117 ਸੀਟਾਂ 'ਤੇ ਚੋਣ ਲੜ ਕੇ ਪੰਜਾਬ 'ਚ ਨਿਰੋਲ ਭਾਜਪਾ ਸਰਕਾਰ ਬਣੇਗੀ : ਅਵਿਨਾਸ਼ ਰਾਏ ਖੰਨਾ 
Published : Mar 28, 2021, 1:58 am IST
Updated : Mar 28, 2021, 1:58 am IST
SHARE ARTICLE
image
image

117 ਸੀਟਾਂ 'ਤੇ ਚੋਣ ਲੜ ਕੇ ਪੰਜਾਬ 'ਚ ਨਿਰੋਲ ਭਾਜਪਾ ਸਰਕਾਰ ਬਣੇਗੀ : ਅਵਿਨਾਸ਼ ਰਾਏ ਖੰਨਾ 


ਕਿਸਾਨ ਨੂੰ  ਚੈੱਕ ਰਾਹੀ ਸਿੱਧੀ ਅਦਾਇਗੀ ਕਰਨ ਲਈ ਸਿਸਟਮ ਬਣੇਗਾ

ਅੰਮਿ੍ਤਸਰ, 27 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਭਾਜਪਾ 117 ਸੀਟਾਂ ਤੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਖੜੇ ਕਰ ਕੇ ਨਿਰੋਲ ਭਾਜਪਾ ਸਰਕਾਰ ਬਣਾਈ ਜਾਵੇਗੀ | ਇਹ ਦਾਅਵਾ ਤੇ ਪ੍ਰਗਟਾਵਾ ਸੀਨੀਅਰ ਭਾਜਪਾ ਨੇਤਾ ਅਨਿਵਾਸ਼ ਰਾਏ ਖੰਨਾ ਸਾਬਕਾ ਪ੍ਰਧਾਨ ਨੇ ਪੱਤਰਕਾਰ ਸੰਮੇਲਨ ਵਿਚ ਗੱਲਬਾਤ ਦੌਰਾਨ ਹਰਸਿਮਰਤ ਕੌਰ ਬਾਦਲ 'ਤੇ ਦੋਸ਼ ਲਾਇਆ ਕਿ ਉਸ ਨੂੰ  ਖੇਤੀ ਕਾਨੂੰਨਾਂ ਸਬੰਧੀ ਕੇਂਦਰੀ ਕੈਬਨਿਟ ਵਿਚ ਵਿਰੋਧਤਾ ਕਰਨੀ ਚਾਹੀਦੀ ਸੀ ਪਰ ਸ਼੍ਰੋਮਣੀ ਅਕਾਲੀ ਦਲ ਨੇ ਉਸ ਸਮੇਂ ਹਮਾਇਤ ਕਰਨ ਬਾਅਦ ਮੌਕਾਪ੍ਰਸਤੀ ਦਾ ਲਾਹਾ ਲੈਂਦਿਆਂ ਹੁਣ ਵਿਰੋਧਤਾ ਕਰਨੀ ਸ਼ੁਰੂ ਕਰ ਦਿਤੀ ਹੈ | 
ਖੰਨਾ ਮੁਤਾਬਕ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸਮੂਹ ਕਿਸਾਨ ਸੰਗਠਨਾਂ ਨੂੰ  ਚਿੱਠੀ ਲਿਖੀ ਹੈ ਕਿ ਐਮ ਐਸ ਪੀ ਖ਼ਤਮ ਕਰਨ ਦਾ ਕੋਈ ਇਰਾਦਾ ਨਹੀਂ | ਖੰਨਾ ਨੇ ਦਾਅਵਾ ਕੀਤਾ ਕਿ ਕਿਸਾਨਾਂ ਨਾਲ ਮੁੜ ਗੱਲਬਾਤ ਕਰਨ ਲਈ ਸਰਕਾਰ ਤਿਆਰ ਹੈ | ਉਨ੍ਹਾਂ ਮੰਨਿਆਂ ਕਿ ਕਿਸਾਨਾਂ ਨੂੰ  ਸੰਤੁਸ਼ਟ ਕੀਤੇ ਬਿਨਾਂ ਦੇਸ਼ ਨਹੀਂ ਚਲ ਸਕਦਾ | ਖੰਨਾ ਮੁਤਾਬਕ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸਮੂਹ ਕਿਸਾਨ ਸੰਗਠਨਾਂ ਨੂੰ  ਚਿੱਠੀ ਲਿਖੀ ਹੈ ਕਿ ਐਮ ਐਸ ਪੀ ਖ਼ਤਮ ਕਰਨ ਦਾ ਕੋਈ ਇਰਾਦਾ ਨਹੀਂ | ਖੰਨਾ ਨੇ ਦਾਅਵਾ ਕੀਤਾ ਕਿ ਕਿਸਾਨਾਂ ਨਾਲ ਮੁੜ ਗੱਲਬਾਤ ਕਰਨ ਲਈ ਸਰਕਾਰ ਤਿਆਰ ਹੈ | ਉਨ੍ਹਾਂ ਮੰਨਿਆਂ ਕਿ ਕਿਸਾਨ ਨੂੰ  ਸੰਤੁਸ਼ਟ ਕੀਤੇ ਬਿਨਾਂ ਦੇਸ਼ ਨਹੀਂ ਚਲ ਸਕਦਾ | 
ਕਿਸਾਨਾਂ ਨੂੰ  ਸਿੱਧੀ ਅਦਾਇਗੀ ਚੈੱਕ ਰਾਹੀਂ ਕਰਨ ਸਬੰਧੀ ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਸਬੰਧੀ, ਇਕ ਸਿਸਟਮ ਬਣਾਇਆ ਜਾਵੇਗਾ | ਪੰਜਾਬ ਸਰਕਾਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਰਾਬ ਮਾਫ਼ੀਆ ਭਾਰੂ ਹੈ , ਕਿਸਾਨਾਂ ਦੇ ਹਿਤਾਂ ਲਈ ਸਰਕਾਰ ਨੇ ਕੁੱਝ ਨਹੀਂ ਕੀਤਾ ਸਗੋਂ ਅੰਨਦਾਤੇ ਨਾਲ ਧੋਖਾ ਕੀਤਾ ਹੈ | 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement