ਬਰੌਗਾ 'ਚ ਮਲੇਰੀਆ ਵਿਰੁਧ ਲਾਇਆ ਜਾਗਰੂਰਤਾ ਕੈਂਪ
Published : Jun 28, 2018, 11:25 am IST
Updated : Jun 28, 2018, 11:25 am IST
SHARE ARTICLE
Dr. Harveer Singh During Awareness Camp Against Malaria
Dr. Harveer Singh During Awareness Camp Against Malaria

ਸਿਵਲ ਸਰਜਨ ਫਤਿਹਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਪ੍ਰੋਗਰਾਮ ਅਫ਼ਸਰ ਡਾ ਹਰਵੀਰ ਸਿੰਘ ਅਤੇ ਸੀਨੀਅਰ ਮੈਡੀਕਲ ਅਫਸ਼ਰ.......

ਅਮਲੋਹ : ਸਿਵਲ ਸਰਜਨ ਫਤਿਹਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਪ੍ਰੋਗਰਾਮ ਅਫ਼ਸਰ ਡਾ ਹਰਵੀਰ ਸਿੰਘ ਅਤੇ ਸੀਨੀਅਰ ਮੈਡੀਕਲ ਅਫਸ਼ਰ ਪੀ. ਐਚ.ਸੀ. ਚਨਾਰਥਲ ਕਲਾਂ ਡਾ. ਰਮਿੰਦਰ ਕੌਰ ਦੀ ਅਗਵਾਈ ਵਿੱਚ ਸਬ-ਸੈਂਟਰ ਪਿੰਡ ਬਰੌਗਾ ਵਿਖੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਐਂਟੀ ਮਲੇਰੀਆ ਜਾਗਰੂਰਤਾ ਕੈਂਪ ਲਗਾਇਆ ਗਿਆ। ਇਸ ਦੌਰਾਨ ਜਸਵਿੰਦਰ ਸਿੰਘ ਮਲਟੀਪਰਪਜ ਹੈਲੇਥ ਵਰਕਰ 'ਮੇਲ' ਅਤੇ ਸਿੰਦਰ ਕੌਰ ਮਲਟੀਪਰਪਜ ਹੈਲਥ ਵਰਕਰ 'ਫੀਮੇਲ' ਦੁਆਰਾ ਲੋਕਾਂ ਨੂੰ ਦੱਸਿਆ ਗਿਆ ਕਿ ਮਲੇਰੀਆ ਬੁਖਾਰ ਇੱਕ ਖਾਸ ਕਿਸਮ ਦੇ ਮੱਛਰ ਫੀਮੇਲ ਐਨਾਫਲੀਜ ਦੇ ਕੱਟਣ ਨਾਲ ਹੁੰਦਾ ਹੈ। ਇਹ ਮੱਛਰ ਗੰਦੇ ਪਾਣੀ ਤੋ ਪੈਦਾ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦੀ ਰੋਕਥਾਪ ਲਈ ਖੜ੍ਹੇ ਪਾਣੀ ਦੀ ਸਫਾਈ ਕਰੋ, ਪਾਣੀ ਵਾਲੀਆਂ ਟੈਂਕੀਆਂ ਚੱਕ ਕੇ ਰੱਖੋ, ਕੂਲਰ ਅਤੇ ਫਰਿਜ ਦੀਆਂ ਪਿਛਲੀਆਂ ਟਰੇਆਂ ਨੂੰ ਹਫਤੇ ਵਿੱਚ ਇੱਕ ਵਾਰੀ ਜਰੂਰ ਸ਼ਾਫ ਕਰੋ, ਜੇਕਰ ਕਿਸੇ ਨੂੰ ਵੀ ਬੁਕਾਰ ਹੋਵੇ, ਕਾਂਬਾ ਲੱਗੇ, ਉਲਟੀਆਂ ਆਉਣ, ਤੇਜ ਸਿਰਦਰਦ ਹੋਵੇ ਬੁਖਾਰ ਉਤਰਨ ਤੋਂ ਬਾਅਦ ਪਸ਼ੀਨਾ ਆਵੇ ਤਾਂ ਇਹ ਮਲੇਰੀਆ ਬੁਖਾਰ ਹੋ ਸਕਦਾ ਹੈ। ਇਸ ਕਰਕੇ ਨੇੜੇ ਦੇ ਸਿਹਤ ਕੇਂਦਰ ਜਾ ਕੇ ਖੂਨ ਦੀ ਜਾਂਚ ਕਰਵਾਓ ਇਸਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ। ਕੈਂਪ ਵਿੱਚ ਮੈਨਾ ਆਸ ਵਰਕਰ, ਮਨਜੀਤ ਕੌਰ ਆਸਾ ਵਰਕਰ ਤੇ ਪਿੰਡ ਵਾਸ਼ੀ ਹਾਜਰ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement