'ਖੱਬੀ ਖਾਨ' ਵਾਲੇ ਬਿਆਨ ਦਾ Sidhu Moosewala ਨੇ ਰੁਲਦੂ ਸਿੰਘ ਮਾਨਸਾ ਨੂੰ ਦਿੱਤਾ ਜਵਾਬ
Published : Dec 27, 2021, 5:34 pm IST
Updated : Dec 27, 2021, 5:34 pm IST
SHARE ARTICLE
Sidhu Moose Wala
Sidhu Moose Wala

'ਚੋਣਾਂ 'ਚ ਖੜਾ ਹੋਣਾ ਹਰੇਕ ਦਾ ਹੱਕ ਹੈ, ਜਿਸ ਦਾ ਵੀ ਦਿਲ ਕਰਦਾ ਚੋਣ ਲੜ ਲਵੇ'

 

ਮਾਨਸਾ: ਹਾਲ ਹੀ ਵਿਚ ਕਾਂਗਰਸ 'ਚ ਸ਼ਾਮਲ ਹੋਏ ਸਿੱਧੂ ਮੂਸੇਵਾਲਾ ਨੇ ਕਈ ਮੁੱਦਿਆ ਨੂੰ ਲੈ ਕੇ ਮੀਡੀਆ ਨਾਲ ਗੱਲਬਾਤ ਕੀਤੀ। ਸਿੱਧੂ ਨੇ ਕਿਹਾ ਕਿ ਸਾਡਾ ਕਿੱਤਾ ਮੀਡੀਆ ਨਾਲ ਜੁੜਿਆ ਹੋਇਆ ਹੈ। ਮੀਡੀਆ ਨਾਲ 36 ਦਾ ਅੰਕੜਾ ਨਹੀਂ ਸੀ। ਹਰੇਕ ਕਿੱਤੇ ਵਿਚ ਕੁਝ ਚੰਗੇ ਬੰਦੇ ਹੁੰਦੇ ਹਨ ਤੇ ਕੁਝ ਗਲਤ ਬੰਦੇ ਹੁੰਦੇ ਹਨ। ਮਾੜੇ ਬੰਦਿਆਂ ਨਾਲ ਹੁਣ ਵੀ 36 ਦਾ ਅੰਕੜਾ ਹੈ।

 

Sidhu Moose WalaSidhu Moose Wala

 

ਸ਼ਹਿਰ ਮਾਨਸਾ ਬਾਰੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਇਥੇ ਕੋਈ ਚੰਗਾ ਲੀਡਰ ਨਹੀਂ ਹੈ ਜੋ ਸਾਰਿਆਂ ਲਈ ਗੱਲਬਾਤ ਕਰ ਸਕੇ। ਸਿੱਧੂ ਨੇ ਕਿਹਾ ਕਿ ਸਿਆਸਤ 'ਚ ਆਉਣ ਦਾ ਮਕਸਦ ਹੀ ਇਹੀ ਹੈ ਕਿ ਇਲਾਕੇ ਦਾ ਸੁਧਾਰ ਹੋ ਸਕੇ। ਰੁਲਦੂ ਸਿੰਘ ਮਾਨਸਾ ਦੇ ਖੱਬੀ ਖਾਨ ਵਾਲੇ ਬਿਆਨ 'ਤੇ ਸਿੱਧੂ ਨੇ ਕਿਹਾ ਕਿ ਚੋਣਾਂ 'ਚ ਖੜਾ ਹੋਣਾ ਹਰੇਕ ਦਾ ਹੱਕ ਹੈ, ਜਿਸ ਦਾ ਵੀ ਦਿਲ ਕਰਦਾ ਚੋਣ ਲੜ ਲਵੇ।

Sidhu Moose WalaSidhu Moose Wala

 

ਕੱਲੇ ਰੁਲਦੂ ਸਿੰਘ ਮਾਨਸਾ ਹੀ ਨਹੀਂ ਸਾਰੇ ਜਾਣੇ ਕਾਗਜ਼ ਭਰਨ। ਉਹਨਾਂ ਕਿਹਾ ਕਿ ਮੂਸੇ ਪਿੰਡ ਕੋਲ ਦੋ ਥਰਮਲ ਹਨ। ਸਵੇਰੇ ਉਠਦੇ ਸਾਰ ਹੀ ਸਾਡੇ ਕੱਪੜੇ ਕਾਲਸ ਨਾਲ ਭਰ ਜਾਂਦੇ ਹਨ। ਜਦੋਂ ਹੀ ਅਸੀਂ ਪਾਵਰ ਵਿਚ ਆਏ ਪਹਿਲਾਂ ਇਹਨਾਂ ਦਾ ਰਿਮਾਂਡ ਲੈਣਾ ਹੈ।  

 

Sidhu Moose WalaSidhu Moose Wala

 

ਉਹਨਾਂ  ਕਿਹਾ ਕਿ ਸਾਡੇ ਸਾਰੇ ਮਸਲੇ ਹੱਲ੍ਹ ਹੋਣ। ਸਾਡੇ ਲੋਕ ਜਾਗਰੂਕ ਨਹੀਂ ਹਨ ਉਹਨਾਂ ਨੂੰ ਪਤਾ ਹੀ ਨਹੀਂ ਹੈ ਸਾਡੀਆਂ ਮੁਢਲੀਆਂ ਲੋੜਾਂ ਕੀ ਹਨ। ਸਾਡੀਆਂ ਲੋੜਾਂ ਹਨ। ਕਾਲਜ, ਸਾਡੇ ਬੱਚਿਆਂ  ਦੇ ਚੰਗੇ ਭਵਿੱਖ ਲਈ ਸੰਸਥਾਵਾਂ ਹੋਣ ਜਿਥੇ ਉਹ ਪੜ੍ਹ ਸਕਣ।

 

 

 

Sidhu Moose WalaSidhu Moose Wala

ਚੰਗੀ ਸਿੱਖਿਆ ਦਿੱਤੀ ਜਾਵੇ ਤਾਂ ਜੋ ਇਥੇ ਕੋਈ ਬੇਰੁਜ਼ਗਾਰ ਨਾ ਹੋਵੇ। ਸਿੱਧੂ ਨੇ ਕਿਹਾ ਕਿ ਉਹਨਾਂ ਨੇ ਕੋਈ ਦਾਅਵੇ ਨਹੀਂ ਕੀਤੇ। ਉਹਨਾਂ ਦਾ ਸਿਆਸਤ ਵਿਚ ਆਉਣ ਦਾ ਮਕਸਦ ਬਦਲਾਅ ਲੈ ਕੇ ਆਉਣਾ ਹੈ। ਉਹਨਾਂ ਜਥੇਬੰਦੀਆਂ ਨੂੰ ਸੁਝਾਅ ਦਿੱਤਾ ਹੈ ਕਿ ਸਾਰੇ ਜਾਣੇ ਇਕਜੁਟ ਹੋ ਜਾਣ। ਆਪਸੀ ਲੜਾਈਆਂ ਕਰਕੇ ਆਪਣੇ ਪੰਜਾਬ, ਹਲਕੇ ਦਾ ਨੁਕਸਾਨ ਨਾ ਕਰੀਏ। ਹੁਣ ਇਕਜੁਟ ਹੋਣ ਦਾ ਟਾਈਮ ਹੈ। ਕਿਸੇ ਚੰਗੇ ਬੰਦੇ ਦੀ ਬਾਂਹ ਫੜੀਏ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement