ਪੰਜਾਬ ਦੇ ਮੰਦਰਾਂ, ਰੇਲਵੇ ਸਟੇਸ਼ਨਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਅਕਾਲੀ ਦਲ ਦੇ ਵੱਡੇ ਨੇਤਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ
Published : Apr 28, 2022, 6:54 am IST
Updated : Apr 28, 2022, 6:54 am IST
SHARE ARTICLE
image
image

ਪੰਜਾਬ ਦੇ ਮੰਦਰਾਂ, ਰੇਲਵੇ ਸਟੇਸ਼ਨਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਅਕਾਲੀ ਦਲ ਦੇ ਵੱਡੇ ਨੇਤਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ


ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਦਿਤੀ ਧਮਕੀ

ਸੁਲਤਾਨਪੁਰ ਲੋਧੀ, 27 ਅਪ੍ਰੈਲ (ਮੋਮੀ): ਪੰਜਾਬ ਦੇ ਮੰਦਰਾਂ, ਰੇਲਵੇ ਸਟੇਸ਼ਨਾਂ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਰੇਲ ਮਹਾਂ ਪ੍ਰਬੰਧਕ ਤੇ ਅਕਾਲੀ ਆਗੂ ਨੂੰ  ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ |
ਇਹ ਚਿੱਠੀ ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਵਲੋਂ ਪੰਜਾਬ ਨੂੰ  ਦਹਿਲਾਉਣ ਦੀ ਸਾਜ਼ਸ਼ ਤਹਿਤ ਭੇਜੀ ਗਈ ਹੈ ਜਿਸ ਵਿਚ ਮੁੱਖ ਮੰਤਰੀ, ਰਾਜਪਾਲ ਤੇ ਹੋਰ ਉੱਚ ਅਧਿਕਾਰੀਆਂ ਅਤੇ ਰੇਲਵੇ ਸਟੇਸ਼ਨਾਂ ਨੂੰ  ਬੰਬ ਨਾਲ ਉਡਾਉਣ ਦੀ ਧਮਕੀ ਦਿਤੀ ਗਈ | ਇਸ ਤਹਿਤ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਤੇ ਕੋਈ ਅਣਪਛਾਤਾ ਵਿਅਕਤੀ ਇਕ ਚਿੱਠੀ ਫੜਾ ਕੇ ਗਿਆ | ਰੇਲਵੇ ਸਟੇਸ਼ਨ ਮਾਸਟਰ ਰਾਜਬੀਰ ਸਿੰਘ ਟਾਈਗਰ ਨੇ ਦਸਿਆ ਕਿ 19224 ਜੰਮੂ ਤਵੀ ਰੇਲਗੱਡੀ ਜਦੋਂ ਆਈ ਉਸ ਸਮੇਂ ਕੋਈ ਵਿਅਕਤੀ ਇਹ ਚਿੱਠੀ ਦੇ ਕੇ ਗਿਆ ਹੈ | ਜਦੋਂ ਰੇਲ ਗੱਡੀ ਜਾਣ ਤੋਂ ਬਾਅਦ ਇਹ ਚਿੱਠੀ ਦੇਖੀ ਤਾਂ ਮੈਂ ਹੈਰਾਨ ਹੋ ਗਿਆ ਤੇ ਤੁਰਤ ਹੀ ਅਪਣੇ ਹਾਇਰ ਆਫ਼ਿਸਰ ਨੂੰ  ਇਸ ਬਾਰੇ ਜਾਣਕਾਰੀ ਦਿਤੀ | ਇਹ ਚਿੱਠੀ ਹਿੰਦੀ ਅਤੇ ਉਰਦੂ ਵਿਚ ਲਿਖੀ ਹੋਈ ਹੈ ਜਿਸ ਵਿਚ ਅਤਿਵਾਦੀ ਸੰਗਠਨ ਵਲੋਂ ਸੁਲਤਾਨਪੁਰ ਲੋਧੀ ਸਟੇਸ਼ਨ ਨੂੰ  ਉਡਾਉਣ ਦੇ ਨਾਲ-ਨਾਲ ਹੋਰਾਂ ਨੂੰ  ਬੰਬ ਨਾਲ ਉਡਾਉਂਣ ਬਾਰੇ ਲਿਖਿਆ ਸੀ |
ਉਨ੍ਹਾਂ ਦਸਿਆ ਕਿ ਚਿੱਠੀ ਵਿਚ ਲਿਖਿਆ ਸੀ ਕਿ 'ਹਮ ਆਤੰਕਵਾਦੀ ਜਿਹਾਦੀਉਂ ਕੀ ਮੌਤ ਕਾ ਬਦਲਾ ਲੈਂਗੇ, ਹਮ 21 ਮਈ ਤਕ ਸੁਲਤਾਨਪੁਰ ਲੋਧੀ, ਲੋਹੀਆਂ ਖ਼ਾਸ, ਫ਼ਿਰੋਜ਼ਪੁਰ, ਤਰਨਤਾਰਨ, ਜਲੰਧਰ ਜੈਸੇ ਬੜੇ-ਬੜੇ ਸਟੇਸ਼ਨੋ ਕੋ ਉਡਾ ਦੇਂਗੇ |'' ਉਸ ਤੋਂ ਬਾਅਦ ਇੰਨਾ ਹੀ ਨਹੀਂ ਚਿੱਠੀ ਦੇ ਹੇਠਾਂ ਇਹ ਵੀ ਲਿਖਿਆ ਸੀ ਕਿ 'ਹਮ ਪੰਜਾਬ ਕੇ ਪਟਿਆਲਾ ਕੇ ਕਾਲੀ ਮਾਤਾ ਮੰਦਰ, ਦੇਵੀ ਤਲਾਬ ਮੰਦਰ ਧਾਰਮਕ ਸਥਾਨਾਂ ਨੂੰ  ਉਡਾਵਾਂਗੇ' ਤੇ ਫਿਰ ਹੋਰ ਲਿਖਿਆ ਕਿ 'ਪੰਜਾਬ ਦੇ ਸੀ.ਐਮ. ਭਗਵੰਤ ਮਾਨ, ਰਾਜਪਾਲ, ਰੇਲ ਦੇ ਮਹਾਂ ਪ੍ਰਬੰਧਕ ਮੈਡਮ ਸੀਮਾ ਸ਼ਰਮਾ ਉਨਕੋ ਵੀ ਹਮ ਮੌਤ ਕੇ ਘਾਟ ਉਤਾਰ ਦੇਂਗੇ |' ਇਹ ਚਿੱਠੀ ਸਾਨੂੰ ਬਕਾਇਦਾ ਕਾਉਂਟਰ 'ਤੇ ਮਿਲੀ ਤੇ ਇਹ 2:10 ਵਜੇ ਦੇ ਕਰੀਬ ਦੀ ਇਹ ਘਟਨਾ ਹੈ ਜਿਸ ਤੋਂ ਬਾਅਦ ਮੇਰੇ ਵਲੋਂ ਤੁਰਤ ਹੀ ਇਸ ਚਿੱਠੀ ਬਾਰੇ ਜੀ.ਆਰ.ਪੀ., ਆਰ.ਪੀ.ਐਫ਼. ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ  ਇਸ ਦੀ ਜਾਣਕਾਰੀ ਦੇ ਦਿਤੀ ਗਈ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement