਆਂ ਨੂੰ ਕੀ ਮੂੰਹ ਦਿਖਾਉਣਗੇ ਕਿਉਂਕਿ ਤੁਰਨ ਲੱਗਿਆਂ ਬੱਚਿਆਂ ਨੇ ਕਿਹਾ ਸੀ,''ਬਾਪੂ ਅਸੀਂ ਖੇਤੀ ਵੇਖ ਲਵਾਂਗੇ ਤੂੰ ਮੋਦੀ ਨੂੰ ਜਾ ਕੇ ਵੇਖ ਆ |''
imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement