ਅਨੁਸ਼ਾਸਨੀ ਕਮੇਟੀ ਨੂੰ ਜਗਮੀਤ ਬਰਾੜ ਨੇ ਭੇਜਿਆ ਜਵਾਬ
Published : Oct 28, 2022, 7:05 am IST
Updated : Oct 28, 2022, 7:05 am IST
SHARE ARTICLE
image
image

ਅਨੁਸ਼ਾਸਨੀ ਕਮੇਟੀ ਨੂੰ ਜਗਮੀਤ ਬਰਾੜ ਨੇ ਭੇਜਿਆ ਜਵਾਬ


ਚੰਡੀਗੜ੍ਹ, 27 ਅਕਤੂਬਰ (ਸਸਸ): ਸਾਬਕਾ ਮੈਂਬਰ ਪਾਰਲੀਮੈਂਟ ਅਤੇ ਅਕਾਲੀ ਆਗੂ ਜਗਮੀਤ ਸਿੰਘ ਬਰਾੜ ਨੇ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਵਲੋਂ ਭੇਜੇ ਗਏ ਕਾਰਨ ਦੱਸੋ ਨੋਟਿਸ ਦਾ ਜਵਾਬ ਦੇ ਦਿਤਾ ਹੈ | ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਬਰਾੜ ਵਲੋਂ ਨੋਟਿਸ ਦਾ ਜਵਾਬ ਦੇਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜਵਾਬ ਪਾਰਟੀ ਦਫ਼ਤਰ 'ਚ ਪਹੁੰਚ ਗਿਆ ਹੈ, ਪਰ ਉਨ੍ਹਾਂ ਜਵਾਬ ਅਜੇ ਪੜਿ੍ਹਆ ਨਹੀਂ |
ਮਾਮਲੇ ਬਾਰੇ ਸੂਤਰ ਦਸਦੇ ਹਨ ਕਿ ਬਰਾੜ ਵਲੋਂ ਭੇਜੇ ਗਏ ਜਵਾਬ ਨੂੰ  ਲੈ ਕੇ ਪਾਰਟੀ ਹਾਈਕਮਾਂਡ ਹੈਰਾਨ ਹੈ ਕਿਉਂਕਿ ਆਮ ਬੋਲਚਾਲ ਦੀ ਭਾਸ਼ਾ ਅਤੇ ਲਿਖਤੀ ਭਾਸ਼ਾ ਵਿਚ ਵੱਡਾ ਅੰਤਰ ਹੈ | ਅਕਾਲੀ ਦਲ ਦੀ ਲੀਡਰਸ਼ਿਪ ਦਾ ਮੰਨਣਾ ਹੈ ਕਿ ਸਮਾਜਕ ਸਮਾਗਮਾਂ ਦੌਰਾਨ ਬਰਾੜ ਪਾਰਟੀ ਹਾਈਕਮਾਨ ਪ੍ਰਤੀ ਉੱਚੀ ਸੁਰ ਵਿਚ ਬੋਲਦੇ ਰਹੇ ਹਨ, ਪਰ ਨੋਟਿਸ ਦਾ ਜਵਾਬ
ਬਹੁਤ ਠਰੰਮ੍ਹੇ ਅਤੇ ਨਰਮ ਭਾਸ਼ਾ ਵਿਚ ਭੇਜਿਆ ਗਿਆ ਹੈ |
ਸੂਤਰਾਂ ਦਾ ਕਹਿਣਾ ਹੈ ਕਿ ਅਨੁਸ਼ਾਸਨੀ ਕਮੇਟੀ ਜਗਮੀਤ ਬਰਾੜ ਦਾ ਨਿਜੀ ਤੌਰ 'ਤੇ ਪੱਖ ਸੁਣਨ ਲਈ ਉਨ੍ਹਾਂ ਨੂੰ  ਸੱਦਣ 'ਤੇ ਵਿਚਾਰ ਕਰ ਰਹੀ ਹੈ | ਪਾਰਟੀ ਸੂਤਰਾਂ ਮੁਤਾਬਕ ਨੋਟਿਸ ਜਾਰੀ ਕਰਨ ਤੋਂ ਬਾਅਦ ਵੀ ਬਰਾੜ ਨੇ ਇਕ ਚੈਨਲ 'ਤੇ ਪਾਰਟੀ ਪ੍ਰਧਾਨ ਤੇ ਹੋਰਨਾਂ ਆਗੂਆਂ ਵਿਰੁਧ ਟਿਪਣੀ ਕੀਤੀ ਹੈ | ਜ਼ਿਕਰਯੋਗ ਹੈ ਕਿ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਮੌੜ ਹਲਕੇ ਨਾਲ ਸਬੰਧਤ ਪਾਰਟੀ ਵਰਕਰਾਂ ਵਲੋਂ ਦਿਤੀਆਂ ਤਿੰਨ ਸ਼ਿਕਾਇਤਾਂ ਦੇ ਆਧਾਰ 'ਤੇ ਨੋਟਿਸ ਜਾਰੀ ਕੀਤਾ ਸੀ | ਇਸੇ ਤਰ੍ਹਾਂ ਅਨੁਸ਼ਾਸਨੀ ਕਮੇਟੀ ਨੇ ਬਰਾੜ ਵਲੋਂ ਸੋਸ਼ਲ ਮੀਡੀਆਂ 'ਤੇ ਪੋਸਟ ਕੀਤੇ ਵੀਡੀਉ ਬਿਆਨਾਂ ਦਾ ਵੀ ਨੋਟਿਸ ਲਿਆ | ਇਨ੍ਹਾਂ ਤੋਂ ਇਲਾਵਾ, ਪਾਰਟੀ ਨੇ ਬਰਾੜ ਨੂੰ  10 ਅਕਤੂਬਰ ਨੂੰ  ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕਰ ਕੇ 21 ਮੈਂਬਰੀ ਤਾਲਮੇਲ ਕਮੇਟੀ ਬਣਾਉਣ ਦੇ ਮੁੱਦੇ ਨੂੰ  ਪਾਰਟੀ ਵਿਰੋਧੀ ਗਤੀਵਿਧੀ ਮੰਨਿਆ ਹੈ |
ਜਗਮੀਤ ਬਰਾੜ ਦੇ ਜਵਾਬ 'ਤੇ ਅਨੁਸ਼ਾਸਨੀ ਕਮੇਟੀ ਆਉਣ ਵਾਲੇ ਦਿਨਾਂ ਵਿਚ ਬੈਠਕ ਕਰ ਕੇ ਫ਼ੈਸਲਾ ਲਵੇਗੀ | ਪਰ ਸੂਤਰ ਦਸਦੇ ਹਨ ਕਿ ਪਾਰਟੀ ਹਾਈਕਮਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਤਕ ਇਸ ਮੁੱਦੇ 'ਤੇ ਕੋਈ ਵੱਡਾ ਫ਼ੈਸਲਾ ਲੈਣ ਦੇ ਮੂਡ ਵਿਚ ਨਹੀਂ ਕਿਉਂਕਿ ਬੀਬੀ ਜਗੀਰ ਕੌਰ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਲੜਨ ਲਈ ਬਜ਼ਿੱਦ ਹੈ | ਪਾਰਟੀ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਦੇ ਮਸਲੇ ਨੂੰ  ਨਿਪਟਾਉਣਾ ਚਾਹੁੰਦੀ ਹੈ | ਇਸ ਲਈ ਪਾਰਟੀ ਹਾਈਕਮਾਨ ਇਸ ਮਸਲੇ 'ਤੇ ਸੋਚ ਵਿਚਾਰ ਕੇ ਫ਼ੈਸਲਾ ਲੈਣਾ ਚਾਹੁੰਦੀ ਹੈ ਕਿਉਂਕਿ ਹਾਈਕਮਾਨ ਕਿਸੇ ਵੀ ਕੀਮਤ 'ਤੇ ਪਾਰਟੀ ਤੋਂ ਨਾਰਾਜ਼ ਆਗੂਆਂ ਦਾ ਕਾਫ਼ਲਾ ਵੱਡਾ ਨਹੀਂ ਹੋਣ ਦੇਣਾ ਚਾਹੁੰਦੀ |

 

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement