ਨਵਜੋਤ ਸਿੱਧੂ ਦੀ ਭੈਣ ਨੇ ਸਿੱਧੂ 'ਤੇ ਲਗਾਏ ਵੱਡੇ ਇਲਜ਼ਾਮ, "ਸਿੱਧੂ ਨੇ ਪਰਿਵਾਰ ਨੂੰ ਕੀਤਾ ਬਰਬਾਦ"
Published : Jan 28, 2022, 3:30 pm IST
Updated : Jan 28, 2022, 3:30 pm IST
SHARE ARTICLE
 Navjot Sidhu's sister makes big allegations against Sidhu,
Navjot Sidhu's sister makes big allegations against Sidhu, "Sidhu ruined the family"

ਮੇਰੀ ਮਾਂ ਦੀ ਮੌਤ ਵੀ ਲਾਵਾਰਸਾਂ ਦੀ ਤਰ੍ਹਾਂ ਰੇਲਵੇ ਸਟੇਸ਼ਨ 'ਤੇ ਹੋਈ

 

ਚੰਡੀਗੜ੍ਹ : ਅੱਜ ਪੰਜਾਬ ਦੀ ਸਿਆਸਤ ਵਿਚ ਵੱਡਾ ਧਮਾਕਾ ਹੋਇਆ ਹੈ। ਦਰਅਸਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਵੱਡੀ ਭੈਣ ਸੁਮਨ ਤੂਰ ਅਚਾਨਕ ਮੀਡੀਆ ਸਾਹਮਣੇ ਆਈ ਤੇ ਨਵਜੋਤ ਸਿੱਧੂ 'ਤੇ ਵੱਡੇ ਇਲਜ਼ਾਮ ਲਗਾਏ। ਜਿਸ ਨਾਲ ਚੋਣਾਂ ਤੋਂ ਪਹਿਲਾਂ ਨਵਜੋਤ ਸਿੱਧੂ ਪਰਿਵਾਰਕ ਵਿਵਾਦ ਵਿਚ ਘਿਰ ਗਏ ਹਨ। ਅਮਰੀਕਾ ਤੋਂ ਆਈ ਸਿੱਧੂ ਦੀ ਭੈਣ ਸੁਮਨ ਤੂਰ ਨੇ ਵੱਡੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਿਤਾ ਭਗਵੰਤ ਸਿੰਘ ਸਿੱਧੂ ਦੀ ਮੌਤ ਤੋਂ ਬਾਅਦ ਮਾਂ ਨਿਰਮਲ ਭਗਵੰਤ ਅਤੇ ਵੱਡੀ ਭੈਣ ਨੂੰ ਨਵਜੋਤ ਸਿੱਧੂ ਨੇ ਘਰੋਂ ਕੱਢ ਦਿੱਤਾ ਸੀ।

Suman Toor Suman Toor

ਉਹਨਾਂ ਕਿਹਾ ਕਿ ਸ਼ੈਰੀ (ਨਵਜੋਤ ਸਿੱਧੂ) ਨੇ ਮੀਡੀਆ ਵਿਚ ਬਿਆਨ ਦੇ ਕੇ ਝੂਠ ਬੋਲਿਆ ਕਿ ਮੇਰੇ ਮਾਤਾ-ਪਿਤਾ ਨਿਆਇਕ ਤੌਰ ’ਤੇ ਵੱਖ ਹੋਏ ਹਨ। ਸਿੱਧੂ ਉਸ ਸਮੇਂ ਆਪਣੀ ਉਮਰ 2 ਸਾਲ ਦੱਸ ਰਹੇ ਹਨ ਪਰ ਇਹ ਸਭ ਝੂਠ ਹੈ। ਸੁਮਨ ਤੂਰ ਨੇ ਕਿਹਾ ਕਿ ਉਹ ਨਵਜੋਤ ਸਿੱਧੂ ਤੋਂ 13 ਸਾਲ ਵੱਡੀ ਹੈ ਅਤੇ ਅਮਰੀਕਾ ਵਿਚ ਰਹਿੰਦੀ ਹੈ। ਸਿੱਧੂ ਨੇ ਬਿਆਨ ਦਿੱਤਾ ਸੀ ਕਿ ਮਾਂ ਦੀ ਜੁਡੀਸ਼ੀਅਲ ਸੈਪਰੇਸਨ ਹੋਈ ਹੈ, ਉਸ ਸਮੇਂ ਮੈਂ ਦੋ ਸਾਲ ਦਾ ਸੀ। ਮੇਰਾ ਮੇਰੀ ਮਾਂ-ਭੈਣਾਂ ਨਾਲ ਕੋਈ ਰਿਸ਼ਤਾ ਨਹੀਂ ਹੈ, ਇਸ ਕਰਕੇ ਮੇਰੀ ਮਾਂ ਕਚਹਿਰੀ ਵਿਚ ਵੀ ਗਈ।

file photo  

ਸੁਮਨ ਨੇ ਕਿਹਾ ਕਿ ਮੈਂ ਸੋਚਦੀ ਹਾਂ ਕਿ ਇਹ ਬਿਆਨ ਸ਼ੈਰੀ ਨੇ ਸਿਰਫ ਪੈਸੇ ਪਿੱਛੇ ਦਿੱਤਾ ਸੀ, ਇਸ ਲਈ ਸ਼ੈਰੀ ਨੇ ਮਾਂ ਨੂੰ ਜਾਇਦਾਦ ’ਚੋਂ ਕੱਢਿਆ ਸੀ। ਪਿਤਾ ਦੀ ਮੌਤ ਤੋਂ ਬਾਅਦ ਸਿੱਧੂ ਨੇ ਮੇਰੀ ਮਾਂ ਨੂੰ ਘਰੋਂ ਕੱਢ ਕੇ ਕਿਹਾ ਕਿ ਇੱਤੇ ਤੇਰਾ ਕੁੱਝ ਨਹੀਂ ਹੈ। ਸੁਮਨ ਨੇ ਕਿਹਾ ਕਿ ਉਹ ਇਸ ਮਾਮਲੇ ’ਤੇ ਸਿੱਧੂ ਨੂੰ ਮਿਲਣ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰ ਵੀ ਗਈ ਸੀ ਪਰ ਸਿੱਧੂ ਨੇ ਮੈਨੂੰ ਅੰਦਰ ਨਹੀਂ ਆਉਣ ਦਿੱਤਾ ਤੇ ਉਸ ਨੇ ਮੇਰਾ ਨੰਬਰ ਵੀ ਬਲਾਕ ਕੀਤਾ ਹੋਇਆ ਹੈ। 

ਨਵਜੋਤ ਕੌਰ ਸਿੱਧੂ ਦਾ ਬਿਆਨ 
ਇਸ ਸਬੰਧੀ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਸੁਮਨ ਤੂਰ ਨੂੰ ਨਹੀਂ ਜਾਣਦੀ। ਨਵਜੋਤ ਸਿੱਧੂ ਦੇ ਪਿਤਾ ਨੇ ਦੋ ਵਿਆਹ ਕਰਵਾਏ ਸਨ। ਉਨ੍ਹਾਂ ਦੇ ਪਹਿਲੇ ਵਿਆਹ ਤੋਂ 2 ਬੇਟੀਆਂ ਸਨ, ਪਰ ਮੈਂ ਉਨ੍ਹਾਂ ਨੂੰ ਨਹੀਂ ਜਾਣਦੀ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement