ਬਿ੍ਰਟੇਨ ’ਚ 10 ਸਾਲਾ ਲੜਕੀ ਨੇ ਦਿਤਾ ਬੱਚੀ ਨੂੰ ਜਨਮ
Published : Jun 28, 2021, 12:40 am IST
Updated : Jun 28, 2021, 12:40 am IST
SHARE ARTICLE
image
image

ਬਿ੍ਰਟੇਨ ’ਚ 10 ਸਾਲਾ ਲੜਕੀ ਨੇ ਦਿਤਾ ਬੱਚੀ ਨੂੰ ਜਨਮ

ਬਿ੍ਰਟੇਨ, 27 ਜੂਨ : ਬ੍ਰਿਟੇਨ ’ਚੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਬਿ੍ਰਟੇਨ ਵਿਚ 11 ਸਾਲਾਂ ਦੀ ਲੜਕੀ ਇਕ ਬੱਚੇ ਦੀ ਮਾਂ ਬਣ ਗਈ ਹੈ। ਇਹ ਸੁਣ ਕੇ ਤੁਸੀਂ ਜ਼ਰੂਰ ਅਜੀਬ ਮਹਿਸੂਸ ਕੀਤਾ ਹੋਵੇਗਾ ਪਰ ਇਹ ਬਿਲਕੁਲ ਸੱਚ ਹੈ। ਖ਼ਬਰਾਂ ਅਨੁਸਾਰ ਲੜਕੀ 10 ਸਾਲ ਦੀ ਉਮਰ ਵਿਚ ਗਰਭਵਤੀ ਹੋ ਗਈ ਸੀ। ਬੱਚੀ ਨੇ ਗਰਭਵਤੀ ਹੋਣ ਤੋਂ 30 ਹਫ਼ਤਿਆਂ ਤੋਂ ਵੱਧ ਸਮੇਂ ਬਾਅਦ ਇਕ ਬੱਚੀ ਨੂੰ ਜਨਮ ਦਿਤਾ। 11 ਸਾਲਾਂ ਦੀ ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ। ਹੈਰਾਨੀ ਦੀ ਗੱਲ ਹੈ ਕਿ ਲੜਕੀ ਦੇ ਪ੍ਰਵਾਰਕ ਮੈਂਬਰਾਂ ਨੂੰ ਉਸ ਦੀ ਗਰਭ ਅਵਸਥਾ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਉਨ੍ਹਾਂ ਨੂੰ ਉਦੋਂ ਪਤਾ ਚਲਿਆ ਜਦੋਂ ਲੜਕੀ ਨੇ ਇਕ ਬੱਚੇ ਨੂੰ ਜਨਮ ਦਿਤਾ। ਹੁਣ ਉਥੇ ਸਮਾਜਕ ਸੰਗਠਨ ਅਤੇ ਸੇਵਾ ਪ੍ਰੀਸ਼ਦ ਦੇ ਮੁਖੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਬਿ੍ਰਟੇਨ ਵਿਚ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਜਿਸ ਕਾਰਨ ਉਥੇ ਦੀ ਸਰਕਾਰ ਵੀ ਪ੍ਰੇਸ਼ਾਨ ਹੈ। ਲੋਕਾਂ ਨੇ ਇਸ ਨੂੰ ਬਹੁਤ ਚਿੰਤਾਜਨਕ ਸਥਿਤੀ ਦਸਿਆ ਹੈ।        (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement