ਹਿਮਾਂਸ਼ੀ ਖੁਰਾਣਾ ਕੋਰੋਨਾ ਪਾਜ਼ੇਟਿਵ, ਕਿਸਾਨਾਂ ਦੇ ਪ੍ਰਦਰਸ਼ਨ 'ਚ ਹੋਈ ਸੀ ਸ਼ਾਮਲ
Published : Sep 28, 2020, 2:24 am IST
Updated : Sep 28, 2020, 2:24 am IST
SHARE ARTICLE
image
image

ਹਿਮਾਂਸ਼ੀ ਖੁਰਾਣਾ ਕੋਰੋਨਾ ਪਾਜ਼ੇਟਿਵ, ਕਿਸਾਨਾਂ ਦੇ ਪ੍ਰਦਰਸ਼ਨ 'ਚ ਹੋਈ ਸੀ ਸ਼ਾਮਲ


ਮੁੰਬਈ, 27 ਸਤੰਬਰ : ਅਦਾਕਾਰਾ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਅਦਾਕਾਰਾ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸਾਰਿਆਂ ਨੂੰ ਦਿਤੀ ਹੈ। ਇਸ ਸਮੇਂ ਉਹਨਾਂ ਦਾ ਕੋਰੋਨਾ ਪਾਜ਼ੇਟਿਵ ਤੌਰ 'ਤੇ ਆਉਣਾ ਬਹੁਤ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਹਾਲ ਹੀ 'ਚ ਉਸਨੇ ਪੰਜਾਬ ਦੇ ਕਿਸਾਨਾਂ ਨਾਲ ਪ੍ਰਦਰਸ਼ਨ 'ਚ ਹਿੱਸਾ ਲਿਆ ਸੀ। ਹਿਮਾਂਸ਼ੀ ਵੀ ਭਾਰਤ ਬੰਦ ਦੇ ਤਹਿਤ ਪ੍ਰਦਰਸ਼ਨ 'ਚ ਸ਼ਾਮਲ ਸੀ। ਅਜਿਹੀ ਸਥਿਤੀ ਵਿਚ, ਕੋਰੋਨਾ ਦੀ ਚਪੇਟ 'ਚ ਆਉਣਾ ਉਨ੍ਹਾਂ ਸਾਰੇ ਲੋਕਾਂ ਲਈ ਖ਼ਤਰੇ ਵਿਚ ਹੈ ਜੋ ਉਸ ਪ੍ਰਦਰਸ਼ਨ ਵਿਚ ਸ਼ਾਮਲ ਸਨ।
ਹਿਮਾਂਸ਼ੀ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਪੋਸਟ ਵਿਚ, ਉਸਨੇ ਦਸਿਆ ਕਿ ਉਸ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ। ਉਸ ਨੇ ਲਿਖਿਆ ਕਿ, ''ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਕੋਰੋਨਾ ਹੋ ਗਿਆ ਹੈ। ਮੈਂ ਹਰ ਤਰਾਂ ਦੀਆਂ ਸਾਵਧਾਨੀਆਂ ਵਰਤੀਆਂ ਹਨ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਮੈਂ ਹਾਲ ਹੀ 'ਚ ਇਕ ਪ੍ਰਦਰਸ਼ਨ 'ਚ ਸ਼ਾਮਲ ਹੋਈ ਸੀ ਅਤੇ ਬਹੁਤ ਭੀੜ ਸੀ, ਇਸ ਲਈ ਮੈਂ ਸੋਚਿਆ ਕਿ ਸ਼ੂਟਿੰਗ ਤੇ ਜਾਣ ਤੋਂ ਪਹਿਲਾਂ ਮੈਨੂੰ ਅਪਣਾ ਟੈਸਟ ਕਰਵਾਉਣਾ ਚਾਹੀਦਾ ਹੈ। ਮੈਂ ਚਾਹੁੰਦੀ ਹਾਂ ਕਿ ਜਿਹੜਾ ਵੀ ਮੇਰੇ ਨਾਲ ਸੰਪਰਕ 'ਚ ਆਇਆ ਉਹ ਅਪਣਾ ਟੈਸਟ ਕਰਵਾ ਲਵੇ। ਜੋ ਕੋਈ ਇਸ ਸਮੇਂ ਪ੍ਰਦਰਸ਼ਨ ਕਰ ਰਿਹਾ ਹੈ, ਮੈਂ ਉਨ੍ਹਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਇਸ ਗੱਲ ਨੂੰ ਧਿਆਨ 'ਚ ਰੱਖਣ ਕਿ ਇਸ ਸਮੇਂ ਮਹਾਂਮਾਰੀ ਚੱਲ ਰਹੀ ਹੈ।
ਕਿਸਾਨਾਂ ਦੇ ਪ੍ਰਦਰਸ਼ਨਾਂ ਵਿਚ ਲਿਆ ਹਿੱਸਾ
ਹਿਮਾਂਸ਼ੀ ਨੇ ਪੰਜਾਬ ਦੇ ਕਿਸਾਨਾਂ ਨਾਲ ਕਿਸਾਨ ਬਿੱਲ ਵਿਰੁਧ ਪ੍ਰਦਰਸ਼ਨ ਕੀਤਾ ਸੀ। ਉਸ ਸਮੇਂ ਉਨ੍ਹਾਂ ਨੇ ਕਿਹਾ ਸੀ ਕਿ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਨਹੀਂ ਦਿਖਾਈ ਦੇ ਰਹੀ ਹੈ। ਉਸ ਦੇ ਸਾਥੀ ਅਸੀਮ ਨੇ ਵੀ ਉਸ ਦੀ ਜ਼ੋਰਦਾਰ ਤਾਰੀਫ਼ ਕੀਤੀ ਸੀ, ਪਰ ਹੁਣ ਉਸ ਦਾ ਕੋਰੋਨਾ ਪਾਜ਼ੇਟਿਵ ਉਸ ਪ੍ਰਦਰਸ਼ਨ ਤੋਂ ਬਾਅਦ ਆਉਣਾ ਸਾਰਿਆਂ ਲਈ ਚਿੰਤਾ ਦਾ ਕਾਰਨ ਬਣ ਗਿਆ ਹੈ। ਹੁਣ ਉਹ ਪ੍ਰਦਰਸ਼ਨ ਦੌਰਾਨ ਕਿੰਨੇ ਲੋਕਾਂ ਦੇ ਸੰਪਰਕ 'ਚ ਆਈ, ਇਹ ਜਾਣਨਾ ਅਪਣੇ ਆਪ 'ਚ ਇਕ ਵੱਡੀ ਚੁਣੌਤੀ ਸਾਬਿਤ ਹੋਣ ਵਾਲੀ ਹੈ। (ਪੀਟੀਆਈ)imageimage

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement