ਭ੍ਰਿਸ਼ਟਾਚਾਰ ਦਾ ਵੰਸ਼ਵਾਦ ਦੇਸ਼ ਲਈ ਸੱਭ ਤੋਂ ਵੱਡੀ ਚੁਣੌਤੀ : ਮੋਦੀ
Published : Oct 28, 2020, 12:26 am IST
Updated : Oct 28, 2020, 12:26 am IST
SHARE ARTICLE
image
image

ਭ੍ਰਿਸ਼ਟਾਚਾਰ ਦਾ ਵੰਸ਼ਵਾਦ ਦੇਸ਼ ਲਈ ਸੱਭ ਤੋਂ ਵੱਡੀ ਚੁਣੌਤੀ : ਮੋਦੀ

ਕਿਹਾ, ਕਈ ਸੂਬਿਆਂ 'ਚ ਭਿਸ਼੍ਰਟਾਚਾਰ ਸਿਆਸੀ ਪਰੰਪਰਾ ਦਾ ਹਿੱਸਾ ਬਣ ਗਿਆ ਹੈ

ਨਵੀਂ ਦਿੱਲੀ, 27 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਭ੍ਰਿਸ਼ਟਾਚਾਰ ਵਿਰੁਧ ਜ਼ੀਰੋ ਟੋਲਰੈਂਸ ਨੂੰ ਲੈ ਕੇ ਵਿਜੀਲੈਂਸ ਐਂਡ ਐਂਟੀ ਕਰਪਸ਼ਨ ਦੇ ਨੈਸ਼ਨਲ ਕਾਨਫਰੰਸ ਦਾ ਉਦਘਾਟਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,''ਅੱਜ ਮੈਂ ਤੁਹਾਡੇ ਸਾਹਮਣੇ ਇਕ ਹੋਰ ਵੱਡੀ ਚੁਣੌਤੀ ਦਾ ਜ਼ਿਕਰ ਕਰਨ ਜਾ ਰਿਹਾ ਹਾਂ। ਇਹ ਚੁਣੌਤੀ ਬੀਤੇ ਦਹਾਕਿਆਂ 'ਚ ਹੌਲੀ-ਹੌਲੀ ਵਧਦੇ ਹੋਏ ਹੁਣ ਦੇਸ਼ ਦੇ ਸਾਹਮਣੇ ਇਕ ਭਿਆਨਕ ਰੂਪ ਲੈ ਚੁਕੀ ਹੈ। ਇਹ ਚੁਣੌਤੀ ਹੈ- ''ਭ੍ਰਿਸ਼ਟਾਚਾਰ ਦਾ ਵੰਸ਼ਵਾਦ''। ਯਾਨੀ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ 'ਚ ਟਰਾਂਸਫਰ ਹੋਇਆ ਭ੍ਰਿਸ਼ਟਾਚਾਰ।'' ਮੋਦੀ ਨੇ ਕਿਹਾ ਕਿ ਬੀਤੇ ਦਹਾਕਿਆਂ 'ਚ ਦੇਸ਼ ਨੇ ਦੇਖਿਆ ਹੈ ਕਿ ਜਦੋਂ ਭ੍ਰਿਸ਼ਟਾਚਾਰ ਕਰਨ ਵਾਲੀ ਇਕ ਪੀੜ੍ਹੀ ਨੂੰ ਉੱਚਿਤ ਸਜ਼ਾ ਨਹੀਂ ਮਿਲਦੀ ਹੈ ਤਾਂ ਦੂਜੀ ਪੀੜ੍ਹੀ ਹੋਰ ਵੱਧ ਤਾਕਤ ਨਾਲ ਭ੍ਰਿਸ਼ਟਾਚਾਰ ਕਰਦੀ ਹੈ।
ਉਨ੍ਹਾਂ ਕਿਹਾ,''ਉਸ ਨੂੰ ਦਿੱਸਦਾ ਹੈ ਕਿ ਜਦੋਂ ਘਰ 'ਚ ਹੀ ਕਰੋੜਾਂ ਰੁਪਏ ਕਾਲਾ ਧਨ ਕਮਾਉਣ ਵਾਲਿਆਂ ਦਾ ਕੁੱਝ ਨਹੀਂ ਹੋਇਆ ਜਾਂ ਥੋੜ੍ਹੀ ਜਿਹੀ ਸਜ਼ਾ ਪਾ ਕੇ ਛੁੱਟ ਗਏ ਤਾਂ ਉਸ ਦਾ ਹੌਂਸਲਾ ਹੋਰ ਵੱਧ ਜਾਂਦਾ ਹੈ। ਇਸ ਕਾਰਨ ਕਈ ਸੂਬਿਆਂ 'ਚ ਤਾਂ ਇਹ ਸਿਆਸੀ ਪਰੰਪਰਾ ਦਾ ਹਿੱਸਾ ਬਣ ਗਿਆ ਹੈ। ਪੀੜ੍ਹੀ ਦਰ ਪੀੜ੍ਹੀ ਚੱਲਣ ਵਾਲਾ ਭ੍ਰਿਸ਼ਟਾਚਾਰ, ਭ੍ਰਿਸ਼ਟਾਚਾਰ ਦਾ ਇਹ ਵੰਸ਼ਵਾਦ, ਦੇਸ਼ ਨੂੰ ਖੋਖਲ੍ਹਾ ਕਰ ਦਿੰਦਾ ਹੈ।''
ਭ੍ਰਿਸ਼ਟਾਚਾਰ ਨੂੰ ਦੇਸ਼ ਦੇ ਵਿਕਾਸ 'ਚ ਬਹੁਤ ਵੱਡੀ ਰੁਕਾਵਟ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਖੁਸ਼ਹਾਲ ਭਾਰਤ ਦੇ ਸਾਹਮਣੇ ਅਤੇ ਆਤਮਨਿਰਭਰ ਭਾਰਤ ਦੇ ਸਾਹਮਣੇ ਬਹੁਤ ਵੱਡੀ ਰੁਕਾਵਟ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਬਨਾਮ ਭ੍ਰਿਸ਼ਟਾਚਾਰ ਦੀ ਲੜਾਈ 'ਚ ਹਮੇਸ਼ਾ ਭਾਰਤ ਨੂੰ ਮਜ਼ਬੂਤ ਕਰਦੇ ਰਹਿਣ। ਉਨ੍ਹਾਂ ਕਿਹਾ,''ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦੇ ਰਹੋ। ਅਜਿਹਾ ਕਰ ਕੇ ਅਸੀਂ ਖੁਸ਼ਹਾਲ ਅਤੇ ਆਤਮਨਿਰਭਰ ਭਾਰਤ ਬਣਾ ਸਕਾਂਗੇ।'' ਉਨ੍ਹਾਂ ਕਿਹਾ ਕਿ ਹੁਣ ਡੀ.ਬੀ.ਟੀ.  ਰਾਹੀਂ ਗ਼ਰੀਬਾਂ ਨੂੰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ 100 ਫ਼ੀ ਸਦੀ ਮਿਲਦਾ ਹੈ। ਉਹ ਇਸ ਨੂੰ ਸਿੱਧੇ ਅਪਣੇ ਬੈਂਕ ਖਾਤਿਆਂ 'ਚ ਪ੍ਰਾਪਤ ਕਰਦੇ ਹਨ।
(ਪੀਟੀਆਈ)
ਡੀ.ਬੀ.ਟੀ. ਕਾਰਨ, ਗਲਤ ਹੱਥਾਂ 'ਚ ਜਾਣ ਤੋਂ ਇਕ ਲੱਖ 70 ਹਜ਼ਾਰ ਕਰੋੜ ਰੁਪਏ ਤੋਂ ਵਧ ਬਚਾਏ ਜਾ ਰਹੇ ਹਨ। ਅੱਜ ਅਸੀਂ ਕਹਿ ਸਕਦੇ ਹਾਂ ਕਿ ਦੇਸ਼ ਨੇ ਘਪਲਿਆਂ ਦੇ ਯੁੱਗ ਨੂੰ ਪਿੱਛੇ ਛੱਡ ਦਿਤਾ ਹੈ। ਉਨਾਂ ਕਿਹਾ ਕਿ ਅੱਜ ਨਾਗਰਿਕਾਂ ਦਾ ਸਰਕਾਰ 'ਤੇ ਭਰੋਸਾ ਵਧਿਆ ਹੈ। ਸਰਕਾਰ ਦੇ ਦਬਾਅ ਨੂੰ ਘੱਟ ਕਰਨ ਲਈ ਕਈ ਪੁਰਾਣੇ ਕਾਨੂੰਨਾਂ ਨੂੰ ਖ਼ਤਮ ਕਰ ਦਿਤਾ ਗਿਆ ਹੈ। ਨਾਗਰਿਕਾਂ ਦੇ ਜੀਵਨ ਨੂੰ ਸੌਖਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਰਿੰਦਰ ਮੋਦੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਨਾਲ ਲੜਨਾ ਕਿਸੇ ਇਕ ਏਜੰਸੀ ਦਾ ਕੰਮ ਨਹੀਂ ਹੈ ਸਗੋਂ ਇਹ ਸਮੂਹਕ ਜ਼ਿੰਮੇਵਾਰੀ ਹੈ। ਸਾਰੀਆਂ ਏਜੰਸੀਆਂ ਦਰਮਿਆਨ ਤਾਲਮੇਲ ਦੀ ਜ਼ਰੂਰਤ ਹੈ। ਤਾਲਮੇਲ ਅਤੇ ਸਹਿਯੋਗ ਦੀ ਭਾਵਨਾ ਸਮੇਂ ਦੀ ਜ਼ਰੂਰਤ ਹੈ।   (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement