ਔਰਤ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਡੀ.ਐਸ.ਪੀ. 'ਤੇ ਹੋਈ ਕਾਰਵਾਈ
Published : Oct 28, 2020, 7:05 am IST
Updated : Oct 28, 2020, 7:05 am IST
SHARE ARTICLE
image
image

ਔਰਤ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਡੀ.ਐਸ.ਪੀ. 'ਤੇ ਹੋਈ ਕਾਰਵਾਈ

ਡੀਐਸਪੀ ਗੁਰਸ਼ਰਨ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਕਰੀਬ ਸੱਤ ਮਹੀਨੇ ਪਹਿਲਾਂ ਪੰਜਾਬ ਪੁਲਿਸ ਦੇ ਇਕ ਏਐਸਆਈ, ਉਸ ਦੀ ਪਤਨੀ ਤੇ ਬੇਟੇ ਨੂੰ 121 ਗ੍ਰਾਮ ਚਿੱਟੇ ਨਾਲ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਸੀ। ਮਾਮਲੇ 'ਚ ਏਐਸਆਈ ਦੀ ਪਤਨੀ ਜ਼ਮਾਨਤ 'ਤੇ ਬਾਹਰ ਆ ਗਈ ਸੀ ਪਰ ਉਸ ਦਾ ਬੇਟਾ ਤੇ ਏਐਸਆਈ ਖੁਦ ਅਜੇ ਵੀ ਜੇਲ 'ਚ ਬੰਦ ਸਨ। ਪੀੜਤ ਮਹਿਲਾ ਪਿਛਲੇ ਸਮੇਂ ਤੋਂ ਡੀਐਸਪੀ ਗੁਰਸ਼ਰਨ ਸਿੰਘ ਨੂੰ ਅਪਣੇ ਪਤੀ ਤੇ ਬੇਟੇ ਨੂੰ ਜੇਲ ਤੋਂ ਬਾਹਰ ਕਢਵਾਉਣ ਲਈ ਅਪੀਲ ਕਰ ਰਹੀ ਸੀ। ਅਜਿਹੇ 'ਚ ਇਲਜ਼ਾਮ ਹਨ ਕਿ ਡੀਐਸਪੀ ਗੁਰਸ਼ਰਨ ਸਿੰਘ ਮਦਦ ਕਰਨ ਦੇ ਬਹਾਨੇ ਮਹਿਲਾ ਦਾ ਸਰੀਰਕ ਸੋਸ਼ਣ ਕਰ ਰਿਹਾ ਸੀ।

ਬਠਿੰਡਾ, 27 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਬਠਿੰਡਾ 'ਚ ਤਾਇਨਾਤ ਐਸ.ਟੀ.ਐਫ਼ ਦੇ ਡੀ.ਐਸ.ਪੀ ਗੁਰਸ਼ਰਨ ਸਿੰਘ ਨੂੰ ਮਹਿਲਾ ਦਾ ਸਰੀਰਕ ਸ਼ੋਸ਼ਣ ਕਰਨ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਪੁਲਿਸ ਨੇ ਡੀਐਸਪੀ ਨੂੰ ਬਠਿੰਡਾ ਦੇ ਨਿੱਜੀ ਹੋਟਲ ਦੇ ਕਮਰੇ ਤੋਂ ਹਿਰਾਸਤ ਵਿਚ ਲਿਆ ਹੈ। ਇਸ ਡੀਐਸਪੀ ਨੂੰ ਮਹਿਲਾ ਦੀ ਸ਼ਿਕਾਇਤ 'ਤੇ ਹਿਰਾਸਤ ਵਿਚ ਲੈ ਲਿਆ ਗਿਆ ਹੈ। ਦਰਅਸਲ ਡੀਐਸਪੀ ਤੋਂ ਦੁਖੀ ਹੋ ਕੇ ਪੀੜਤ ਮਹਿਲਾ ਨੇ ਸੀਨੀਅਰ ਪੁਲਿਸ ਅਧਿਕਾਰੀਆਂ ਤਕ ਮਾਮਲਾ ਪਹੁੰਚਾਇਆ।
ਮਹਿਲਾ ਦੇ ਮੁਤਾਬਕ ਸੋਮਵਾਰ ਨੂੰ ਵੀ ਡੀਐਸਪੀ ਗੁਰਸ਼ਰਨ ਸਿੰਘ ਨੇ ਹਨੂਮਾਨ ਚੌਕ ਕੋਲ ਸਥਿਤ ਹੋਟਲ 'ਚ ਮਹਿਲਾ ਨੂੰ ਬੁਲਾਇਆ ਸੀ ਪਰ ਮਹਿਲਾ ਨੇ ਇਸ ਦੀ ਜਾਣਕਾਰੀ ਪਹਿਲਾਂ ਹੀ ਪੁਲਿਸ ਅਧਿਕਾਰੀਆਂ ਨੂੰ ਦੇ ਦਿਤੀ ਸੀ।
ਪੁਲਿਸ ਟੀਮ ਥਾਣਾ ਸਿਵਿਲ ਲਾਈਨ ਨੇ ਟ੍ਰੈਪ ਲਾ ਕੇ ਹੋਟਲ 'ਚੋਂ ਡੀਐਸਪੀ ਨੂੰ ਫੜ ਲਿਆ।

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement