ਹੰਕਾਰੀ ਸਰਕਾਰ ਅਪਣੇ ਰਸਤੇ ਤੋਂ ਭਟਕੀ : ਸੋਨੀਆ ਗਾਂਧੀ
Published : Oct 28, 2020, 12:27 am IST
Updated : Oct 28, 2020, 12:27 am IST
SHARE ARTICLE
image
image

ਹੰਕਾਰੀ ਸਰਕਾਰ ਅਪਣੇ ਰਸਤੇ ਤੋਂ ਭਟਕੀ : ਸੋਨੀਆ ਗਾਂਧੀ

ਨਵੀਂ ਦਿੱਲੀ, 27 ਅਕਤੂਬਰ :  ਬਿਹਾਰ ਵਿਧਾਨ ਸਭਾ ਚੋਣ 'ਚ ਪਹਿਲੇ ਪੜਾਅ ਦੀਆਂ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸਣੇ ਕੇਂਦਰ ਸਰਕਾਰ 'ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਅੱਜ ਬਿਹਾਰ 'ਚ ਸੱਤਾ ਅਤੇ ਉਸ ਦੇ ਹੰਕਾਰ 'ਚ ਡੁੱਬੀ ਸਰਕਾਰ ਅਪਣੇ ਰਸਤੇ ਤੋਂ ਭਟਕ ਗਈ ਹੈ। ਨਾ ਉਨ੍ਹਾਂ ਦੀ ਕਰਨੀ ਚੰਗੀ ਹੈ, ਨਾ ਕਥਨੀ, ਕਿਸਾਨ ਅਤੇ ਨੌਜਵਾਨ ਅੱਜ ਨਿਰਾਸ਼ ਹਨ। ਅਰਥਵਿਵਸਥਾ ਦੀ ਨਾਜ਼ੁਕ ਸਥਿਤੀ ਨਾਜੂਕ ਬਣੀ ਹੋਈ ਹੈ।
ਉਨ੍ਹਾਂ ਕਿਹਾ ਕਿ ਬਿਹਾਰ ਦੀ ਜਨਤਾ ਦੀ ਆਵਾਜ਼ ਕਾਂਗਰਸ ਮਹਾਗਠਜੋੜ ਨਾਲ ਹੈ। ਇਕ ਨਵੇਂ ਬਿਹਾਰ ਦੇ ਨਿਰਮਾਣ ਲਈ ਬਿਹਾਰ ਦੀ ਜਨਤਾ ਤਿਆਰ ਹੈ। ਹੁਣ ਤਬਦੀਲੀ ਦੀ ਵਾਰੀ ਹੈ। ਬਿਹਾਰ ਦੀ ਚਨਤਾ ਤੋਂ ਮੇਰੀ ਅਪੀਲ ਹੈ ਕਿ ਉਹ ਮਹਾਗਠਜੋੜ ਦੇ ਉਮੀਦਵਾਰਾਂ ਨੂੰ ਵੋਟ ਦੇਣ ਅਤੇ ਨਵੇਂ ਬਿਹਾਰ ਦਾ ਨਿਰਮਾਣ ਕਰਨ।
ਜ਼ਿਕਰਯੋਗ ਹੈ ਕਿ ਬਿਹਾਰ ਵਿਧਾਨ ਸਭਾ ਚੋਣ ਦੇ ਪਹਿਲੇ ਪੜਾਅ ਦੇ ਅਧੀਨ ਜਿਨ੍ਹਾਂ 71 ਵਿਧਾਨ ਸਭਾ ਖੇਤਰਾਂ 'ਚ 28 ਅਕਤੂਬਰ ਨੂੰ ਵੋਟਿੰਗ ਹੋਣੀ ਹੈ, ਚੋਣ ਪ੍ਰਚਾਰ ਵੀ ਬੀਤੇ ਕਲ ਸਮਾਪਤ ਹੋ ਗਿਆ ਹੈ। (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement