ਸਰਕਾਰੀ ਫ਼ੈਸਲਿਆਂ ਨੂੰ ਮਾਪਣ ਦਾ ਇਕੋ ਆਧਾਰ 'ਰਾਸ਼ਟਰੀ ਹਿਤ' ਹੋਵੇ, ਰਾਜਨੀਤੀ ਨਾਲ ਦੇਸ਼ ਦਾ ਨੁਕਸਾਨ: ਮੋ
Published : Nov 27, 2020, 1:06 am IST
Updated : Nov 27, 2020, 1:06 am IST
SHARE ARTICLE
image
image

ਸਰਕਾਰੀ ਫ਼ੈਸਲਿਆਂ ਨੂੰ ਮਾਪਣ ਦਾ ਇਕੋ ਆਧਾਰ 'ਰਾਸ਼ਟਰੀ ਹਿਤ' ਹੋਵੇ, ਰਾਜਨੀਤੀ ਨਾਲ ਦੇਸ਼ ਦਾ ਨੁਕਸਾਨ: ਮੋਦੀ

ਕੇਵਡੀਆ (ਗੁਜਰਾਤ), 26 ਨਵੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰੀ ਫ਼ੈਸਲਿਆਂ ਨੂੰ ਮਾਪਣ ਦਾ ਇਕੋ ਇਕ ਮਾਪਦੰਡ 'ਰਾਸ਼ਟਰੀ ਹਿੱਤ' ਹੋਣਾ ਚਾਹੀਦਾ ਹੈ ਅਤੇ ਜਦੋਂ ਰਾਜਨੀਤੀ ਹਾਵੀ ਹੁੰਦੀ ਹੈ ਤਾਂ ਦੇਸ਼ ਨੂੰ ਇਸ ਦਾ ਘਾਟਾ ਸਹਿਣਾ ਪੈਂਦਾ ਹੈ।
ਅੱਜ ਇਥੇ ਸਥਿਤ ਸਰਦਾਰ ਸਰੋਵਰ ਡੈਮ ਤੋਂ ਦੇਸ਼ ਨੂੰ ਹੋ ਰਹੇ ਫ਼ਾਇਦਿਆਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਦਾ ਨਿਰਮਾਣ ਕਾਰਜ ਰਾਜਨੀਤੀ ਕਾਰਨ ਅਟਕਿਆ ਹੋਇਆ ਹੈ ਜਿਸ ਕਾਰਨ ਦੇਸ਼ ਨੂੰ ਕਾਫ਼ੀ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਵਾਲਿਆਂ ਨੂੰ ਕੋਈ ਪਛਤਾਵਾ ਨਹੀਂ ਹੈ। ਮੋਦੀ ਇਥੇ ਵੀਡੀਉ ਕਾਨਫ਼ਰੰਸ ਰਾਹੀਂ ਪ੍ਰੀਜ਼ਾਈਡਿੰਗ ਅਧਿਕਾਰੀਆਂ ਦੀ 80ਵੀਂ ਆਲ ਇੰਡੀਆ ਕਾਨਫ਼ਰੰਸ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਦੋ ਰੋਜ਼ਾ ਕਾਨਫ਼ਰੰਸ ਬੁਧਵਾਰ ਨੂੰ ਸ਼ੁਰੂ ਹੋਈ ਜਿਸ ਦਾ ਉਦਘਾਟਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੀਤਾ।
ਪ੍ਰਧਾਨ ਮੰਤਰੀ ਨੇ ਪ੍ਰੀਜਾਈਡਿੰਗ ਅਫ਼ਸਰਾਂ ਨੂੰ ਕਿਹਾ ਕਿ ਕੇਵਡੀਆ ਵਿਚ ਠਹਿਰਣ ਸਮੇਂ ਤੁਸੀਂ ਸਾਰਿਆਂ ਨੇ ਸਰਦਾਰ ਸਰੋਵਰ ਡੈਮ ਦੀ ਵਿਸ਼ਾਲਤਾ, ਮਹਾਨਤਾ ਅਤੇ ਸ਼ਕਤੀ ਨੂੰ ਜ਼ਰੂਰ ਵੇਖਿਆ ਹੋਵੇਗਾ, ਪਰ ਇਹ ਕੰਮ ਸਾਲਾਂ ਤੋਂ ਠੱਪ ਅਤੇ ਅਟਕਿਆ ਰਿਹਾ।
ਉਨ੍ਹਾਂ ਕਿਹਾ ਕਿ ਅੱਜ ਇਸ ਬੰਨ੍ਹ ਦਾ ਲਾਭ ਗੁਜਰਾਤ ਦੇ ਨਾਲ ਹੀ ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਰਾਜਸਥਾਨ ਦੇ ਲੋਕਾਂ ਨੂੰ ਹੋ ਰਿਹਾ ਹੈ। ਇਸ ਡੈਮ ਤੋਂ ਗੁਜਰਾਤ ਦੀ 18 ਲੱਖ ਹੈਕਟੇਅਰ ਜ਼ਮੀਨ ਨੂੰ, ਰਾਜਸਥਾਨ ਦੀ 2.5 ਲੱਖ ਹੈਕਟੇਅਰ ਜ਼ਮੀਨ ਨੂੰ ਸਿੰਚਾਈ ਦੀ ਸੂਹਲਤ ਯਕੀਨੀ ਹੋਈ ਹੈ।
ਉਨ੍ਹਾਂ ਕਿਹਾ ਕਿ ਗੁਜਰਾਤ ਦੇ ਨੌ ਹਜ਼ਾਰ ਤੋਂ ਜ਼ਿਆਦਾ ਪਿੰਡ ਰਾਜਸਥਾਨ ਅਤੇ ਗੁਜਰਾਤ ਦੇ ਕਈ ਛੋਟੇ ਅਤੇ ਵੱਡੇ ਸ਼ਹਿਰਾਂ ਨੂੰ ਘਰੇਲੂ ਪਾਣੀ ਦੀ ਸਪਲਾਈ ਇਸੇ ਸਰਦਾਰ ਸਰੋਵਰ ਡੈਮ ਕਾਰਨ ਹੋ ਰਹੀ ਹੈ।
ਇਸ ਮੌਕੇ ਪ੍ਰਧਾਨ ਮੰਤਰੀ ਨੇ ਇਸ ਦਿਨ ਮੁੰਬਈ ਵਿਚ ਹੋਏ ਅਤਿਵਾਦੀ ਹਮਲੇ ਵਿਚ ਮਾਰੇ ਗਏ ਲੋਕਾਂ ਅਤੇ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਅੱਜ ਦਾ ਭਾਰਤ ਇਕ ਨਵੀਂ ਨੀਤੀ-ਨਵੇਂ ਢੰਗ ਨਾਲ ਅਤਿਵਾਦ ਦਾ ਮੁਕਾਬਲਾ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੈਂ ਅਪਣੇ ਸੁਰੱਖਿਆ ਬਲਾਂ ਨੂੰ ਵੀ ਸਲਾਮ ਕਰਦਾ ਹਾਂ ਜੋ ਅੱਜ ਮੁੰਬਈ ਹਮਲੇ ਵਰਗੀਆਂ ਸਾਜ਼ਸ਼ਾਂ ਨੂੰ ਨਾਕਾਮ ਕਰ ਕੇ ਅਤਿਵਾਦ ਦੇ ਇਕ ਛੋਟੇ ਜਿਹੇ ਖੇਤਰ ਨੂੰ ਸਮੇਟ ਕੇ ਭਾਰਤ ਦੀ ਰਖਿਆ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement