ਭਾਰਤ ਤੇ ਫ਼ਰਾਂਸ ਦੇ ਸਬੰਧਾਂ ਨੂੰ ਅਗਲੇ ਪੱਧਰ ’ਤੇ ਲਿਜਾਣ ਦਾ ਸਹੀ ਸਮਾਂ ਆ ਗਿਐ : ਵਿਦੇਸ਼ ਮੰਤਰੀ
Published : Jan 28, 2022, 12:11 am IST
Updated : Jan 28, 2022, 12:11 am IST
SHARE ARTICLE
image
image

ਭਾਰਤ ਤੇ ਫ਼ਰਾਂਸ ਦੇ ਸਬੰਧਾਂ ਨੂੰ ਅਗਲੇ ਪੱਧਰ ’ਤੇ ਲਿਜਾਣ ਦਾ ਸਹੀ ਸਮਾਂ ਆ ਗਿਐ : ਵਿਦੇਸ਼ ਮੰਤਰੀ

ਨਵੀਂ ਦਿੱਲੀ, 27 ਜਨਵਰੀ : ਫ਼ਰਾਂਸ ਅਤੇ ਭਾਰਤ ਦੇ ਵਿਦੇਸ਼ ਮੰਤਰੀਆਂ ਵਿਚਕਾਰ ਅੱਜ ‘ਦਿ ਫ੍ਰੈਂਚ ਪ੍ਰੈਜੀਡੈਂਸੀ: ਈਯੂ-ਇੰਡੀਆ ਪਾਰਟਨਰਸ਼ਿਪ ਇਨ ਦਾ ਇੰਡੋ ਪੈਸੀਫ਼ਿਕ’ ਵਿਸ਼ੇ ’ਤੇ ਇਕ ਆਨਲਾਈਨ ਈਵੈਂਟ ਕੀਤਾ ਗਿਆ। ਇਸ ਸਮਾਗਮ ਵਿਚ ਫ਼ਰਾਂਸ ਦੇ ਵਿਦੇਸ਼ ਮੰਤਰੀ ਜੀਨ-ਯਵੇਸ ਲੇ ਡ੍ਰੀਅਨ ਨੇ ਦਸਿਆ ਕਿ ਯੂਰਪੀਅਨ ਯੂਨੀਅਨ ਅਤੇ ਇੰਡੋ-ਪੈਸੀਫ਼ਿਕ (ਪੈਰਿਸ ਫੋਰਮ) ਵਿਚਕਾਰ ਸਬੰਧਾਂ ਬਾਰੇ ਇਕ ਪ੍ਰੋਗਰਾਮ 22 ਫ਼ਰਵਰੀ ਨੂੰ ਫ਼ਰਾਂਸ ਦੀ ਯੂਰਪੀ ਯੂਨੀਅਨ ਦੀ ਪ੍ਰਧਾਨਗੀ ਹੇਠ ਆਯੋਜਤ ਕੀਤਾ ਜਾਵੇਗਾ। 
ਇਸ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ ਨੇ ਕਿਹਾ, ‘ਕਲ (26 ਜਨਵਰੀ) ਅਸੀਂ ਗਣਤੰਤਰ ਦਿਵਸ ਪਰੇਡ ਦੀ ਸਮਾਪਤੀ ’ਤੇ ਫ਼ਰਾਂਸੀਸੀ ਜਹਾਜ਼ (ਰਾਫ਼ੇਲ) ਨੂੰ ਉਡਾਣ ਭਰਦੇ ਦੇਖਿਆ। ਮੈਂ ਇਸ ਦਾ ਜ਼ਿਕਰ ਇਸ ਲਈ ਕਰ ਰਿਹਾ ਹਾਂ ਕਿਉਂਕਿ ਇਹ ਭਾਰਤ ਅਤੇ ਫ਼ਰਾਂਸ ਦਰਮਿਆਨ ਰਣਨੀਤਕ ਦੀ ਪ੍ਰਤੱਖ ਉਦਾਹਰਣ ਹੈ।
ਵਿਦੇਸ਼ ਮੰਤਰੀ ਐਸ ਜੈਸੰਕਰ ਨੇ ਵੀਰਵਾਰ ਨੂੰ ਭਾਰਤ ਅਤੇ ਫ਼ਰਾਂਸ ਦਰਮਿਆਨ ਮਜ਼ਬੂਤ ਰਣਨੀਤਕ ਭਾਈਵਾਲੀ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਕੂਟਨੀਤਕ ਸਬੰਧ ਲਗਾਤਾਰ ਮਜ਼ਬੂਤ ਹੋਏ ਹਨ ਅਤੇ ਹੁਣ ਇਸਨੂੰ ਅਗਲੇ ਪੱਧਰ ’ਤੇ ਲਿਜਾਣ ਦਾ ਢੁਕਵਾਂ ਸਮਾਂ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਅਗਲੇ ਮਹੀਨੇ ਫ਼ਰਾਂਸ ਵਲੋਂ ਆਯੋਜਤ ਹੋਣ ਵਾਲੇ ਯੂਰਪੀ ਸੰਘ ਮੰਤਰੀ ਮੰਚ ਦੇ ਸੱਦੇ ਦਾ ਸੁਆਗਤ ਕਰਦਾ ਹਾਂ ਅਤੇ ਇਸ ਵਿਚ ਹਿੱਸਾ ਲੈਣਾ ਸਨਮਾਨ ਦੀ ਗੱਲ ਹੋਵੇਗੀ। ਜੈਸੰਕਰ ਨੇ ਯਾਦ ਦਿਵਾਇਆ ਕਿ ਕਿਵੇਂ ਭਾਰਤ-ਫ਼ਰਾਂਸ ਦੇ ਸਬੰਧ ਲਗਾਤਾਰ ਮਜ਼ਬੂਤ ਹੋਏ ਹਨ। ਮੰਤਰੀ ਨੇ ਯਾਦ ਕੀਤਾ ਕਿ ਇਹ ਕੁੱਝ ਦਹਾਕੇ ਪੁਰਾਣਾ ਹੈ। ਸਾਡੇ ਪ੍ਰਮਾਣੂ ਪ੍ਰੀਖਣ ਤੋਂ ਬਾਅਦ ਫ਼ਰਾਂਸ ਪਹਿਲੇ ਦੇਸ਼ਾਂ ਵਿਚੋਂ ਇਕ ਸੀ ਜਿਸ ਨਾਲ ਅਸੀਂ ਸਕਾਰਾਤਮਕ ਤੌਰ ’ਤੇ ਜੁੜੇ ਹਾਂ। ਇਸ ਨਾਲ ਹੀ ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ ਰਿਸ਼ਤਾ ਹੋਰ ਵੀ ਮਜ਼ਬੂਤ ਹੋਇਆ ਹੈ ਅਤੇ ਇਹ ਵੀ ਕਿਹਾ ਕਿ ਇਹ ਰਿਸ਼ਤਾ ਕਈ ਪੱਖਾਂ ਤੋਂ ਮਜ਼ਬੂਤ ਵੀ ਹੋਇਆ ਹੈ। ਜੈਸੰਕਰ ਨੇ ਕਿਹਾ ਕਿ ਰਖਿਆ, ਪਰਮਾਣੂ ਅਤੇ ਪੁਲਾੜ ਵਰਗੇ ਮੁੱਦਿਆਂ ’ਤੇ ਫ਼ਰਾਂਸ ਲੰਮੇ ਸਮੇਂ ਤੋਂ ਸਾਡਾ ਭਾਈਵਾਲ ਅਤੇ ਭਰੋਸੇਯੋਗ ਭਾਈਵਾਲ ਰਿਹਾ ਹੈ, ਜਿਸ ਨਾਲ ਸਬੰਧਾਂ ਨੂੰ ਵਧਾਉਣਾ ਅਤੇ ਇਸਨੂੰ ਅਗਲੇ ਪੱਧਰ ’ਤੇ ਲਿਜਾਣਾ ਯਕੀਨੀ ਤੌਰ ’ਤੇ ਸਾਡੀ ਸਰਕਾਰ ਦੀ ਇੱਛਾ ਹੈ।   (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement