ਵਕਾਰ ਯੂਨਿਸ ਨੇ ‘ਹਿੰਦੂਆਂ ਅੱਗੇ ਨਮਾਜ਼’ ਵਾਲੀ ਟਿੱਪਣੀ ’ਤੇ ਮਾਫ਼ੀ ਮੰਗੀ
Published : Oct 28, 2021, 6:01 am IST
Updated : Oct 28, 2021, 6:01 am IST
SHARE ARTICLE
image
image

ਵਕਾਰ ਯੂਨਿਸ ਨੇ ‘ਹਿੰਦੂਆਂ ਅੱਗੇ ਨਮਾਜ਼’ ਵਾਲੀ ਟਿੱਪਣੀ ’ਤੇ ਮਾਫ਼ੀ ਮੰਗੀ

ਕਰਾਚੀ, 27 ਅਕਤੂਬਰ : ਸਾਬਕਾ ਪਾਕਸਤਾਨੀ ਕ੍ਰਿਕਟ ਖਿਡਾਰੀ ਵਕਾਰ ਯੂਨਸ ਨੇ ਟੀ-20 ਵਿਸ਼ਵ ਕੱਪ ਦੌਰਾਨ ਪਾਕਿਸਤਾਨ ਦੀ ਭਾਰਤ ’ਤੇ 9 ਵਿਕਟਾਂ ਨਾਲ ਜਿੱਤ ਤੋਂ ਬਾਅਦ ਇਕ ਟੈਲੀਵੀਜ਼ਨ ਪ੍ਰੋਗਰਾਮ ਦੌਰਾਨ ਕੀਤੀ ਗਈ ਅਪਣੀ ਫ਼ਿਰਕੂ ਟਿੱਪਣੀ ਲਈ ਬੁਧਵਾਰ ਨੂੰ ਮਾਫ਼ੀ ਮੰਗੀ, ਕਿਉਂਕਿ ਇਸ ਸਾਬਕਾ ਪਾਕਿਸਤਾਨੀ ਤੇਜ਼ ਗੇਂਦਬਾਜ਼ ਦੀ ‘ਜਿਹਾਦੀ ਮਾਨਸਿਕਤਾ’ ਲਈ ਸੋਸ਼ਲ ਮੀਡੀਆ ’ਤੇ ਸਖ਼ਤ ਆਲੋਚਨਾ ਕੀਤੀ ਗਈ ਸੀ। ਵਕਾਰ ਨੇ ਇਕ ਖੇਡ ਚੈਨਲ ’ਤੇ ਨਾ ਸਿਰਫ਼ ਇਸ ਮੈਚ ਸਬੰਧੀ ਗੱਲ ਕੀਤੀ ਬਲਕਿ ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਵਲੋਂ ਪਾਕਿਸਤਾਨੀ ਪਾਰੀ ਵਿਚ ਬਰੇਕ ਦੌਰਾਨ ਮੈਦਾਨ ’ਤੇ ਨਮਾਜ਼ ਪੜ੍ਹਨ ’ਤੇ ਵੀ ਚਰਚਾ ਕੀਤੀ। ਉਨ੍ਹਾਂ ਕਿਹਾ,‘‘ਰਿਜ਼ਵਾਨ ਨੇ ਜੋ ਕੀਤਾ ਉਹ ਮੈਨੂੰ ਸੱਭ ਤੋਂ ਚੰਗਾ ਲੱਗਾ। ਉਸ ਨੇ ਹਿੰਦੂਆਂ ਵਿਚਾਲੇ ਖੜੇ ਹੋ ਕੇ ਨਮਾਜ਼ ਪੜ੍ਹੀ। ਇਹ ਮੇਰੇ ਲਈ ਬਹੁਤ ਖ਼ਾਸ ਗੱਲ ਸੀ।’’ ਵਕਾਰ ਦੀ ਟਿੱਪਣੀ ’ਤੇ ਦੋਹਾਂ ਦੇਸ਼ਾਂ ਵਿਚ ਸਖ਼ਤ ਪ੍ਰਤੀਕਰਮ ਦੇਖਣ ਨੂੰ ਮਿਲਿਆ। ਵੈਂਕਟੇਸ਼ ਪ੍ਰਸਾਦ ਨੇ ਟਵੀਟ ਕੀਤਾ,‘‘ਖੇਡ ਵਿਚ ਅਜਿਹੀ ਗੱਲ ਕਰ ਕੇ ਜਿਹਾਦੀ ਮਾਨਸਿਕਤਾ ਇਕ ਵਖਰੇ ਪੱਧਰ ’ਤੇ ਪਹੁੰਚਦੀ ਹੈ। ਕਿਹੋ ਜਿਹਾ ਬੇਸ਼ਰਮ ਇਨਸਾਨ ਹੈ।’’
  ਵਕਾਰ ਨੂੰ ਜਦੋਂ ਅਪਣੀ ਗ਼ਲਤੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਤੁਰਤ ਮਾਫ਼ੀ ਮੰਗੀ। ਵਕਾਰ ਨੇ ਟਵੀਟ ਕੀਤਾ,‘‘ਜ਼ਿਆਦਾ ਖ਼ੁਸ਼ੀ ਦੇ ਉਨ੍ਹਾਂ ਪਲਾਂ ਵਿਚ ਮੈਂ ਕੁੱਝ ਕਿਹਾ, ਜਿਸ ਦਾ ਮਤਲਬ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਮੈਂ ਇਸ ਦੇ ਲਈ ਮਾਫ਼ੀ ਮੰਗਦਾ ਹਾਂ। ਮੇਰਾ ਇਰਾਦਾ ਅਜਿਹਾ ਬਿਲਕੁਲ ਨਹੀਂ ਸੀ, ਇਹ ਅਸਲ ਵਿਚ ਗ਼ਲਤੀ ਹੈ। ਖੇਡ ਜਾਤ, ਰੰਗ ਜਾਂ ਧਰਮ ਦੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਨੂੰ ਇਕਜੁਟ ਕਰਦੀ ਹੈ।’’                    (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement