ਕੁਰਸੀ ਬਚਾਉਣ ਲਈ ਟਕਸਾਲੀ ਅਕਾਲੀਆਂ ਦੇ ਘਰ ਜਾਣ ਵਾਲਾ ਸੁਖਬੀਰ ਕਦੇ ਬਰਗਾੜੀ ਤੇ ਔਰਬਿਟ ਬਸਾਂ ਥੱਲੇ...
Published : Oct 28, 2018, 11:30 pm IST
Updated : Oct 28, 2018, 11:30 pm IST
SHARE ARTICLE
Navjot Singh Sidhu
Navjot Singh Sidhu

ਕੁਰਸੀ ਬਚਾਉਣ ਲਈ ਟਕਸਾਲੀ ਅਕਾਲੀਆਂ ਦੇ ਘਰ ਜਾਣ ਵਾਲਾ ਸੁਖਬੀਰ ਕਦੇ ਬਰਗਾੜੀ ਤੇ ਔਰਬਿਟ ਬਸਾਂ ਥੱਲੇ ਆਇਆਂ ਦੇ ਕਿਉਂ ਨਹੀਂ ਗਿਆ? : ਸਿੱਧੂ

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿਂਘ ਬਾਦਲ ਵਲੋਂ ਹੁਣ ਰੁਸੇ ਟਕਸਾਲੀ ਅਕਾਲੀਆਂ ਨੂੰ ਉਨ੍ਹਾਂ ਦੇ ਘਰ ਜਾ ਕੇ ਮਨਾਉਣ ਨੂੰ ਨਿਰਾ ਡਰਾਮਾ ਕਰਾਰ ਦਿਤਾ ਹੈ। ਸਿੱਧੂ ਨੇ 'ਰੋਜ਼ਾਨਾ ਸਪੋਕਸਮੈਨ' ਨਾਲ ਫ਼ੋਨ 'ਤੇ ਗੱਲ ਕਰਦਿਆਂ ਕਿਹਾ ਕਿ ਅੱਜ ਅਪਣੀ ਕੁਰਸੀ ਬਚਾਉਣ ਲਈ ਟਕਸਾਲੀ ਅਕਾਲੀ ਆਗੂਆਂ ਦੇ ਘਰ ਜਾ ਰਹੇ ਸੁਖਬੀਰ ਹੁਣ ਤਕ ਕਦੇ ਬਰਗਾੜੀ ਜਾਂ ਉਨ੍ਹਾਂ ਦੀਆਂ ਔਰਬਿਟ ਬੱਸਾਂ ਥੱਲੇ ਆ ਕੇ ਮਰੇ ਲੋਕਾਂ ਦੇ ਘਰ ਕਿਉਂ ਨਹੀਂ ਗਏ? ਸਿੱਧੂ ਨੇ ਸੁਖਬੀਰ ਵਲੋਂ ਪਾਰਟੀ ਪ੍ਰਧਾਨਗੀ ਦਾ ਅਹੁਦਾ ਛੱਡਣ ਦੀ ਕੀਤੀ ਪੇਸ਼ਕਸ਼ ਨੂੰ ਵੀ ਨਿਰਾ ਡਰਾਮਾ ਕਰਾਰ ਦਿਤਾ।

ਸਿੱਧੂ ਨੇ ਕਿਹਾ ਕਿ ਬਾਦਲ ਪਰਵਾਰ ਕੁਰਸੀ ਨਾਲ ਇੰਨਾ ਮੋਹ ਕਰਦਾ ਹੈ ਕਿ ਉਹ ਸਰਪੰਚੀ ਜਿਹਾ ਅਹੁਦਾ ਛੱਡਣ ਤਕ ਦਾ ਵੀ ਦਮ ਨਹੀਂ ਰਖਦਾ। ਉਨ੍ਹਾਂ ਕਿਹਾ ਕਿ ਸੁਖਬੀਰ ਨੇ ਯੂਪੀ ਦੇ ਮੁਖ ਮੰਤਰੀ ਯੋਗੀ ਆਦਿਤਿਆ ਨਾਥ ਦੇ ਰਾਜ 'ਚ ਇਲਾਜ ਖੁਣੋਂ ਮਰੇ ਬੱਚਿਆਂ ਬਦਲੇ ਕਦੇ ਯੋਗੀ ਦਾ ਅਸਤੀਫ਼ਾ ਨਹੀਂ ਮੰਗਿਆ ਅਤੇ ਹੁਣ ਅਮ੍ਰਿਤਸਰ ਰੇਲ ਹਾਦਸੇ ਤੇ ਲਾਸ਼ਾਂ ਉਤੇ ਸਿਆਸਤ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਅਸਲੀ ਅਕਾਲੀ ਹੁਣ ਬਾਦਲਾਂ ਨੂੰ ਨਕਾਰ ਚੁਕੇ ਹਨ ਅਤੇ ਹੁਣ ਕਦੇ ਉਨ੍ਹਾਂ ਦੀ ਅਗਵਾਈ ਕਬੂਲ ਨਹੀਂ ਕਰਨਗੇ। ਸਿੱਧੂ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਵੀ ਲਾਸ਼ਾਂ ਉਤੇ ਹੋਛੀ ਸਿਆਸਤ ਤੋਂ ਬਾਜ਼ ਆਉਂਣ ਲਈ ਕਿਹਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement