ਕੈਪਟਨ ਸਰਕਾਰ ਜਨਤਾ ਦੀਆਂ ਉਮੀਦਾਂ 'ਤੇ ਖਰੀ ਨਹੀਂ ਉਤਰੀ : ਗੁਪਤਾ, ਚੌਹਾਨ
Published : Jun 28, 2018, 11:45 am IST
Updated : Jun 28, 2018, 11:45 am IST
SHARE ARTICLE
Vikram Singh Chauhan and others during the conversation
Vikram Singh Chauhan and others during the conversation

ਕੈਪਟਨ ਅਮਰਿੰਦਰ ਸਿਂੰਘ ਦੀ ਸਰਕਾਰ ਸੂਬੇ ਦੀ ਜਨਤਾ ਦੀਆ ਉਮੀਦਾਂ ਤੇ ਖਰੀ ਨਹੀ ਉਤਰੀ ਅਤੇ ਲੋਕ ਹੁਣ ਅਕਾਲੀ ਭਾਜਪਾ ਨੂੰ ਮੁੜ ਯਾਦ ਕਰ ਰਹੇ..........

ਭਾਦਸੋਂ : ਕੈਪਟਨ ਅਮਰਿੰਦਰ ਸਿਂੰਘ ਦੀ ਸਰਕਾਰ ਸੂਬੇ ਦੀ ਜਨਤਾ ਦੀਆ ਉਮੀਦਾਂ ਤੇ ਖਰੀ ਨਹੀ ਉਤਰੀ ਅਤੇ ਲੋਕ ਹੁਣ ਅਕਾਲੀ ਭਾਜਪਾ ਨੂੰ ਮੁੜ ਯਾਦ ਕਰ ਰਹੇ ਹਨ, ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਭਾਜਪਾ ਦੇ ਸ਼ਹਿਰੀ ਪ੍ਰਧਾਨ ਰਮੇਸ ਕੁਮਾਰ ਗੁਪਤਾ ਅਤੇ ਜੋਨ ਪ੍ਰਧਾਨ ਵਿਕਰਮ ਸਿੰਘ ਚੌਹਾਨ ਨੇ ਗੱਲਬਾਤ ਕਰਦਿਆਂ ਕੀਤਾ। ਉਨਾ ਕਿਹਾ ਕਿ ਵਿਕਾਸ ਦੇ ਨਾ ਤੇ ਲਾਰੇ ਲਾਉਣ ਵਾਲੀ ਕੈਪਟਨ ਸਰਕਾਰ ਲੋਕਾਂ ਦੇ ਮਨਾਂ ਚੋ ਉਤਰ ਚੁੱਕੀ ਹੈ।

ਉਨ੍ਹਾਂ ਕਿਹਾ ਕਿ ਸੂਬੇ ਵਿਚ ਬੇਰੁਜਗਾਰੀ, ਭ੍ਰਿਸ਼ਟਾਚਾਰ, ਨਸ਼ਾਖੋਰੀ ਦਾ ਬੋਲਬਾਲਾ ਹੈ ਅਤੇ ਕਾਂਗਰਸ ਇਸਨੂੰ ਰੋਕਣ ਵਿਚ ਅਸਮਰਥ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਅਕਾਲੀ ਭਾਜਪਾ ਦੇ ਉਮੀਦਵਾਰ ਜਿਤਣਗੇ ਅਤੇ ਕਾਂਗਰਸ ਨੂੰ ਮੂੰਹ ਦੀ ਖਾਣੀ ਪਵੇਗੀ। ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਸੰਜੀਵ ਸੂਦ, ਕੋਂਸਲਰ ਸਤਨਾਮ ਸੰਧੂ, ਕੋਂਸਲਰ ਮੱਖਣ ਸਿੰਘ ਚੌਹਾਨ, ਕੋਂਸਲਰ ਬੱਲਾ ਰਾਮ, ਜਥੇਦਾਰ ਮੇਜਰ ਸਿੰਘ ਭੜੀ, ਚੇਤਨ ਸਰਮਾ  ਵੀ ਹਾਜ਼ਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement