ਸੰਸਦ ਮੈਂਬਰ ਅਤੀਕ ਅਹਿਮਦ ਦੀਆਂ 25 ਕਰੋੜ ਦੀ ਜਾਇਦਾਦ ਕੁਰਕ
Published : Aug 28, 2020, 12:08 am IST
Updated : Aug 28, 2020, 12:08 am IST
SHARE ARTICLE
image
image

ਸੰਸਦ ਮੈਂਬਰ ਅਤੀਕ ਅਹਿਮਦ ਦੀਆਂ 25 ਕਰੋੜ ਦੀ ਜਾਇਦਾਦ ਕੁਰਕ

ਲਖਨਊ, 27 ਅਗੱਸਤ : ਮਾਫ਼ੀਆ ਸਰਗਨਾ ਅਤੇ ਸਾਬਕਾ ਬਾਹੁਬਲੀ ਸੰਸਦ ਮੈਂਬਰ ਅਤੀਕ ਅਹਿਮਦ ਦੀਆਂ 25 ਕਰੋੜ ਰੁਪਏ ਕੀਮਤ ਦੀਆਂ 5 ਜਾਇਦਾਦਾਂ ਨੂੰ ਪੁਲਿਸ ਨੇ ਕੁਰਕ ਕਰ ਲਿਆ। ਪੁਲਿਸ ਸੂਤਰਾਂ ਨੇ ਦਸਿਆ ਕਿ ਪ੍ਰਯਾਗਰਾਜ ਦੇ ਕੈਂਟ ਖੇਤਰ 'ਚ ਗੈਂਗਸਟਰ ਦੇ ਮੁਕੱਦਮੇ ਨੂੰ ਲੈ ਕੇ ਪੁਲਿਸ ਨੇ ਬੁੱਧਵਾਰ ਸ਼ਾਮ ਅਪਰਾਧਕ ਵਾਰਦਾਤਾਂ ਤੋਂ ਇਕੱਠੀ ਕੀਤੀ ਗਈ ਜਾਇਦਾਦ ਨੂੰ ਸੀਲ ਕਰ ਦਿਤਾ। ਅਤੀਕ ਦੇ 2 ਮਕਾਨ ਖੁਲਦਾਬਾਦ ਖੇਤਰ ਦੇ ਚਕੀਆ ਮੁਹੱਲੇ 'ਚ ਹਨ, ਜਿਸ ਦੀ ਕੀਮਤ ਢਾਈ ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਧੂਮਨਗੰਜ ਦੇ ਸਭਾਸਦ ਨਗਰ ਅਤੇ ਕਾਲਿੰਦੀਪੁਰਮ ਸਥਿਤ ਢਾਈ ਕਰੋੜ ਰੁਪਏ ਦੇ 2 ਮਕਾਨ, ਸਿਵਲ ਲਾਈਨ ਐਮ.ਜੀ. ਮਾਰਗ ਸਥਿਤ 20 ਕਰੋੜ ਰੁਪਏ ਦੇ ਇਕ ਮਕਾਨ ਨੂੰ ਪੁਲਿਸ ਨੇ ਸੀਲ ਕਰ ਦਿਤਾ। ਉਨ੍ਹਾਂ ਦਸਿਆ ਕਿ ਅਤੀਕ ਵਿਰੁਧ ਕਾਰਵਾਈ ਕਰਨ ਲਈ ਸੀਨੀਅਰ ਪੁਲਿਸ ਸੁਪਰਡੈਂਟ ਵਲੋਂ ਭੇਜੀ ਗਈ ਰਿਪੋਰਟ 'ਤੇ 13 ਅਗੱਸਤ ਨੂੰ ਜ਼ਿਲ੍ਹਾ ਅਧਿਕਾਰੀ ਭਾਨੂੰ ਚੰਦਰ ਗੋਸਵਾਮੀ ਨੇ ਉਤਰ ਪ੍ਰਦੇਸ਼ ਗਰੋਹ ਬੰਦ ਅਤੇ ਸਮਾਜ ਵਿਰੋਧੀ ਗਤੀਵਿਧੀ ਰੋਕਥਾਮ ਐਕਟ ਦੇ ਅਧੀਨ ਗ਼ੈਰ-ਕਾਨੂੰਨੀ ਰੂਪ ਨਾਲ ਇਕੱimageimageਠੀਆਂ ਕੀਤੀਆਂ ਗਈਆਂ ਕੁੱਲ 7 ਜਾਇਦਾਦਾਂ ਨੂੰ ਕੁਰਕ ਕਰਨ ਦਾ ਆਦੇਸ਼ ਦਿਤਾ ਸੀ।  (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement